03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਪੱਤਰਕਾਰਾਂ ਅਤੇ ਆਰ.ਟੀ.ਆਈ ਐਕਟੀਵਿਕਟ ਉੱਤੇ ਸਰਕਾਰ ਵਲੋਂ ਕੀਤੇ ਪਰਚਿਆਂ ਦੀ ਕਿਸਾਨ ਯੂਨੀਅਨ ਵਲੋਂ ਨਿੰਦਾ <br/>

Ad Position 21
No active advertisement
ਅਜੀਤ ਡੈਸਕ 03-01-2026
ਲਹਿਰਾਗਾਗਾ, ਸੁਨਾਮ ਊਧਮ ਸਿੰਘ ਵਾਲਾ, 2 ਜਨਵਰੀ (ਗਰਗ, ਧਾਲੀਵਾਲ, ਭੁੱਲਰ,) - ਭਾਰਤੀ ਕਿਸਾਨ ਯੂਨੀਅਨ ਏਕਤਾ (ਮਲਵਈ) ਦੇ ਸੂਬਾ ਆਗੂ ਧਰਮਿੰਦਰ ਸਿੰਘ ਭਾਈ ਕੀ ਪਿਸ਼ੌਰ, ਰਾਮਪਾਲ ਸ਼ਰਮਾ ਸੁਨਾਮ, ਹਰਜਿੰਦਰ ਸਿੰਘ ਨੰਗਲਾ, ਮਲਕੀਤ ਸਿੰਘ ਤੂਰਬਣਜਾਰਾ ਅਤੇ ਸੂਬਾ ਸਿੰਘ ਸੰਗਤਪੁਰਾ ਨੇ ਪੰਜਾਬ ਸਰਕਾਰ ਵਲੋਂ ਪੱਤਰਕਾਰ ਮਨਿੰਦਰਜੀਤ ਸਿੱਧੂ, ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ, ਆਰ.ਟੀ.ਆਈ. ਐਕਟੀਵਿਜਸਟ ਮਾਨਿਕ ਗੋਇਲ ਸਮੇਤ 10 ਹੋਰ ਪੱਤਰਕਾਰ ਭਾਈਚਾਰੇ ਉੱਤੇ ਪਾਏ ਝੂਠੇ ਪਰਚਿਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਪੱਤਰਕਾਰ ਭਾਈਚਾਰੇ ਨਾਲ ਡਟ ਕੇ ਹਮਾਇਤ ਕਰਨ ਦਾ ਐਲਾਨ ਕੀਤਾ ਹੈ | ਉਨ੍ਹਾਂ ਪੈੱ੍ਰਸ ਨੋਟ ਜਾਰੀ ਕਰਦਿਆਂ ਕਿਹਾ ਕਿ ਇਹ ਸਰਾਸਰ ਲੋਕਤੰਤਰ ਦਾ ਗਲਾ ਘੁੱਟਣ ਵਾਲੀ ਗੱਲ ਹੈ | ਭਾਰਤੀ ਕਿਸਾਨ ਯੂਨੀਅਨ ਏਕਤਾ (ਮਲਵਈ) ਸਰਕਾਰ ਦੀ ਇਹ ਤਾਨਾਸ਼ਾਹੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ | ਲੋਕ ਹੱਕਾਂ ਲਈ ਆਵਾਜ਼ ਬੁਲੰਦ ਕਰਨਾ ਹਰ ਇੱਕ ਵਿਅਕਤੀ ਦਾ ਜਮਹੂਰੀ ਹੱਕ ਹੈ | ਇਸ ਨੂੰ ਧੱਕੇ ਨਾਲ ਡਰਾ ਧਮਕਾ ਕੇ ਨਹੀਂ ਖੋਹਿਆ ਜਾ ਸਕਦਾ |

Ad Position 22
No active advertisement
ਪਿਛਲੀ ਖ਼ਬਰ ਚੋਣ ਡਿਊਟੀ 'ਤੇ ਜਾਂਦੇ ਜ਼ਖ਼ਮੀ ਹੋਏ ਮੁਲਾਜ਼ਮਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਨੇ ਨਹੀਂ ਲਈ ਸਾਰ-ਡੀ ਟੀ ਐੱਫ <br/> ਅਗਲੀ ਖ਼ਬਰ ਇਸਲਾਮੀਆ ਪਬਲਿਕ ਸਕੂਲ ਦੁੱਗਣੀ ਲਈ 51 ਲੱਖ 38 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਜਾਰੀ <br/>
Ad Position 24