18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਪਿਆਜ਼ ਦੀਆਂ ਘੱਟ ਹੋਈਆਂ ਕੀਮਤਾਂ ਕਾਰਨ ਪਿਆਜ਼ ਦੀ ਪਨੀਰੀ ਲਾਉਣ ਤੋਂ ਕਿਸਾਨਾਂ ਨੇ ਕੀਤੀ ਕਿਨਾਰਾਕਸ਼ੀ <br/>

Ad Position 21
No active advertisement
ਅਜੀਤ ਡੈਸਕ 06-01-2026
ਸ਼ਹਿਣਾ, 5 ਜਨਵਰੀ (ਸੁਰੇਸ਼ ਗੋਗੀ)-ਪੰਜਾਬ ਵਿਚ ਇਨ੍ਹਾਂ ਦਿਨਾਂ ਦੌਰਾਨ ਪਿਆਜ਼ ਦੀ ਪਨੀਰੀ ਲਾਉਣ ਦਾ ਰੁਝਾਨ ਕਿਸਾਨਾਂ ਵਿਚ ਵਧੇਰੇ ਹੁੰਦਾ ਹੈ, ਪਰ ਇਸ ਵਾਰ ਪਿਆਜ਼ ਦੀਆਂ ਕੀਮਤਾਂ ਹੱਦ ਵਿਚ ਰਹਿਣ ਕਾਰਨ ਪੰਜਾਬ ਦੇ ਵੱਡੀ ਪੱਧਰ 'ਤੇ ਖੇਤੀ ਕਰਨ ਵਾਲੇ ਕਿਸਾਨ ਪਨੀਰੀ ਲਾਉਣ ਤੋਂ ਕਿਨਾਰਾ ਕਸੀ ਕਰ ਰਹੇ ਹਨ | ਪਿਛਲੇ ਸਾਲਾਂ ਵਿਚ ਸਰਦੀਆਂ ਦੇ ਦਿਨਾਂ ਵਿਚ ਪਿਆਜ਼ ਦੀਆਂ ਕੀਮਤਾਂ ਅਸਮਾਨੀ ਛੁੰਹਦੀਆਂ ਸਨ | ਜਿਸ ਕਾਰਨ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਕਈ ਕਈ ਏਕੜ ਪਿਆਜ਼ ਦੀ ਪਨੀਰੀ ਲਾ ਕੇ ਪਿਆ ਦੀ ਪੈਦਾਵਾਰ ਕੀਤੀ, ਪਰ ਮੰਡੀਕਰਨ ਵਿਚ ਆਈ ਗਿਰਾਵਟ ਕਾਰਨ ਕਿਸਾਨਾਂ ਦਾ ਇਸ ਵਾਰ ਪਿਆਜ਼ ਦੀ ਫ਼ਸਲ ਪੈਦਾ ਕਰਨ ਤੋਂ ਨੱਕ ਮੁੜ ਗਿਆ | ਪਿਛਲੇ 16 ਸਾਲਾਂ ਤੋਂ ਪਿੰਡ ਮੌੜ ਨਾਭਾ ਵਿਖੇ ਕੁਦਰਤੀ ਖੇਤੀ ਅਤੇ ਖ਼ਾਸਕਰ ਪਿਆਜ਼ ਦੀ ਪਨੀਰੀ ਪੈਦਾ ਕਰ ਕੇ ਵੇਚਣ ਵਾਲੇ ਲਖਵੀਰ ਸਿੰਘ ਗੋਗਾ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਯੂਨੀਵਰਸਿਟੀ ਨਾਲ ਜੁੜ ਕੇ 7 ਕਿਸਮ ਦੀਆਂ ਪੰਜਾਬ ਯੂਨੀਵਰਸਿਟੀ ਦੀਆਂ ਪ੍ਰਚੱਲਿਤ ਪਨੀਰੀਆਂ ਉਗਾਉਂਦਾ ਆ ਰਿਹਾ ਹੈ | ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲਾਂ ਵਿਚ ਇਨ੍ਹਾਂ ਦਿਨਾਂ ਵਿਚ ਪਿਆਜ਼ ਦੀ ਪਨੀਰੀ ਖ਼ਰੀਦਣ ਲਈ ਵੱਡੇ ਫਾਰਮਰ ਉਤਸ਼ਾਹਿਤ ਸਨ ਅਤੇ ਕਈ ਕਈ ਏਕੜ ਕਿਸਾਨਾਂ ਨੇ ਪਿਆਜ਼ ਦੀ ਪਨੀਰੀ ਲਾ ਕੇ ਫ਼ਸਲ ਦੀ ਪੈਦਾਵਾਰ ਕੀਤੀ, ਪਰ ਮੰਡੀਕਰਨ ਦੇ ਉਤਰਾਅ ਚੜ੍ਹਾਅ ਕਾਰਨ ਇਸ ਵਾਰ ਵੱਡੇ ਫਾਰਮਰ ਪਿਆਜ਼ ਲਾਉਣ ਤੋਂ ਪਿੱਛੇ ਹਟ ਗਏ | ਉਨ੍ਹਾਂ ਦੱਸਿਆ ਕਿ ਕਿ ਇਤਫ਼ਾਕ ਇਹ ਵੀ ਰਿਹਾ ਹੈ ਕਿ ਜਦ ਆਲੂ ਜਾਂ ਪਿਆਜ਼ ਦੀ ਫ਼ਸਲ ਪੰਜਾਬ ਵਿਚ ਘੱਟ ਪੈਦਾ ਕੀਤੀ ਜਾਵੇ ਤਾਂ ਮਾਰਕੀਟ ਰੇਟ ਵਿਚ ਉਛਾਲ ਆਉਂਦਾ ਹੈ | ਉਸ ਨੇ ਇਹ ਵੀ ਕਿਹਾ ਕਿ ਹਰ ਕਿਸਾਨ ਪਰਿਵਾਰ ਨੂੰ ੂ ਘਰੇਲੂ ਵਰਤੋਂ ਲਈ ਸਬਜ਼ੀਆਂ ਅਤੇ ਆਲੂ ਪਿਆਜ਼ ਦੀ ਪੈਦਾਵਾਰ ਆਪ ਕਰਨੀ ਚਾਹੀਦੀ ਹੈ |

Ad Position 22
No active advertisement
ਪਿਛਲੀ ਖ਼ਬਰ ਪਿੰਡ ਗਹਿਲ ਵਿਖੇ ਭਾਰਤ ਮਾਲਾ ਪ੍ਰੋਜੈਕਟ ਖ਼ਿਲਾਫ਼ ਕਿਸਾਨਾਂ ਨੇ ਦੋ ਕਰੋੜ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕਰਦਿਆਂ ਸੜਕ ਦਾ... ਅਗਲੀ ਖ਼ਬਰ ਹਰੀ ਓਮ ਹੱਡੀਆਂ ਦੇ ਹਸਪਤਾਲ ਵਿਖੇ ਅਲਟਰਾਸਾਊਾਡ ਸੁਵਿਧਾ ਵੀ ਸ਼ੁਰੂ <br/>
Ad Position 24