ਸੁਨਾਮ ਊਧਮ ਸਿੰਘ ਵਾਲਾ, 28 ਜਨਵਰੀ (ਭੁੱਲਰ, ਧਾਲੀਵਾਲ) - ਆਯੁਸ਼ਮਾਨ ਆਰੋਗਿਆ ਕੇਂਦਰ ਮਹਿਲਾਂ ਵਲੋਂ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਰਾਜੀਵ ਜਿੰਦੀਆ ਦੀ ਅਗਵਾਈ ਅਤੇ ਆਯੁਰਵੈਦਿਕ ਮੈਡੀਕਲ ਅਫ਼ਸਰ ਆਯੁਸ਼ਮਾਨ ਅਰੋਗਿਆ ਕੇਂਦਰ ਮਹਿਲਾਂ ਡਾ. ਰੋਜੀ ਦੀ ਦੇਖ-ਰੇਖ ਵਿਚ ਪ੍ਰਾਚੀਨ ਸ਼ਿਵ ਮੰਦਰ ਪਿੰਡ ਮਹਿਲਾਂ ਵਿਖੇ ਮੁਫ਼ਤ ਇੱਕ ਵਿਸ਼ਾਲ ਆਯੁਰਵੈਦਿਕ ਅਤੇ ਹੋਮਿਓਪੈਥਿਕ ਸਿਹਤ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਸੰਗਰੂਰ ਡਾ. ਮਲਕੀਤ ਸਿੰਘ ਘੱਗਾ ਅਤੇ ਉੱਘੇ ਸਮਾਜਸੇਵੀ ਅਸ਼ੋਕ ਬਾਂਸਲ ਵਲੋਂ ਕੀਤਾ ਗਿਆ | ਕੈਂਪ ਦੌਰਾਨ ਆਯੁਰਵੈਦਿਕ ਵਿਭਾਗ ਦੇ ਡਾ ਦਿਵਿਆ ਬਾਂਸਲ, ਡਾ ਗੁਰਪ੍ਰੀਤ ਕੌਰ ਅਤੇ ਹੋਮਿਉਪੈਥੀ ਵਿਭਾਗ ਦੇ ਡਾ. ਜਸਦੀਪ ਸਿੰਘ ਵਲੋਂ 531 ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ ਗਈ | ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਦਵਾਈਆਂ ਦੇ ਨਾਲ-ਨਾਲ ਬਿਮਾਰੀ ਅਨੁਸਾਰ ਸਿਹਤ ਸੰਬੰਧੀ ਲੋੜੀਂਦੀ ਸਲਾਹ ਵੀ ਦਿੱਤੀ ਗਈ | ਇਸ ਸਮੇਂ ਮਰੀਜ਼ਾਂ ਨੂੰ ਸਹੀ ਖੁਰਾਕ, ਸੁਚੱਜੀ ਜੀਵਨ ਸ਼ੈਲੀ ਅਪਣਾਉਣ ਅਤੇ ਰੋਗਾਂ ਤੋਂ ਬਚਾਅ ਸਬੰਧੀ ਵੀ ਜਾਣੂ ਕਰਵਾਇਆ ਗਿਆ | ਇਸ ਮੌਕੇ ਅਮਿਤ ਕਾਂਸਲ, ਕੈਲਾਸ਼ ਮਿੱਤਲ, ਮਨਪ੍ਰੀਤ ਕੌਰ, ਕਰਨੈਲ ਸਿੰਘ, ਬਬੀਤਾ, ਲਛਮਣ ਸਿੰਘ, ਸ਼ਿਵ ਜਿੰਦਲ, ਸੁਖਪਾਲ ਸਿੰਘ, ਤੇਜਾ ਸਿੰਘ, ਸੁਭਾਸ਼ ਜਿੰਦਲ, ਯੋਗੇਸ਼ ਸ਼ਰਮਾ, ਸਿਕੰਦਰ ਸ਼ਰਮਾ ਅਤੇ ਕੁਲਦੀਪ ਸ਼ਰਮਾ ਆਦਿ ਮੌਜੂਦ ਸਨ |