07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸੜਕ ਹਾਦਸੇ 'ਚ ਅÏਰਤ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 25-01-2026
ਸੁਨਾਮ ਊਧਮ ਸਿੰਘ ਵਾਲਾ, 24 ਜਨਵਰੀ (ਭੁੱਲਰ, ਧਾਲੀਵਾਲ) - ਅੱਜ ਦੁਪਹਿਰ ਸਮੇਂ ਸੁਨਾਮ-ਸ਼ੇਰੋਂ ਸੜਕ 'ਤੇ ਹੋਏ ਹਾਦਸੇ ਵਿਚ ਇੱਕ ਅÏਰਤ ਦੀ ਮੌਤ ਹੋਣ ਦੀ ਖ਼ਬਰ ਹੈ | ਸਥਾਨਕ ਸਿਵਲ ਹਸਪਤਾਲ ਵਿਖੇ ਮਿ੍ਤਕਾ ਦੇ ਪੋਸਟਮਾਰਟਮ ਸਮੇਂ ਪੁਲਿਸ ਥਾਣਾ ਚੀਮਾ ਦੇ ਸਹਾਇਕ ਥਾਣੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਕਰੀਬ ਸਾਢੇ ਬਾਰਾਂ ਵਜੇ ਮੇਲੋ ਕੌਰ ਵਾਸੀ ਸੁਨਾਮ ਆਪਣੇ ਲੜਕੇ ਅਤੇ ਕੁਝ ਸਾਥਣਾਂ ਸਮੇਤ ਘਰ ਲਈ ਬਾਲਣ ਇਕੱਠਾ ਕਰਨ ਲਈ ਸੁਨਾਮ-ਸ਼ੇਰੋਂ ਸੜਕ 'ਤੇ ਜਾ ਰਹੀ ਸੀ ਕਿ ਅੱਗਿਓਾ ਆ ਰਹੀ ਇੱਕ ਅਣਪਛਾਤੀ ਕਾਰ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ | ਜਿਸ ਕਾਰਨ ਮੇਲੋ ਕੌਰ (43) ਪਤਨੀ ਕਾਲਾ ਵਾਸੀ ਸੁਨਾਮ ਦੀ ਮੌਕੇ 'ਤੇ ਹੀ ਮੌਤ ਹੋ ਗਈ | ਸਹਾਇਕ ਥਾਣੇਦਾਰ ਗੁਰਬਚਨ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਅਣਪਛਾਤੀ ਕਾਰ ਦੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮਿ੍ਤਕਾ ਦੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਅੰਦਰ ਮਾੜੇ ਅਨਸਰਾਂ ਉੱਤੇ ਪੁਲਿਸ ਨੇ ਰੱਖੀ ਹੋਈ ਹੈ ਤਿੱਖੀ ਨਜ਼ਰ - ਐਸ.ਪੀ ਛਿੱਬਰ <br/> ਅਗਲੀ ਖ਼ਬਰ ਨਿਤਿਨ ਨਬੀਨ ਦੇ ਕੌਮੀ ਪ੍ਰਧਾਨ ਬਣਨ ਤੇ ਖ਼ੁਸ਼ੀ ਦਾ ਇਜ਼ਹਾਰ <br/>
Ad Position 24