29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਕੇਰੀਆ ਸਕੂਲ ਦੀਆਂ ਵਿਦਿਆਰਥਣਾਂ ਨੇ ਨੈਸ਼ਨਲ ਕਲਾ ਉਤਸਵ 'ਚ ਗੱਡੇ ਸਫ਼ਲਤਾ ਦੇ ਝੰਡੇ

Ad Position 21
No active advertisement
ਅਜੀਤ ਡੈਸਕ 29-01-2026
ਫ਼ਾਜ਼ਿਲਕਾ, 28 ਜਨਵਰੀ (ਦਵਿੰਦਰ ਪਾਲ ਸਿੰਘ)-ਸਰਕਾਰੀ ਹਾਈ ਸਕੂਲ ਕੇਰੀਆ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਨੇ ਕਲਾ ਦੇ ਖੇਤਰ ਵਿਚ ਰਾਸ਼ਟਰੀ ਪੱਧਰ 'ਤੇ ਆਪਣੀ ਪ੍ਰਤਿਭਾ ਦਾ ਸਿੱਕਾ ਜਮਾਉਂਦੇ ਹੋਏ ਜ਼ਿਲ੍ਹੇ ਅਤੇ ਪੰਜਾਬ ਰਾਜ ਦਾ ਨਾਮ ਪੂਰੇ ਦੇਸ਼ ਵਿਚ ਰੌਸ਼ਨ ਕੀਤਾ ਹੈ | ਸਕੂਲ ਦੀ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਰਿੰਕਲ ਅਤੇ ਯਾਸ਼ਿਕਾ ਨੇ ਆਪਣੀ ਕਲਾ ਰਾਹੀਂ ਸਭ ਨੂੰ ਹੈਰਾਨ ਕਰ ਦਿੱਤਾ | ਫ਼ਾਜ਼ਿਲਕਾ ਤੋਂ ਪੁਣੇ ਤੱਕ ਇਨ੍ਹਾਂ ਵਿਦਿਆਰਥਣਾਂ ਨੇ ਹੈੱਡ ਮਿਸਟਰੈੱਸ ਸ੍ਰੀਮਤੀ ਰਜਨੀ ਅਤੇ ਗਾਈਡ ਅਧਿਆਪਕ ਅਸ਼ਵਨੀ ਕੁਮਾਰ ਦੀ ਰਹਿਨੁਮਾਈ ਹੇਠ 'ਕਲਾ ਉਤਸਵ-2025' ਦੇ ਵੀਜ਼ੂਅਲ ਆਰਟਸ ਗਰੁੱਪ ਵਿਚ ਹਿੱਸਾ ਲਿਆ ਸੀ | ਜ਼ਿਲ੍ਹਾ ਪੱਧਰ 'ਤੇ ਫ਼ਾਜ਼ਿਲਕਾ ਦੇ 136 ਸਕੂਲਾਂ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕਰਨ ਤੋਂ ਬਾਅਦ, ਇਨ੍ਹਾਂ ਨੇ ਜ਼ੋਨ ਪੱਧਰੀ ਮੁਕਾਬਲਿਆਂ ਵਿਚ ਵੀ ਆਪਣੀ ਜਿੱਤ ਦਾ ਝੰਡਾ ਲਹਿਰਾਇਆ | ਮੋਹਾਲੀ ਵਿਖੇ ਹੋਈ ਰਾਜ ਪੱਧਰੀ ਪ੍ਰਤੀਯੋਗਤਾ ਵਿਚ ਪੰਜਾਬ ਦੇ ਸਾਰੇ 23 ਜ਼ਿਲਿ੍ਹਆਂ ਦੇ ਪ੍ਰਤੀਯੋਗੀਆਂ ਨੂੰ ਮਾਤ ਦਿੰਦਿਆਂ ਇਨ੍ਹਾਂ ਧੀਆਂ ਨੇ ਸੋਨ ਤਗਮਾ (ਗੋਲਡ ਮੈਡਲ) ਜਿੱਤ ਕੇ ਨੈਸ਼ਨਲ ਪੱਧਰ ਲਈ ਆਪਣੀ ਜਗਾ ਪੱਕੀ ਕੀਤੀ | ਪੁਣੇ (ਮਹਾਰਾਸ਼ਟਰ) ਵਿਖੇ ਆਯੋਜਿਤ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ 29 ਰਾਜਾਂ ਦੇ ਪ੍ਰਤੀਭਾਗੀਆਂ ਨੇ ਹਿੱਸਾ ਲਿਆ | ਇੱਥੇ ਰਿੰਕਲ ਅਤੇ ਯਾਸ਼ਿਕਾ ਦੀ ਕਲਾਕਾਰੀ ਨੇ ਨੈਸ਼ਨਲ ਟੀਮ ਦਾ ਮਨ ਮੋਹ ਲਿਆ, ਜਿਸ ਲਈ ਉਨ੍ਹਾਂ ਦੀ ਵਿਸ਼ੇਸ਼ ਸ਼ਲਾਘਾ ਕੀਤੀ ਗਈ | ਇਨ੍ਹਾਂ ਵਿਦਿਆਰਥਣਾਂ ਲਈ ਇਹ ਸਫ਼ਰ ਉਦੋਂ ਹੋਰ ਵੀ ਯਾਦਗਾਰ ਬਣ ਗਿਆ ਜਦੋਂ ਉਨ੍ਹਾਂ ਨੂੰ ਪੁਣੇ ਤੋਂ ਦਿੱਲੀ ਤੱਕ ਦੀ ਵਾਪਸੀ ਦਾ ਸਫ਼ਰ ਹਵਾਈ ਜਹਾਜ਼ ਰਾਹੀਂ ਕਰਨ ਦਾ ਮੌਕਾ ਮਿਲਿਆ | ਵਿਦਿਆਰਥਣਾਂ ਨੇ ਇਸ ਨੂੰ ਆਪਣੇ ਜੀਵਨ ਦਾ ਸਭ ਤੋਂ ਰੋਮਾਂਚਕ ਅਤੇ ਸਿੱਖਿਆਦਾਇਕ ਅਨੁਭਵ ਦੱਸਿਆ | ਸਕੂਲ ਪਰਤਣ 'ਤੇ ਸਟਾਫ਼ ਅਤੇ ਇਲਾਕਾ ਨਿਵਾਸੀਆਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸੀਤੋ ਰੋਡ ਸੜਕ ਦਾ ਨਿਰਮਾਣ ਨਾ ਹੋਇਆ ਤਾਂ ਨਗਰ ਨਿਗਮ ਚੋਣਾਂ ਦਾ ਕੀਤਾ ਜਾਵੇਗਾ ਬਾਇਕਾਟ-ਰਾਜਾ ਗਰੋਵਰ ਅਗਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਕਾਬੂ
Ad Position 24