ਬਰਨਾਲਾ, 5 ਜਨਵਰੀ (ਨਰਿੰਦਰ ਅਰੋੜਾ)-ਸਥਾਨਕ ਦਾਣਾ ਮੰਡੀ ਰੋਡ 'ਤੇ ਹਰੀ ਓਮ ਹੱਡੀਆਂ ਦੇ ਹਸਪਤਾਲ ਵਿਖੇ ਹੁਣ ਅਲਟਰਾਸਾਊਾਡ ਦੀ ਸੁਵਿਧਾ ਵੀ ਸ਼ੁਰੂ ਕਰ ਦਿੱਤੀ ਗਈ ਹੈ | ਜਾਣਕਾਰੀ ਦਿੰਦਿਆਂ ਹੱਡੀਆਂ ਦੇ ਮਾਹਰ ਡਾ: ਹਰੀਸ਼ ਮਿੱਤਲ ਅਤੇ ਰੇਡੀਓਲੋਜਿਸਟ ਡਾ: ਦੀਪਿਕਾ ਨੇ ਦੱਸਿਆ ਕਿ ਪਹਿਲਾਂ ਇਹ ਅਲਟਰਾਸਾਊਾਡ ਸੈਂਟਰ ਅਲਾਲ ਮਾਰਕੀਟ ਵਿਚ ਸਥਿਤ ਸੀ, ਮਰੀਜ਼ਾਂ ਦੀ ਮੰਗ ਨੂੰ ਦੇਖਦੇ ਹੋਏ ਜਿਸ ਨੂੰ ਤਬਦੀਲ ਕਰ ਕੇ ਹੁਣ ਹਰੀ ਓਮ ਹੱਡੀਆਂ ਦੇ ਹਸਪਤਾਲ ਵਿਖੇ ਸ਼ੁਰੂ ਕੀਤਾ ਗਿਆ ਹੈ | ਇਸ ਵਿਚ ਰੰਗੀਨ ਅਲਟਰਾ ਸਾਊਾਡ, ਲੇਬਲ-2 ਸਕੈਨ, ਕਲਰਡ ਡੋਪਲਰ, ਪ੍ਰੈਗਨੇਸੀ, ਜਨਰਲ ਬਿਮਾਰੀਆਂ ਅਤੇ ਪੇਟ ਦੀਆਂ ਬਿਮਾਰੀਆਂ ਨਾਲ ਸਬੰਧਿਤ ਸਾਰੇ ਸਕੈਨ ਕੀਤੇ ਜਾਂਦੇ ਹਨ, ਗ਼ਰੀਬ, ਲੋੜਵੰਦ ਮਰੀਜ਼ਾਂ ਲਈ ਇਹ ਸਪੈਸ਼ਲ ਡਿਸਕਾਊਾਟ ਨਾਲ ਕੀਤੇ ਜਾਂਦੇ ਹਨ |