09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਧੁੱਪ ਨਿਕਲਦੇ ਹੀ ਰੰਗ ਬਰੰਗੇ ਪਤੰਗਾਂ ਨਾਲ ਰੰਗਿਆ ਗਿਆ ਅਸਮਾਨ <br/>

Ad Position 21
No active advertisement
ਅਜੀਤ ਡੈਸਕ 25-01-2026
ਤਪਾ ਮੰਡੀ, 24 ਜਨਵਰੀ (ਪ੍ਰਵੀਨ ਗਰਗ)-ਅੱਜ ਬਾਅਦ ਦੁਪਹਿਰ ਜਿਉਂ ਹੀ ਮੌਸਮ ਸਾਫ਼ ਹੋਇਆ ਤੇ ਸੂਰਜ ਦੀਆਂ ਕਿਰਨਾਂ ਧਰਤੀ 'ਤੇ ਪਈਆਂ ਤਿਉਂ ਹੀ ਬੱਚਿਆਂ ਤੋਂ ਲੈ ਕੇ ਨੌਜਵਾਨ ਆਪਣੇ ਘਰਾਂ ਦੀਆਂ ਛੱਤਾਂ 'ਤੇ ਚੜ੍ਹ ਗਏ ਆ ਤੇ ਕੁੱਝ ਹੀ ਸਮੇਂ ਬਾਅਦ ਪੂਰਾ ਅਸਮਾਨ ਰੰਗ ਬਿਰੰਗੇ ਪਤੰਗਾਂ ਨਾਲ ਭਰਿਆ ਹੋਇਆ ਨਜ਼ਰ ਆਇਆ | ਬਸੰਤ ਪੰਚਮੀ ਦੇ ਤਿਉਹਾਰ ਨੂੰ ਲੈ ਕੇ ਬੱਚਿਆਂ ਦੇ ਚਿਹਰਿਆਂ 'ਤੇ ਰੌਣਕ ਦਿਖਾਈ ਦੇ ਰਹੀ ਸੀ | ਬਸੰਤ ਪੰਚਮੀ ਤੋਂ ਇਕ ਦਿਨ ਪਹਿਲਾਂ ਪਤੰਗਾਂ ਦੇ ਸ਼ੌਕੀਨਾਂ ਵਲੋਂ ਖ਼ਰੀਦਦਾਰੀ ਕੀਤੀ ਗਈ | ਦੁਕਾਨਦਾਰ ਦੱਸਦੇ ਹਨ ਕਿ ਭਾਵੇਂ ਇਸ ਸਾਲ ਪਤੰਗਾਂ ਦੇ ਭਾਅ ਪਿਛਲੇ ਸਾਲ ਨਾਲੋਂ ਵੱਧ ਹਨ ਪਰ ਵਿੱਕਰੀ 'ਤੇ ਕੋਈ ਅਸਰ ਨਹੀਂ ਪਿਆ | ਬੱਚਿਆਂ ਤੋਂ ਲੈ ਕੇ ਨੌਜਵਾਨ ਇਕ ਦੂਜੇ ਦੇ ਪਤੰਗ ਕੱਟ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰ ਰਹੇ ਸਨ | ਛੱਤਾਂ ਉੱਤੇ ਵੱਜ ਰਹੇ ਡੀ.ਜੇ. ਕਾਫੀ ਦੂਰ-ਦੂਰ ਤੱਕ ਸੁਣਾਈ ਦੇ ਰਹੇ ਸਨ | ਉੱਧਰ ਦੂਜੇ ਪਾਸੇ ਥਾਣਾ ਮੁਖੀ ਸ਼ਰੀਫ਼ ਦੀ ਅਗਵਾਈ 'ਚ ਪੁਲਿਸ ਵੀ ਪੂਰੀ ਤਰ੍ਹਾਂ ਮੁਸਤੈਦ ਦਿਖਾਈ ਦਿੱਤੀ, ਜੋ ਚਾਈਨਾ ਡੋਰ ਨੂੰ ਲੈ ਕੇ ਅਲਰਟ ਰਹੀ | ਨੌਜਵਾਨਾਂ ਵਲੋਂ ਪਤੰਗ ਉਡਾਉਣ ਅਤੇ ਇਕ-ਦੂਜੇ ਨਾਲ ਪੇਚੇ ਲਗਾਉਣ ਦਾ ਇਹ ਸਿਲਸਿਲਾ ਦੇਰ ਸ਼ਾਮ ਤੱਕ ਲਗਾਤਾਰ ਜਾਰੀ ਰਿਹਾ |

Ad Position 22
No active advertisement
ਪਿਛਲੀ ਖ਼ਬਰ ਹੱਡਾ ਰੋੜੀ ਤੋਂ ਪ੍ਰੇਸ਼ਾਨ ਕਾਲੋਨੀ ਵਾਸੀਆਂ ਦੇ ਮੁੱਦੇ ਨੂੰ ਲੈ ਕੇ ਸਮਾਜ ਸੇਵੀ ਸੰਸਥਾ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮ... ਅਗਲੀ ਖ਼ਬਰ ਖੱਤਰੀ ਸਭਾ ਅਤੇ ਰਾਮਬਾਗ ਕਮੇਟੀ ਨੇ ਵੀਰ ਹਕੀਕਤ ਰਾਏ ਦਾ ਸ਼ਹੀਦੀ ਦਿਵਸ ਅਤੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ <br/>
Ad Position 24