02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਹੁੱਲੜਬਾਜ਼ਾਂ ਨੇ ਰੋਕਣ 'ਤੇ ਕੀਤਾ ਪੁਲਿਸ 'ਤੇ ਹਮਲਾ, 2 'ਤੇ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 04-01-2026
ਭਵਾਨੀਗੜ, 3 ਜਨਵਰੀ (ਲਖਵਿੰਦਰ ਪਾਲ ਗਰਗ) - ਸਥਾਨਕ ਨਵੇਂ ਬੱਸ ਅੱਡੇ 'ਤੇ ਪੁਲਿਸ ਦੀ ਗੱਡੀ 'ਤੇ ਇੱਟਾਂ ਰੋੜੇ ਚਲਾਉਂਦਿਆਂ ਹਮਲਾ ਕਰਨ 'ਤੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਹੈ | ਇਸ ਸਬੰਧੀ ਸਬ-ਇੰਸਪੈਕਟਰ ਯੋਗੇਸ਼ ਗਰਗ ਨੇ ਸਥਾਨਕ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ ਬਤੌਰ ਮੁੱਖ ਅਫ਼ਸਰ ਥਾਣਾ ਸਿਟੀ-1 ਸੰਗਰੂਰ ਵਿਖੇ ਤਾਇਨਾਤ ਹਨ ਉਹ ਆਪਣੀ ਪੁਲਿਸ ਪਾਰਟੀ ਨਾਲ ਥਾਣਿਆਂ ਦੀ ਚੈਕਿੰਗ ਕਰ ਰਹੇ ਸਨ | ਜਦੋਂ ਥਾਣਾ ਭਵਾਨੀਗੜ੍ਹ ਦੀ ਚੈਕਿੰਗ ਕਰਨ ਉਪਰੰਤ ਵਾਪਸ ਸੰਗਰੂਰ ਜਾ ਰਹੇ ਸੀ ਤਾਂ ਨਵੇਂ ਬੱਸ ਅੱਡੇ ਨੇੜੇ 2 ਵਿਅਕਤੀ ਆਪਸ 'ਚ ਲੜਾਈ -ਝਗੜਾ ਕਰ ਰਹੇ ਸੀ | ਉਨ੍ਹਾਂ ਨੂੰ ਛਡਵਾਉਣ ਦੀ ਕੋਸ਼ਿਸ਼ ਕੀਤੀ ਅਤੇ ਹੁੱਲੜਬਾਜ਼ੀ ਕਰਨ ਤੋਂ ਰੋਕਿਆ ਗਿਆ | ਉਨ੍ਹਾਂ ਨੇ ਜਦੋਂ ਇਨ੍ਹਾਂ ਦੋਵਾਂ ਵਿਅਕਤੀਆਂ ਦੇ ਨਾਮ ਪੁੱਛੇ ਤਾਂ ਉਨ੍ਹਾਂ ਦੀ ਪਹਿਚਾਣ ਸਿਮਰਨਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਭਵਾਨੀਗੜ੍ਹ, ਵਿਕਰਮਜੀਤ ਸਿੰਘ ਪੁੱਤਰ ਦੇਸ ਰਾਜ ਵਾਸੀ ਪਿੰਡ ਨਕਟੇ ਵਜੋਂ ਹੋਈ | ਇਸ ਦੌਰਾਨ ਦੋਵਾਂ ਵਿਅਕਤੀਆਂ ਨੇ ਹੁੱਲੜਬਾਜ਼ੀ ਤੋਂ ਰੋਕਣ ਕਾਰਨ ਸਬ-ਇੰਸਪੈਕਟਰ ਯੋਗੇਸ਼ ਗਰਗ ਅਤੇ ਗੱਡੀ ਦੇ ਡਰਾਈਵਰ ਰਮਨਦੀਪ ਸਿੰਘ ਉੱਪਰ ਹਮਲਾ ਕਰ ਦਿੱਤਾ ਅਤੇ ਗੱਡੀ ਦੀ ਪਿਛਲੀ ਸਾਈਡ 'ਤੇ ਇੱਟਾਂ ਰੋੜੇ ਚਲਾ ਦਿੱਤੇ | ਸਥਾਨਕ ਪੁਲਿਸ ਵਲੋਂ ਇੰਸਪੈਕਟਰ ਯੋਗੇਸ਼ ਗਰਗ ਦੇ ਬਿਆਨ ਦਰਜ਼ ਕਰਦਿਆਂ ਸਿਮਰਨਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਭਵਾਨੀਗੜ੍ਹ, ਵਿਕਰਮਜੀਤ ਸਿੰਘ ਪੁੱਤਰ ਦੇਸ ਰਾਜ ਵਾਸੀ ਪਿੰਡ ਨਕਟੇ 'ਤੇ ਮਾਮਲਾ ਦਰਜ਼ ਕਰਦਿਆਂ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ | ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਕਤ ਦੋਵਾਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਆਗੂਆਂ ਵਲੋਂ ਢੀਂਡਸਾ, ਚੰਦੂਮਾਜਰਾ, ਝੂੰਦਾਂ ਅਤੇ ਗਰਗ ਨੂੰ ਪੀ.ਏ.ਸੀ ਮੈਂਬਰ ਬਣਨ 'ਤੇ ਦਿੱਤੀ ਮੁਬਾਰਕਬਾਦ <br/> ਅਗਲੀ ਖ਼ਬਰ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਮਾਗਮ ਕਰਵ...
Ad Position 24