08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਕਾਨੂੰਨੀ ਸੇਵਾਵਾਂ ਅਥਾਰਿਟੀ ਬਜ਼ੁਰਗਾਂ ਦੇ ਨਾਲ ਖੜ੍ਹੀ ਹੈ - ਜੱਜ ਦਿਲਜੀਤ ਕੌਰ <br/>

Ad Position 21
No active advertisement
ਅਜੀਤ ਡੈਸਕ 25-01-2026
ਭਵਾਨੀਗੜ੍ਹ, 24 ਜਨਵਰੀ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਘਰਾਚੋਂ ਦੇ ਬਾਬਾ ਸਾਹਿਬ ਦਾਸ ਬਿਰਧ ਆਸ਼ਰਮ ਘਰਾਚੋਂ ਵਿਖੇ ਮਾਨਯੋਗ ਜੱਜ ਸ਼੍ਰੀਮਤੀ ਦਿਲਜੀਤ ਕੌਰ (ਜ਼ਿਲ੍ਹਾ ਸੰਗਰੂਰ) ਵੱਲੋਂ ਵਿਸ਼ੇਸ਼ ਦੌਰਾ ਕਰਦਿਆਂ ਆਸ਼ਰਮ ਵਿਚ ਰਹਿੰਦੇ ਬਜ਼ੁਰਗਾਂ ਦੀਆਂ ਸਮੱਸਿਆਵਾਂ ਸੁਣੀਆਂ | ਉਨ੍ਹਾਂ ਨੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਜਾਗਰੂਕ ਕਰਦਿਆਂ ਦੱਸਿਆ ਕਿ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਦਰਵਾਜ਼ੇ ਬਜ਼ੁਰਗਾਂ ਲਈ ਹਮੇਸ਼ਾ ਖੁੱਲ੍ਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਬਜ਼ੁਰਗ ਨੂੰ ਕਿਸੇ ਵੀ ਕਿਸਮ ਦੀ ਕਾਨੂੰਨੀ ਸਹਾਇਤਾ ਦੀ ਲੋੜ ਹੋਵੇ ਤਾਂ ਉਨ੍ਹਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਕੋਈ ਬਜ਼ੁਰਗ ਆਪਣੇ ਪੁੱਤਰਾਂ ਜਾਂ ਪਰਿਵਾਰਕ ਮੈਂਬਰਾਂ ਵੱਲੋਂ ਹੋ ਰਹੀ ਧੱਕੇਸ਼ਾਹੀ ਵਿਰੁੱਧ ਅਦਾਲਤੀ ਕਾਰਵਾਈ ਕਰਨਾ ਚਾਹੁੰਦਾ ਹੈ ਤਾਂ ਕਾਨੂੰਨੀ ਸੇਵਾਵਾਂ ਅਥਾਰਿਟੀ ਹਰ ਪੱਧਰ 'ਤੇ ਉਨ੍ਹਾਂ ਦੇ ਨਾਲ ਖੜੀ ਹੈ | ਇਸ ਮੌਕੇ ਬਿਰਧ ਆਸ਼ਰਮ ਦੇ ਚੇਅਰਮੈਨ ਡਾ. ਅਵਿਨਾਸ਼ ਰਾਣਾ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਮਾਨਯੋਗ ਜੱਜ ਦਿਲਜੀਤ ਕੌਰ ਜੀ ਖ਼ੁਦ ਬਜ਼ੁਰਗਾਂ ਨੂੰ ਮਿਲਣ ਲਈ ਆਸ਼ਰਮ ਤੱਕ ਪਹੁੰਚੇ ਹਨ | ਉਨ੍ਹਾਂ ਕਿਹਾ ਕਿ ਅਜਿਹੇ ਦੌਰਿਆਂ ਨਾਲ ਬਜ਼ੁਰਗਾਂ ਦੇ ਹੌਸਲੇ ਵਧਦੇ ਹਨ ਅਤੇ ਸੇਵਾ ਕਾਰਜਾਂ ਨਾਲ ਜੁੜੇ ਸਾਰੇ ਮੈਂਬਰਾਂ ਨੂੰ ਹੋਰ ਪੇ੍ਰਰਨਾ ਮਿਲਦੀ ਹੈ | ਇਸ ਦੌਰਾਨ ਰਾਣਾ ਸ਼ਿਵਦੀਪ ਸਿੰਘ ਨੇ ਕਿਹਾ ਕਿ ਬਜ਼ੁਰਗ ਸਾਡਾ ਮਾਣ ਹਨ ਅਤੇ ਉਨ੍ਹਾਂ ਦੀ ਸੇਵਾ-ਸੰਭਾਲ ਵਿਚ ਅਸੀਂ ਹਮੇਸ਼ਾ ਵੱਧ-ਚੜ੍ਹ ਕੇ ਹਿੱਸਾ ਲੈਂਦੇ ਰਹਾਂਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰੇਨੂ ਰਾਣਾ (ਸਾਬਕਾ ਕੋ-ਕਨਵੀਨਰ, ਹਿਊਮਨ ਰਾਈਟਸ ਸੈੱਲ ਪੰਜਾਬ), ਵਿਕਾਸ ਕੁਮਾਰ, ਪ੍ਰਦੀਪ ਸਿੰਘ ਚੀਮਾ, ਕਰਨੈਲ ਸਿੰਘ, ਅਰਸ਼ਦੀਪ ਸਿੰਘ ਕਪਿਆਲ, ਹਨੀ ਬਾਬਾ, ਬੇਅੰਤ ਸਿੰਘ, ਸੁਰਜੀਤ ਸਿੰਘ, ਗੁਰਜੀਤ ਕੌਰ, ਨੂਰ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ ਟਰੈਕਟਰ ਮਾਰਚ ਭਲਕੇ ਅਗਲੀ ਖ਼ਬਰ ਪੰਜਾਬ 'ਚ ਮੁਫ਼ਤ ਇਲਾਜ ਭਾਰਤ ਦੇ ਇਤਿਹਾਸ ਵਿਚ ਵੱਡਾ ਮੀਲ ਪੱਥਰ - ਕੁਲਦੀਪ ਸਿੰਘ <br/>
Ad Position 24