ਟੱਲੇਵਾਲ, 24 ਜਨਵਰੀ (ਸੋਨੀ ਚੀਮਾ)-ਪਿੰਡ ਚੀਮਾ ਦੇ ਜਗਸੀਰ ਸਿੰਘ ਕਾਲਾ ਜੋ ਕਿ ਮਜ਼ਦੂਰ ਪਰਿਵਾਰ ਨਾਲ ਸਬੰਧ ਰੱਖਦਾ ਸੀ,ਦੀ ਨੌਜਵਾਨ ਲੜਕੀ ਸਿਮਰਜੀਤ ਕੌਰ ਪਿਛਲੇ ਲੰਬੇ ਸਮੇਂ ਤੋਂ ਕੈਂਸਰ ਅਤੇ ਹੋਰ ਬਿਮਾਰੀਆਂ ਨਾਲ ਜੂਝਦੀ ਇਸ ਦੁਨੀਆ ਨੂੰ ਅਲਵਿਦਾ ਆਖ ਗਈ | ਇਸ ਸਬੰਧੀ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਮਿ੍ਤਕ ਲੜਕੀ ਸਿਮਰਜੀਤ ਕੌਰ ਦੇ ਭਰਾ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਸਿਮਰਜੀਤ ਕੌਰ ਜੋ ਕਿ 42 ਸਾਲ ਦੀ ਸੀ ਅਤੇ ਲੰਬੇ ਸਮੇਂ ਤੋਂ ਵੱਖ-ਵੱਖ ਬਿਮਾਰੀਆਂ ਨਾਲ ਪੀੜਤ ਰਹੀ ਅਤੇ ਹੁਣ ਡਾਕਟਰਾਂ ਵਲੋਂ ਉਸ ਨੂੰ ਕੈਂਸਰ ਦੀ ਬਿਮਾਰੀ ਦੱਸ ਦਿੱਤੀ ਸੀ | ਜਿਸ ਕਾਰਨ ਉਸ ਦੀਆਂ ਹੱਡੀਆਂ ਲਗਾਤਾਰ ਟੱੁਟ ਰਹੀਆਂ ਸਨ ਅਤੇ ਗਲੇ ਵਿਚ ਸਮੱਸਿਆ ਸੀ | ਉਕਤ ਬਿਮਾਰੀ ਦੇ ਚੱਲਦਿਆਂ ਪਹਿਲਾਂ ਉਸ ਨੂੰ ਬਰਨਾਲਾ ਵਿਖੇ ਰੱਖਿਆ ਗਿਆ ਅਤੇ ਬਾਅਦ ਵਿਚ ਏਮਜ਼ ਹਸਪਤਾਲ ਵਿਖੇ ਵੀ ਦਾਖਲ ਕਰਵਾਇਆ ਗਿਆ, ਜਿੱਥੇ ਜੇਰੇ ਇਲਾਜ ਸਿਮਰਜੀਤ ਕੌਰ ਇਸ ਦੁਨੀਆ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਚੱਲਦਿਆਂ ਅਲਵਿਦਾ ਆਖ ਗਈ | ਜ਼ਿਕਰਯੋਗ ਹੈ ਕਿ ਉਕਤ ਪਰਿਵਾਰ ਦਾ ਜਿੱਥੇ ਹੜ੍ਹ ਦੌਰਾਨ ਘਰ ਦਾ ਵੱਡਾ ਹਿੱਸਾ ਡਿਗ ਗਿਆ ਸੀ, ੳੱੁਥੇ ਉਕਤ ਪੀੜਤ ਲੜਕੀ ਦੀ ਮਾਤਾ ਵੀ ਬਿਮਾਰ ਚੱਲ ਰਹੀ ਹੈ |