ਧੂਰੀ, 28 ਜਨਵਰੀ (ਲਖਵੀਰ ਸਿੰਘ ਧਾਂਦਰਾ) - ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਦੀ ਰਹਿਨੁਮਾਈ ਹੇਠ 27, 28 ਅਤੇ 29 ਜਨਵਰੀ 2026 ਨੂੰ ਦੇਸ਼ ਭਰ ਦੇ 15 ਸਤਲੋਕ ਆਸ਼ਰਮਾਂ ਵਿਚ 'ਕਬੀਰ ਪਰਮੇਸ਼ਵਰ ਨਿਰਵਾਣ ਦਿਵਸ' ਦੇ ਪਾਵਨ ਮੌਕੇ 'ਤੇ ਵਿਸ਼ਾਲ ਭੰਡਾਰਿਆਂ ਅਤੇ ਅਧਿਆਤਮਿਕ ਸਤਿਸੰਗ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ | ਸੰਤਲੋਕ ਆਸ਼ਰਮ ਧੂਰੀ ਦੇ ਸੇਵਾਦਾਰਾਂ ਨੇ ਦੱਸਿਆ ਕਿ ਇਹ ਤਿੰਨ ਦਿਨਾਂ ਦੇ ਮਹਾਂ ਸਮਾਗਮ ਸੰਗਤਾਂ ਲਈ ਅਦਭੁੱਤ ਅਧਿਆਤਮਿਕ ਤਜਰਬੇ ਦਾ ਮੌਕਾ ਪ੍ਰਦਾਨ ਕਰਨਗੇ | ਇਸ ਮਹਾਨ ਧਾਰਮਿਕ ਸਮਾਗਮ ਦੀ ਸ਼ੁਰੂਆਤ ਮੌਕੇ 27 ਜਨਵਰੀ ਨੂੰ ਸੰਤ ਗਰੀਬ ਦਾਸ ਦੀ ਅੰਮਿ੍ਤਮਈ ਬਾਣੀ ਦੇ ਪਾਠ ਪ੍ਰਕਾਸ਼ ਹੋਏ ਮਿਤੀ 28 ਜਨਵਰੀ ਨੂੰ ਵਿਸ਼ਾਲ ਖ਼ੂਨਦਾਨ ਕੈਂਪ ਅਤੇ ਦਹੇਜ ਰਹਿਤ ਵਿਆਹ ਆਯੋਜਿਤ ਕੀਤੇ ਜਾਣਗੇ ਅਤੇ 29 ਜਨਵਰੀ ਨੂੰ ਬਾਣੀ ਦੇ ਭੋਗ ਨਾਲ ਸਮਾਗਮ ਦੀ ਸਮਾਪਤੀ ਹੋਵੇਗੀ | ਤਿੰਨੇ ਦਿਨ ਸੰਤ ਰਾਮਪਾਲ ਪ੍ਰੋਜੈਕਟਰ ਰਾਹੀਂ ਵਰਚੂਅਲ ਸਤਿਸੰਗ ਕਰਨਗੇ |