18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਪੰਜਾਬੀ ਫ਼ਿਲਮਾਂ ਦਾ ਭਵਿੱਖ ਬਹੁਤ ਵਧੀਆ- ਰੌਣੀ, ਪੌਲ, ਮਾਹਲ <br/>

Ad Position 21
No active advertisement
ਅਜੀਤ ਡੈਸਕ 06-01-2026
ਸੰਗਰੂਰ, 5 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਪੰਜਾਬੀ ਫ਼ਿਲਮਾਂ ਦੇ ਨਾਮਵਰ ਅਦਾਕਾਰ ਮਲਕੀਤ ਰੌਣੀ, ਸ਼ਵਿੰਦਰ ਮਾਹਲ ਅਤੇ ਤਰਸੇਮ ਪੌਲ ਨੇ ਕਿਹਾ ਹੈ ਕਿ ਯੂ ਟਿਊਬ ਨੇ ਫ਼ਿਲਮਾਂ ਉੱਤੇ ਅਸਰ ਪਾਇਆ ਸੀ ਪਰ ਇਹ ਫ਼ਰਕ ਵਕਤੀ ਸੀ | ਹੁਣ ਪੰਜਾਬੀ ਫ਼ਿਲਮਾਂ ਬੜੀ ਕਾਮਯਾਬੀ ਨਾਲ ਚੱਲ ਰਹੀਆਂ ਹਨ ਇਸ ਲਈ ਪੰਜਾਬੀ ਫ਼ਿਲਮਾਂ ਦਾ ਭਵਿੱਖ ਬੜਾ ਸੁਰੱਖਿਅਤ ਹੈ | ਸਥਾਨਕ 'ਅਜੀਤ' ਉਪ ਦਫ਼ਤਰ ਵਿਚ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੋਈ ਸਮਾਂ ਸੀ ਜਦ ਪੰਜਾਬੀ ਫ਼ਿਲਮਾਂ ਸਿਰਫ਼ ਮਨੋਰੰਜਨ ਦੇ ਮਕਸਦ ਨਾਲ ਬਣਦੀਆਂ ਸਨ ਪਰ ਅੱਜ ਪੰਜਾਬੀ ਫ਼ਿਲਮਾਂ ਸਮਾਜ ਨਾਲ ਸਬੰਧਿਤ ਕਿਸੇ ਮੁੱਦੇ ਨੂੰ ਲੈ ਕੇ ਬਣਦੀਆਂ ਹਨ | ਅਦਾਕਾਰ, ਨਿਰਦੇਸ਼ਕ, ਕੈਮਰਾਮੈਨ ਅਤੇ ਹੋਰ ਲੋਕ ਨਵੀਂ ਸਿੱਖਿਆ ਨਾਲ ਇਸ ਖੇਤਰ ਵਿਚ ਆ ਰਹੇ ਹਨ ਜਿਸ ਦਾ ਪੰਜਾਬੀ ਫ਼ਿਲਮ ਸਨਅਤ ਨੂੰ ਬਹੁਤ ਫ਼ਾਇਦਾ ਪਹੁੰਚ ਰਿਹਾ ਹੈ | ਹੁਣ ਫ਼ਿਲਮਾਂ ਵਿਚ ਨਾ ਫੂਹੜ ਹਾਸਾ ਹੁੰਦਾ ਹੈ ਅਤੇ ਨਾ ਦੋ ਅਰਥੀ ਸ਼ਬਦ | ਉਨ੍ਹਾਂ ਇਸ ਗੱਲ ਦਾ ਗਿਲਾ ਕੀਤਾ ਕਿ ਜਿਸ ਤਰ੍ਹਾਂ ਦੱਖਣੀ ਭਾਰਤ ਦੇ ਲੋਕ ਆਪਣੇ ਖੇਤਰ ਦੀ ਫ਼ਿਲਮ ਨੂੰ ਪਹਿਲ ਦਿੰਦੇ ਹਨ, ਪੰਜਾਬ ਵਿਚ ਉਸ ਤਰ੍ਹਾਂ ਦੀ ਭਾਵਨਾ ਦੀ ਘਾਟ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਜੀਵ ਬਾਂਸਲ ਐਮ ਡੀ ਕੋਪਲ ਇੰਡਸਟਰੀ, ਬਬਲੀਸ਼ ਗਰਗ, ਪੈਨਸ਼ਨਰਜ਼ ਆਗੂ ਰਾਜ ਕੁਮਾਰ ਅਰੋੜਾ, ਹਰਜੀਤ ਸਿੰਘ ਢੀਂਗਰਾ, ਅਮਿਤਾ ਸ਼ਰਮਾ, ਵੀਰ ਅਭਿਮਨਿਊ ਗਰਗ, ਗੁਰਜੀਤ ਸਿੰਘ ਚਹਿਲ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਹਰੀ ਓਮ ਹੱਡੀਆਂ ਦੇ ਹਸਪਤਾਲ ਵਿਖੇ ਅਲਟਰਾਸਾਊਾਡ ਸੁਵਿਧਾ ਵੀ ਸ਼ੁਰੂ <br/> ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ <br/>
Ad Position 24