ਸੰਗਰੂਰ, 3 ਜਨਵਰੀ (ਅਮਨਦੀਪ ਸਿੰਘ ਬਿੱਟਾ) - ਸਥਾਨਕ ਨਗਨ ਬਾਬਾ ਸ੍ਰੀ ਸਾਹਿਬ ਦਾਸ ਜੀ ਦੇ ਤਪ ਅਸਥਾਨ ਨਾਭਾ ਗੇਟ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵੇਂ ਸਾਲ ਦੀ ਆਮਦ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਦਾ ਆਯੋਜਨ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ, ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਸਰਪ੍ਰਸਤ ਡਾ. ਐੱਚ.ਐਸ.ਬਾਲੀ, ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਸੇਖੋਂ, ਓਮ ਪ੍ਰਕਾਸ਼ ਖੀਪਲ, ਜਸਵੀਰ ਸਿੰਘ ਖਾਲਸਾ, ਡਾ. ਮਨਮੋਹਣ ਸਿੰਘ, ਕਿਸ਼ੋਰੀ ਲਾਲ, ਜਨਰਲ ਸਕੱਤਰ ਕੰਵਲਜੀਤ ਸਿੰਘ, ਵਿੱਤ ਸਕੱਤਰ ਸੁਰਿੰਦਰ ਸਿੰਘ ਸੋਢੀ, ਆਰਗੇਨਾਈਜ਼ਰ ਰਾਜ ਕੁਮਾਰ ਬਾਂਸਲ, ਅਵਿਨਾਸ਼ ਸ਼ਰਮਾ, ਬਲਦੇਵ ਕਿ੍ਸ਼ਨ ਗੁਪਤਾ, ਮੀਤ ਪ੍ਰਧਾਨ ਜਨਕ ਰਾਜ ਜੋਸ਼ੀ, ਰਜਿੰਦਰ ਸਿੰਘ ਚੰਗਾਲ, ਰਜਿੰਦਰ ਕੁਮਾਰ ਗੋਇਲ, ਸਕੱਤਰ ਜਨਰਲ ਤਿਲਕ ਰਾਜ ਸਤੀਜਾ, ਮੰਗਤ ਰਾਜ ਸਖੀਜਾ, ਨਗਨ ਬਾਬਾ ਸਾਹਿਬ ਦਾਸ ਸੇਵਾ ਦਲ ਦੇ ਪ੍ਰਧਾਨ ਸ੍ਰੀ ਹਰੀਸ਼ ਅਰੋੜਾ, ਸੁਰਿੰਦਰ ਪਾਲ ਗਰਗ ਅਤੇ ਮਾਸਟਰ ਬਾਪੂ ਰਾਮ ਸਰੂਪ ਅਲੀਸ਼ੇਰ ਦੀ ਦੇਖ ਰੇਖ ਹੇਠ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ | ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ | ਇਸ ਮੌਕੇ 'ਤੇ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਪ੍ਰਧਾਨ ਡਾ. ਨਰਵਿੰਦਰ ਸਿੰਘ ਕੌਸ਼ਲ, ਜਨਰਲ ਸਕੱਤਰ ਜਗਜੀਤ ਸਿੰਘ ਜੱਸਲ, ਵਿੱਤ ਸਕੱਤਰ ਸ਼ਕਤੀ ਪਾਲ ਮਿੱਤਲ ਬ੍ਰਾਹਮਣ ਸਭਾ ਦੇ ਪ੍ਰਧਾਨ, ਸ੍ਰੀ ਜਸਪਾਲ ਸ਼ਰਮਾ ਅਰੋੜਾ ਵੈੱਲਫੇਅਰ ਸਭਾ ਦੇ ਪ੍ਰਧਾਨ, ਐਡਵੋਕੇਟ ਨਰੇਸ਼ ਜੁਨੇਜਾ, ਖੱਤਰੀ ਸਭਾ ਪੰਜਾਬ ਦੇ ਪ੍ਰਧਾਨ ਦਲਜੀਤ ਜ਼ਖਮੀ, ਸਾਬਕਾ ਬੈਂਕ ਅਧਿਕਾਰੀ ਜਤਿੰਦਰ ਗੁਪਤਾ, ਜਗਦੀਸ਼ ਕਾਲੜਾ, ਅਸ਼ੋਕ ਨਾਗਪਾਲ, ਸਾਬਕਾ ਪੁਲਿਸ ਅਧਿਕਾਰੀ ਸੁਰੇਸ਼ ਪਾਲ ਸ਼ਰਮਾ, ਤਰਲੋਚਨ ਸਿੰਘ, ਕੈਪਟਨ ਅਨਿਲ ਗੋਇਲ, ਨੈਸ਼ਨਲ ਅਵਾਰਡੀ ਸਤਦੇਵ ਸ਼ਰਮਾ, ਅਗਰਵਾਲ ਸਭਾ ਦੇ ਪ੍ਰਧਾਨ ਬਦਰੀ ਜਿੰਦਲ, ਵਿਨੇ ਮੋਹਣ ਗੁਲਾਟੀ, ਸ਼ਿਵ ਭੋਲੇ ਪੈਦਲ ਯਾਤਰਾ ਮੰਡਲੀ ਦੇ ਪ੍ਰਧਾਨ ਗੋਬਿੰਦਰ ਸ਼ਰਮਾ, ਸਮਾਜ ਸੇਵੀ ਅਤੇ ਦਾਦਰੀ ਵਾਲੇ ਮੰਦਿਰ ਦੇ ਪ੍ਰਧਾਨ ਜਗਮੋਹਣ ਠਾਕੁਰ, ਅਸ਼ੋਕ ਸ਼ਰਮਾ, ਮਦਨ ਗੋਪਾਲ ਸਿੰਗਲਾ, ਹਰਪਾਲ ਸੰਗਰੂਰੀ ਨੂੰ ਐਸੋਸੀਏਸ਼ਨ ਦੇ ਮੈਂਬਰਾਂ ਨੇ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ ਅਤੇ ਸਤਿਕਾਰ ਕੀਤਾ ਗਿਆ | ਮੁੱਖ ਗ੍ਰੰਥੀ ਭਾਈ ਨਿਰਮਲ ਸਿੰਘ ਨੇ ਸਾਰਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ | ਅਰਦਾਸ ਉਪਰੰਤ ਲੰਗਰ ਅਤੁੱਟ ਵਰਤਾਇਆ ਗਿਆ | ਲੰਗਰ ਦੀ ਸੇਵਾ ਬਲਦੇਵ ਕਿ੍ਸ਼ਨ ਗੁਪਤਾ, ਸਤਦੇਵ ਸ਼ਰਮਾ, ਅਵਿਨਾਸ਼ ਸ਼ਰਮਾ, ਰਾਜ ਕੁਮਾਰ ਬਾਂਸਲ, ਗੋਬਿੰਦਰ ਸ਼ਰਮਾ, ਕੰਵਲਜੀਤ ਸਿੰਘ, ਸੁਰਿੰਦਰ ਸਿੰਘ ਸੋਢੀ, ਰਜਿੰਦਰ ਸਿੰਘ ਤੱਗੜ (ਚੰਗਾਲ) ਵਲੋਂ ਸ਼ਰਧਾ ਨਾਲ ਨਿਭਾਈ ਗਈ | ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਸ੍ਰੀ ਰਾਜ ਕੁਮਾਰ ਅਰੋੜਾ ਜੋ ਕਿ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ, ਨੇ ਕਿਹਾ ਕਿ ਅਜਿਹੇ ਸਮਾਗਮ ਸਾਡੇ ਸਮਾਜਿਕ ਭਾਈਚਾਰੇ ਦੀਆਂ ਕੰਧਾਂ ਨੂੰ ਮਜ਼ਬੂਤ ਕਰਦੇ ਹਨ ਅਤੇ ਲੋਕ ਭਲਾਈ ਦੇ ਕੰਮਾਂ ਲਈ ਪ੍ਰੇਰਣਾ ਦਿੰਦੇ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਲੋਹੜੀ ਦਾ ਤਿਉਹਾਰ 11 ਜਨਵਰੀ ਨੂੰ ਦੀ ਸੰਨ ਪਾਰਕ ਰਿਜੋਰਟ, ਧੂਰੀ ਰੋਡ ਸੰਗਰੂਰ ਵਿਖੇ ਸਵੇਰੇ 10 ਵਜੇ ਤੋਂ 1 ਵਜੇ ਤੱਕ ਮਨਾਇਆ ਜਾ ਰਿਹਾ ਹੈ | ਇਸ ਮੌਕੇ 'ਤੇ ਜਗਦੇਵ ਸਿੰਘ ਖੰਡੇਵਾਲ, ਜਸਵੰਤ ਸਿੰਘ ਭੁੱਲਰ, ਅਸ਼ੋਕ ਡੱਲਾ, ਕੁਲਦੀਪ ਕਾਂਤ, ਬਲਦੇਵ ਸਿੰਘ ਰਤਨ, ਥਾਣੇਦਾਰ ਬਲਜਿੰਦਰ ਸਿੰਘ, ਸੀਤਾ ਦੇਵੀ, ਕੁਲਵੰਤ ਬਾਂਸਲ, ਕਮਲੇਸ਼ ਰਾਣੀ, ਜਸਪਾਲ ਕੌਰ, ਮੰਜਲਾ ਵਰਮਾ, ਅੰਜਨਾ ਕੁਮਾਰੀ, ਵੰਧਨਾ ਗੁਲਾਟੀ, ਸੁਰਿੰਦਰਪਾਲ ਸਿੰਘ ਸਿਦਕੀ, ਓ.ਪੀ.ਗਰੋਵਰ, ਗਿਰਧਾਰੀ ਲਾਲ, ਮਹਿੰਦਰ ਸਿੰਘ ਢੀਂਡਸਾ, ਇੰਸਪੈਕਟਰ ਰਾਜੇਸ਼ ਬਾਂਸਲ, ਪੰਕਜ ਗਰਗ, ਸਤਪਾਲ ਸਿੰਗਲਾ, ਦਰਸ਼ਨ ਸਿੰਘ ਵਡਿੰਗ, ਹਰੀ ਚੰਦ ਮਹਿਤਾ, ਅਸ਼ੋਕ ਕਾਂਸਲ, ਬਲਵੰਤ ਸਿੰਘ ਮੰਡੀ ਬੋਰਡ, ਬਲਦੇਵ ਰਾਜ ਮਦਾਨ, ਕਿ੍ਸ਼ਨਾ ਦੇਵੀ, ਸ਼ੋਭਾ ਜੈਨ, ਅਮਰਜੀਤ ਕੌਰ, ਨਰੇਸ਼ ਭੱਲਾ, ਪਰਮਜੀਤ ਕੌਰ, ਮਨਦੀਪ ਕੌਰ, ਵੀਨਾ ਰਾਣੀ, ਕਮਲੇਸ਼ ਭੱਲਾ, ਸੁਮਨ ਲਤਾ, ਪਵਨ ਕੁਮਾਰ, ਤੇਜਾ ਸਿੰਘ, ਰਮੇਸ਼ ਕੁਮਾਰ, ਵਿਜੇ ਸਿੰਗਲਾ, ਨੰਦ ਲਾਲ, ਰਤਨਾ ਦੇਵੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਮੌਜੂਦ ਸਨ |