18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਨਗਰ ਕੌਂਸਲ ਚੋਣਾਂ ਤੋਂ ਦੂਰ ਰਹੇਗਾ 'ਧੂਰੀ ਵਿਕਾਸ ਮੰਚ' - ਜੱਗੀ, ਚੌਧਰੀ, ਬਜਾਜ

Ad Position 21
No active advertisement
ਅਜੀਤ ਡੈਸਕ 06-01-2026
ਧੂਰੀ, 5 ਜਨਵਰੀ (ਧਾਂਦਰਾ, ਲਹਿਰੀ) - ਧੂਰੀ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰ ਦੀ ਬਿਹਤਰੀ ਅਤੇ ਜਨਤਕ ਮਸਲਿਆਂ ਲਈ ਲਗਾਤਾਰ ਸੰਘਰਸ਼ਸ਼ੀਲ ਸੰਸਥਾ ਧੂਰੀ ਵਿਕਾਸ ਮੰਚ ਧੂਰੀ ਨੇ ਆਗਾਮੀ ਨਗਰ ਕੌਂਸਲ ਚੋਣਾਂ ਦੇ ਸਬੰਧ ਵਿਚ ਆਪਣੀ ਸਥਿਤੀ ਸਪਸ਼ਟ ਕਰ ਦਿੱਤੀ ਹੈ | ਮੰਚ ਦੇ ਚੇਅਰਮੈਨ ਜਗਸੀਰ ਸਿੰਘ ਜੱਗੀ ਢੀਂਡਸਾ, ਉਪ ਚੇਅਰਮੈਨ ਐਡਵੋਕੇਟ ਰਾਜੇਸ਼ਵਰ ਚੌਧਰੀ ਅਤੇ ਸਕੱਤਰ ਜਨਰਲ ਹੰਸ ਰਾਜ ਬਜਾਜ ਨੇ ਅੱਜ ਇੱਕ ਅਹਿਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੰਚ ਵਲੋਂ ਚੋਣਾਂ ਲੜਨ ਬਾਰੇ ਫੈਲਾਈਆਂ ਜਾ ਰਹੀਆਂ ਸਾਰੀਆਂ ਗੱਲਾਂ ਮਹਿਜ਼ ਅਫ਼ਵਾਹਾਂ ਦੱਸਦਿਆਂ ਵਿਰਾਮ ਲਗਾ ਦਿੱਤਾ ਹੈ | ਆਗੂਆਂ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਧੂਰੀ ਵਿਕਾਸ ਮੰਚ ਇੱਕ ਗੈਰ-ਸਿਆਸੀ ਅਤੇ ਲੋਕ-ਭਲਾਈ ਨੂੰ ਸਮਰਪਿਤ ਸੰਸਥਾ ਹੈ | ਉਨ੍ਹਾਂ ਕਿਹਾ, ਸਾਡੀ ਟੀਮ ਦਾ ਮਕਸਦ ਸਿਆਸੀ ਕੁਰਸੀਆਂ ਪ੍ਰਾਪਤ ਕਰਨਾ ਨਹੀਂ, ਸਗੋਂ ਧੂਰੀ ਨਿਵਾਸੀਆਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣਾ ਹੈ | ਮੰਚ ਦੀ ਟੀਮ ਨਗਰ ਕੌਂਸਲ ਚੋਣਾਂ ਵਿਚ ਕੋਈ ਹਿੱਸਾ ਨਹੀਂ ਲਵੇਗੀ |
Ad Position 22
No active advertisement
ਪਿਛਲੀ ਖ਼ਬਰ ਖਨੌਰੀ ਵਿਖੇ ਨਿਕਾਸੀ ਨਾਲਿਆਂ 'ਤੇ ਬਣੇ ਫੁੱਟਪਾਥਾਂ ਦੀਆਂ ਸਲੈਬਾਂ ਟੁੱਟਣ ਅਤੇ ਫੁੱਟਪਾਥਾਂ 'ਤੇ ਰੱਖੇ ਸਾਮਾਨ ਕਰਕੇ ਹੋ ਰ... ਅਗਲੀ ਖ਼ਬਰ ਸਾਂਝੇ ਮਜ਼ਦੂਰ ਮੋਰਚੇ ਦੇ ਸੱਦੇ 'ਤੇ 6 ਦੇ ਧਰਨੇ ਦਾ ਸੱਦਾ
Ad Position 24