ਅਹਿਮਦਗੜ੍ਹ, 28 ਜਨਵਰੀ (ਰਣਧੀਰ ਸਿੰਘ ਮਹੋਲੀ) - ਵੱਡਾ ਘੱਲੂਘਾਰਾ ਦੇ 35 ਹਜ਼ਾਰ ਦੇ ਕਰੀਬ ਸ਼ਹੀਦ ਸਿੰਘ-ਸਿੰਘਣੀਆਂ ਅਤੇ ਭੁਝੰਗੀਆਂ ਦੀ ਯਾਦ ਵਿੱਚ ਸਾਲਾਨਾ ਸ਼ਹੀਦੀ ਜੋੜ ਮੇਲ ਬਾਬਾ ਜਗਤਾਰ ਸਿੰਘ ਤਰਨਤਾਰਨ ਅਤੇ ਬਾਬਾ ਕਿ੍ਪਾਲ ਸਿੰਘ ਭਵਾਨੀਗੜ੍ਹ ਕਾਰ ਸੇਵਾ ਵਾਲਿਆਂ ਵਲੋਂ ਗੁਰਦੁਆਰਾ ਵੱਡਾ ਘੱਲੂਘਾਰਾ ਚੈਰੀਟੇਬਲ ਟਰੱਸਟ, ਰੋਹੀੜਾ (ਮਾਲੇਰਕੋਟਲਾ) ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ 3 ਤੋਂ 5 ਫ਼ਰਵਰੀ ਤੱਕ ਮਨਾਇਆ ਜਾ ਰਿਹਾ ਹੈ | ਸਾਬਕਾ ਚੇਅਰਮੈਨ ਨਿਰਮਲ ਸਿੰਘ ਬੋੜਹਾਈ ਨੇ ਕਿਹਾ ਕਿ ਗੁਰਦੁਆਰਾ ਵੱਡਾ ਘੱਲੂਘਾਰਾ ਸਾਹਿਬ ਰੋਹੀੜਾ ਵਿਖੇ ਹੋ ਰਹੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਦੌਰਾਨ 3 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਆਰੰਭ ਹੋਣਗੇ ਅਤੇ 8:30 ਵਜੇ ਸਵੇਰੇ ਨਗਰ ਕੀਰਤਨ ਰਵਾਨਾ ਹੋਵੇਗਾ | ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਵਿਚੋਂ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜ ਕੇ ਹਾਜ਼ਰੀ ਲਗਵਾਉਣਗੀਆਂ |