18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਖਨੌਰੀ ਵਿਖੇ ਨਿਕਾਸੀ ਨਾਲਿਆਂ 'ਤੇ ਬਣੇ ਫੁੱਟਪਾਥਾਂ ਦੀਆਂ ਸਲੈਬਾਂ ਟੁੱਟਣ ਅਤੇ ਫੁੱਟਪਾਥਾਂ 'ਤੇ ਰੱਖੇ ਸਾਮਾਨ ਕਰਕੇ ਹੋ ਰਹੀ ਹੈ ਪ੍ਰੇਸ਼ਾਨੀ <br/>

Ad Position 21
No active advertisement
ਅਜੀਤ ਡੈਸਕ 06-01-2026
ਖਨੌਰੀ, 5 ਜਨਵਰੀ (ਬਲਵਿੰਦਰ ਸਿੰਘ ਥਿੰਦ) - ਖਨੌਰੀ ਵਿਖੇ ਸੰਗਰੂਰ -ਦਿੱਲੀ ਮੁੱਖ ਮਾਰਗ ਦੇ ਕੰਢੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣਾਏ ਗਏ ਨਿਕਾਸੀ ਨਾਲਿਆਂ ਦੇ ਉੱਪਰ ਰੱਖੀਆਂ ਪੱਥਰ ਦੀਆਂ ਕਈ ਸਲੈਬਾਂ ਟੁੱਟਣ ਅਤੇ ਕਈ ਦੁਕਾਨਦਾਰਾਂ ਵਲੋਂ ਆਪਣਾ ਸਮਾਨ ਫੁੱਟਪਾਥਾਂ ਤੇ ਰੱਖਣ ਕਰ ਕੇ ਹਰ ਆਉਣ ਜਾਣ ਵਾਲੇ ਨੂੰ ਪੈਦਲ ਲੰਘਣ ਵੇਲੇ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸ਼ਹਿਰ ਵਿਖੇ ਬਣਾਏ ਗਏ ਨਿਕਾਸੀ ਨਾਲਿਆਂ ਉੱਪਰ ਕੰਕਰੀਟ ਦੀਆਂ ਸਲੈਬਾਂ ਪਾਈਆਂ ਗਈਆਂ ਸੀ ਤਾਂ ਕਿ ਲੋਕ ਉਨ੍ਹਾਂ ਨਾਲਿਆਂ ਨੂੰ ਫੁੱਟਪਾਥ ਵਜੋਂ ਵਰਤ ਸਕਣ ਪਰ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਫੁੱਟਪਾਥਾਂ ਦੀਆਂ ਕਈ ਥਾਵਾਂ 'ਤੋਂ ਜਿੱਥੇ ਸਲੈਬਾਂ ਟੁੱਟ ਕੇ ਨਾਲਿਆਂ ਵਿਚ ਡਿੱਗ ਪਈਆਂ ਹਨ ਉੱਥੇ ਲੋਕ ਇਨ੍ਹਾਂ ਟੁੱਟੀਆਂ ਸਲੈਬਾਂ ਵਾਲੇ ਸਥਾਨਾਂ 'ਤੇ ਕੂੜਾ ਕਰਕਟ ਸੁੱਟ ਜਾਂਦੇ ਹਨ | ਉੱਥੇ ਨਾਲ ਹੀ ਇਨ੍ਹਾਂ ਫੁੱਟਪਾਥਾਂ 'ਤੇ ਕਬਜ਼ੇ ਕਰ ਆਪਣਾ ਸਮਾਨ ਰੱਖਿਆ ਹੋਇਆ ਹੈ | ਜ਼ਿਕਰਯੋਗ ਹੈ ਕਿ ਸਰਵਿਸ ਰੋਡਾਂ ਦੀ ਵੈਸੇ ਹੀ ਚੌੜਾਈ ਘੱਟ ਹੈ ਪਰ ਗੁਰਦੁਆਰਾ ਸਾਹਿਬ ਨੇੜੇ ਗੱਡਾ ਸਟੈਂਡ ਅੱਗੇ ਅਤੇ ਮੀਟ ਮਾਰਕੀਟ ਵਿਖੇ ਨਾਲਿਆਂ ਉੱਪਰ ਬਣੇ ਫੁੱਟਪਾਥਾਂ 'ਤੇ ਸਮਾਨ ਰੱਖੇ ਹੋਣ ਕਰ ਕੇ ਇੱਥੋਂ ਦੀ ਪੈਦਲ ਲੰਘਣਾ ਕੋਈ ਸੌਖਾ ਨਹੀਂ ਹੁੰਦਾ ਅਤੇ ਇੱਥੇ ਅਕਸਰ ਹੀ ਹਰ ਸਮੇਂ ਟਰੈਫ਼ਿਕ ਜ਼ਿਆਦਾ ਰਹਿਣ ਕਰ ਕੇ ਅਤੇ ਕਈ ਥਾਵਾਂ 'ਤੇ ਕਾਰਾਂ ਮੋਟਰਸਾਈਕਲ ਵਗ਼ੈਰਾ ਦੁਕਾਨਾਂ ਦੇ ਅੱਗੇ ਹੀ ਖੜੇ ਰਹਿਣ ਕਰ ਕੇ ਹਰ ਸਮੇਂ ਹੀ ਤਕਰੀਬਨ ਜਾਮ ਰਹਿੰਦਾ ਹੈ | ਗੁਰਦੁਆਰਾ ਸਾਹਿਬ ਵਿਖੇ ਜਾਣ ਤੇ ਆਉਣ ਵਾਲਿਆ ਨੂੰ ਇੱਥੋਂ ਲੰਘਣ ਵੇਲੇ ਵੱਡੀ ਪ੍ਰੇਸ਼ਾਨੀ ਆਉਂਦੀ ਹੈ | ਇਸੇ ਪ੍ਰਕਾਰ ਹੀ ਟਰੱਕ ਮਾਰਕੀਟ ਅਤੇ ਹੋਰ ਕਈ ਥਾਵਾਂ 'ਤੇ ਵੀ ਲੋਕਾਂ ਨੇ ਫੁੱਟਪਾਥਾਂ 'ਤੇ ਸਮਾਨ ਰੱਖਿਆ ਹੋਇਆ ਹੈ | ਅਗਰ ਇੱਥੇ ਫੁੱਟਪਾਥ ਵਿਹਲੇ ਹੋਣ ਤਾਂ ਲੋਕ ਆਰਾਮ ਨਾਲ ਇੱਥੋਂ ਲੰਘ ਸਕਦੇ ਹਨ | ਗੁਰਜੀਤ ਸਿੰਘ, ਰਛਪਾਲ ਸਿੰਘ, ਦਲੇਰ ਸਿੰਘ, ਪ੍ਰੀਤਮ ਸਿੰਘ, ਹਰਵਿੰਦਰ ਸਿੰਘ, ਸਤਨਾਮ ਸਿੰਘ, ਬਿਕਰਮ, ਹਰਨੇਕ ਸਿੰਘ ਆਦਿ ਸਮੇਤ ਹੋਰ ਕਈ ਲੋਕਾਂ ਦੀ ਮੰਗ ਹੈ ਕਿ ਫੁੱਟਪਾਥਾਂ ਨੂੰ ਖਾਲੀ ਕਰਵਾਇਆ ਜਾਵੇ ਅਤੇ ਜੋ ਸਲੈਬਾਂ ਟੁੱਟੀਆਂ ਹਨ ਉਹ ਨਵੀਆਂ ਲਗਾਈਆਂ ਜਾਣ ਤਾਂ ਜੋ ਪੈਦਲ ਲੰਘਣ ਵਾਲਿਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਤੋਂ ਦੂਰ ਰਹੇਗਾ 'ਧੂਰੀ ਵਿਕਾਸ ਮੰਚ' - ਜੱਗੀ, ਚੌਧਰੀ, ਬਜਾਜ
Ad Position 24