ਮੂਨਕ, 28 ਜਨਵਰੀ (ਪ੍ਰਵੀਨ ਮਦਾਨ, ਕੇਵਲ ਸਿੰਗਲਾ) - ਸਥਾਨਕ ਅਨਾਜ ਮੰਡੀ ਵਿਚ 77ਵਾਂ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿਚ ਤਹਿਸੀਲਦਾਰ ਸ. ਤਰਲੋਚਨ ਸਿੰਘ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਪਰੇਡ ਦੀ ਸਲਾਮੀ ਲਈ ਸਕੂਲੀ ਬੱਚਿਆਂ ਵਲੋਂ ਰਾਸ਼ਟਰੀ ਗੀਤ ਗਾਇਆ ਗਿਆ | ਮੁੱਖ ਮਹਿਮਾਨ ਵਲੋਂ ਸਰਕਾਰ ਵਲੋਂ ਜਾਰੀ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ, ਉਨ੍ਹਾਂ ਵਲੋਂ ਗਣਤੰਤਰ ਦਿਵਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਸੀਨੀਅਰ ਡਵੀਜ਼ਨ ਦੇ ਜੱਜ ਯੂਨੀਅਰ ਡਵੀਜ਼ਨ ਦੇ ਜੱਜ ਪ੍ਰਭਜੋਤ ਕੌਰ, ਕੈਬਨਿਟ ਮੰਤਰੀ ਵਰਿੰਦਰ ਗੋਇਲ ਦੀ ਪਤਨੀ ਸੀਮਾ ਗੋਇਲ, ਆਪ ਆਗੂ ਜੋਨੀ ਅਰੋੜਾ ਵਿਸ਼ੇਸ਼ ਤੌਰ 'ਤੇ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ | ਇਸ ਦੌਰਾਨ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਆਜ਼ਾਦੀ ਘੁਲਾਟੀਆਂ, ਸਕੂਲੀ ਬੱਚਿਆਂ ਅਧਿਕਾਰੀਆਂ, ਵਿਭਿੰਨ ਖੇਤਰਾਂ ਵਿਚ ਮੈਡਲ ਚੰਗੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਅਧਿਕਾਰੀਆਂ ਅਤੇ ਸਮੂਹ ਬੱਚਿਆਂ ਨੂੰ ਜਿਨ੍ਹਾਂ ਨੇ ਪ੍ਰੋਗਰਾਮ ਵਿਚ ਹਿੱਸਾ ਲਿਆ ਸਨਮਾਨਿਤ ਕੀਤਾ ਗਿਆ | ਸਟੇਜ ਦੀ ਭੂਮਿਕਾ ਸਚਿਨ ਸਿੰਗਲਾ ਨੇ ਨਿਭਾਈ | ਇਸ ਦੌਰਾਨ, ਨਗਰ ਪੰਚਾਇਤ ਮੂਨਕ ਪ੍ਰਧਾਨ ਸੁਮਨ ਅਰੋੜਾ, ਐਸ.ਐਚ.ਓ ਗੁਰਮੀਤ ਸਿੰਘ, ਮਾਰਕੀਟ ਕਮੇਟੀ ਚੇਅਰਮੈਨ ਮਹਿੰਦਰ ਸਿੰਘ, ਬਲਾਕ ਪ੍ਰਧਾਨ ਅਤੇ ਕੌਂਸਲਰ ਜਗਸੀਰ ਮਲਾਨਾ, ਕੌਸਲਰ ਗੁਰਵਿੰਦਰ ਸਿੰਘ ਸੰਧੂ, ਬਲਵੀਰ ਸੈਣੀ, ਨਛੱਤਰ ਰਾਓ, ਬੱਬੂ ਸੈਣੀ ਸ਼ਮੀ ਕਪੂਰ, ਗੁਰਮੇਲ ਸਿੰਘ ਸਟੈਨੋ, ਇੰਸਪੈਕਟਰ ਪਰਮਜੀਤ ਸਿੰਘ, ਪ੍ਰਦੀਪ ਸ਼ਰਮਾ, ਓਮਕਾਰ ਸ਼ਰਮਾ, ਨਛੱਤਰ ਸਿੰਘ, ਬੋਬੀ ਸਿੰਘ, ਸਰਵਜੀਤ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ |