21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਆਯੂਸ਼ ਕੈਂਪ ਵਿਚ 697 ਮਰੀਜ਼ਾਂ ਦੀ ਕੀਤੀ ਜਾਂਚ <br/>

Ad Position 21
No active advertisement
ਅਜੀਤ ਡੈਸਕ 24-01-2026
ਸੰਗਰੂਰ, 23 ਜਨਵਰੀ (ਚੌਧਰੀ ਨੰਦ ਲਾਲ ਗਾਂਧੀ) - ਡਾਇਰੈਕਟਰ ਆਯੁਰਵੈਦਾਂ ਪੰਜਾਬ ਡਾ. ਰਮਨ ਖੰਨਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਮਲਕੀਤ ਸਿੰਘ ਘੱਗਾ ਦੀ ਯੋਗ ਅਗਵਾਈ ਹੇਠ ਮੁਫ਼ਤ ਆਯੂਸ਼ ਕੈਂਪ ਸ੍ਰੀ ਗੁਰੂ ਰਵਿਦਾਸ ਮੰਦਰ ਉਭਾਵਾਲ ਵਿਖੇ ਲਗਾਇਆ ਗਿਆ | ਕੈਂਪ ਦਾ ਉਦਘਾਟਨ ਸੀਨੀਅਰ ਫਿਜੀਸਨ ਡਾ. ਕੁਲਵਿੰਦਰ ਸ਼ਰਮਾ ਅਤੇ ਸਰਪੰਚ ਸ. ਮੋਤਾ ਸਿੰਘ ਢੀਂਡਸਾ ਨੇ ਕੀਤਾ | ਕੈਂਪ ਵਿਚ ਆਯੁਰਵੈਦਿਕ ਵਿਭਾਗ ਵਲੋਂ ਡਾ. ਅਮਨਦੀਪ ਭਾਰਤੀ, ਡਾ. ਰਮਨਦੀਪ ਕੁਮਾਰ ਅਤੇ ਹੋਮਿਓਪੈਥਿਕ ਡਾ.ਅਮਰਿੰਦਰ ਕੌਰ ਨੇ ਮਰੀਜ਼ਾਂ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ | ਕੈਂਪ ਇੰਚਾਰਜ ਡਾਕਟਰ ਦਿਵਿਆ ਬਾਂਸਲ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਰ ਰੋਜ਼ ਆਪਣੇ ਜੀਵਨ ਵਿਚ ਆਯੁਰਵੈਦ ਅਤੇ ਯੋਗ ਨੂੰ ਅਪਣਾਉਣ ਚਾਹੀਦਾ ਹੈ | ਡਾਕਟਰ ਰੋਜੀ ਵਲੋਂ ਮਰੀਜ਼ਾਂ ਨੂੰ ਰੋਜ਼ਾਨਾ ਵਰਤੋਂ ਵਿਚ ਜੰਕ ਅਤੇ ਡੱਬਾਬੰਦ ਪਰੋਸੈੱਸਡ ਭੋਜਨ ਇਸਤੇਮਾਲ ਨਾ ਕਰਨ ਅਤੇ ਤਾਜ਼ਾ ਭੋਜਨ ਖਾਣ ਬਾਰੇ ਸਲਾਹ ਦਿੱਤੀ | ਡਾਕਟਰ ਲਲਿਤ ਕਾਂਸਲ ਨੇ ਵੀ ਲੋਕਾਂ ਨੂੰ ਹਾਰ ਸ਼ਿੰਗਾਰ, ਗਿਲੋਅ ਦੇ ਵਰਤੋਂ ਦੇ ਲਾਭ ਬਾਰੇ ਦੱਸਿਆ | ਇਸ ਕੈਂਪ ਵਿਚ ਆਯੁਰਵੈਦ ਵਿਭਾਗ ਵੱਲੋਂ 352 ਤੇ ਹੋਮਿਓਪੈਥੀ ਵਿਭਾਗ ਵਲੋਂ 345 ਮਰੀਜ਼ ਚੈੱਕ ਕੀਤੇ ਗਏ ਅਤੇ ਕੁੱਲ 697 ਮਰੀਜ਼ਾਂ ਦਾ ਚੈੱਕਅਪ ਕੀਤਾ | ਇਸ ਕੈਂਪ ਵਿਚ ਆਯੁਰਵੈਦਿਕ ਵਿਭਾਗ ਦੇ ਉਪਵੈਦ ਮਨਪ੍ਰੀਤ ਕੌਰ, ਰਾਣਾ ਸਿੰਘ, ਕੁਲਵਿੰਦਰ ਕੌਰ ਅਤੇ ਹੋਮਿਓਪੈਥੀ ਡਿਸਪੈਂਸਰ ਡਾ. ਕਰਨੈਲ ਸਿੰਘ, ਬਬੀਤਾ ਰਾਣੀ, ਜੋਬਨਪ੍ਰੀਤ ਸਿੰਘ ਅਤੇ ਸਪਿੰਦਰ ਸ਼ਰਮਾ ਐਲਐਚਵੀ ਅਤੇ ਸਮੂਹ ਆਸ਼ਾ ਵਰਕਰ ਅਤੇ ਪੰਚਾਇਤ ਮੈਂਬਰਾਂ ਨੇ ਪੂਰਨ ਸਹਿਯੋਗ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਸੇਫ ਸਕੂਲ ਵਾਹਨ ਪਾਲਿਸੀ ਤਹਿਤ 44 ਸਕੂਲ ਬੱਸਾਂ ਦੀ ਚੈਕਿੰਗ, 4 ਦੇ ਕੀਤੇ ਚਲਾਨ <br/> ਅਗਲੀ ਖ਼ਬਰ ਲਿਟਲ ਫਲਾਵਰ ਕਾਨਵੈਂਟ ਸਕੂਲ ਵਿਚ ਬਸੰਤ ਮਨਾਈ <br/>
Ad Position 24