29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਮਲੇਰਕੋਟਲਾ ਵਿਖੇ ਮੈਰਾਥਨ ਦੌੜ 1 ਫ਼ਰਵਰੀ ਨੂੰ - ਡਾ. ਸੌਰਭ ਕਪੂਰ <br/>

Ad Position 21
No active advertisement
ਅਜੀਤ ਡੈਸਕ 29-01-2026
ਮਲੇਰਕੋਟਲਾ, 28 ਜਨਵਰੀ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਮਲੇਰਕੋਟਲਾ ਦੇ ਨੌਜਵਾਨਾਂ ਨੂੰ ਸਿਹਤ, ਏਕਤਾ ਤੇ ਸਮਾਜਿਕ ਸੇਵਾ ਵੱਲ ਪ੍ਰੇਰਿਤ ਕਰਨ ਲਈ ਮਲੇਰਕੋਟਲਾ ਮੈਰਾਥਨ ਰਨ ਟੂ ਯੂਨਿਟ ਮਲੇਰਕੋਟਲਾ ਦਾ ਆਯੋਜਨ 1 ਫਰਵਰੀ ਨੂੰ ਕੀਤਾ ਜਾ ਰਿਹਾ ਹੈ | ਇਹ ਮੈਰਾਥਨ ਦੌੜ ਗੁਆਰਾ ਨਾਰੀਕੇ ਸੜਕ ਤੋਂ ਸ਼ੁਰੂ ਹੋ ਕੇ ਡਾ. ਕਪੂਰ ਫਾਰਮ, ਤੱਕ ਤਿੰਨ ਕਿੱਲੋਮੀਟਰ ਦੀ ਹੋਵੇਗੀ ਤੇ ਇਸ ਦੇ ਨਾਲ ਹੀ ਇੱਕ ਵਿਸ਼ੇਸ਼ ਖ਼ੂਨਦਾਨ ਕੈਂਪ ਵੀ ਲਗਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਆਇਕਨ ਡਾ. ਸੌਰਭ ਕਪੂਰ ਨੇ ਕਿਹਾ ਕਿ ਰਨ ਟੂ ਯੂਨਿਟ ਮਲੇਰਕੋਟਲਾ ਸਿਰਫ਼ ਇੱਕ ਦੌੜ ਨਹੀਂ, ਸਗੋਂ ਸ਼ਹਿਰ ਨੂੰ ਇੱਕਜੁੱਟ ਕਰਨ ਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦੀ ਇੱਕ ਮੁਹਿੰਮ ਹੈ | ਡਾ. ਸੌਰਭ ਨੇ ਦੱਸਿਆ ਕਿ ਮੈਰਾਥਨ ਦੇ ਨਾਲ ਲਗਾਏ ਜਾ ਰਹੇ ਖ਼ੂਨਦਾਨ ਕੈਂਪ ਰਾਹੀਂ ਜ਼ਰੂਰਤਮੰਦ ਮਰੀਜ਼ਾਂ ਦੀ ਜਾਨ ਬਚਾਉਣ ਲਈ ਨੌਜਵਾਨਾਂ ਨੂੰ ਮਨੁੱਖਤਾ ਦੀ ਸੇਵਾ ਨਾਲ ਜੋੜਿਆ ਜਾਵੇਗਾ | ਉਨ੍ਹਾਂ ਕਿਹਾ ਕਿ ਖ਼ੂਨਦਾਨ ਮਹਾਂ ਦਾਨ ਹੈ ਤੇ ਹਰ ਤੰਦਰੁਸਤ ਵਿਅਕਤੀ ਨੂੰ ਇਸ ਨੇਕ ਕੰਮ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ | ਆਯੋਜਕ ਟੀਮ ਦੇ ਮੈਂਬਰਾਂ ਅੰਕੂਰ ਗੋਇਲ, ਸੰਜੀਵ ਚੌਧਰੀ ਤੇ ਲੁਕੇਸ ਜੈਨ ਨੇ ਦੱਸਿਆ ਕਿ ਮੈਰਾਥਨ ਵਿੱਚ ਭਾਗ ਲੈਣ ਲਈ ਰਜਿਸਟਰੇਸ਼ਨ 31 ਜਨਵਰੀ ਤੱਕ ਕਰਵਾਈ ਜਾ ਸਕਦੀ ਹੈ | ਡਾ. ਸੌਰਭ ਕਪੂਰ ਨੇ ਸ਼ਹਿਰ ਵਾਸੀਆਂ, ਵਿਦਿਆਰਥੀਆਂ, ਖਿਡਾਰੀਆਂ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਇਸ ਮੈਰਾਥਨ ਦੌੜ ਤੇ ਖ਼ੂਨਦਾਨ ਕੈਂਪ ਵਿਚ ਭਾਗ ਲੈ ਕੇ ਸਿਹਤਮੰਦ, ਨਸ਼ਾ ਮੁਕਤ ਤੇ ਇੱਕਜੁੱਟ ਹੋ ਕੇ ਮਲੇਰਕੋਟਲਾ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ |

Ad Position 22
No active advertisement
ਪਿਛਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਹਲਕੀ ਗੜੇਮਾਰੀ ਤੇ ਭਾਰੀ ਮੀਂਹ ਕਾਰਨ ਆਲੂ ਤੇ ਸਰੋਂ੍ਹ ਦੀ ਫ਼ਸਲ ਹੋਈ ਪ੍ਰਭਾਵਿਤ <br/>
Ad Position 24