30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸਾਹਿਤ ਸਭਾ ਧੂਰੀ ਵਲੋਂ ਤਰਲੋਚਨ ਸ਼ਾਇਰ ਤੇ ਮੁਖ਼ਤਿਆਰ ਸਿੰਘ ਕਹਾਣੀਕਾਰ ਦਾ ਰੂ ਬਰੂ ਸਮਾਗਮ <br/>

Ad Position 21
No active advertisement
ਅਜੀਤ ਡੈਸਕ 29-01-2026
ਧੂਰੀ, 28 ਜਨਵਰੀ (ਲਖਵੀਰ ਸਿੰਘ ਧਾਂਦਰਾ) - ਸਾਹਿਤ ਸਭਾ ਧੂਰੀ ਨੇ ਸੁਰਿੰਦਰ ਸ਼ਰਮਾ ਨਾਗਰਾ ਦੀ ਪ੍ਰਧਾਨਗੀ ਹੇਠ ਰੂ ਬਰੂ ਸਮਾਗਮ ਕਰਵਾਇਆ | ਪਵਨ ਹਰਚੰਦਪੁਰੀ ਪ੍ਰ:ਕੇਂ: ਪੰ: ਲੇਖਕ ਸਭਾ ਸੇਖੋਂ ਬਤੌਰ ਮੁੱਖ ਮਹਿਮਾਨ ਬਿਰਾਜਮਾਨ ਸਨ | ਨਾਗਰਾ ਨੇ ਆਏ ਲੇਖਕਾਂ ਨੂੰ ਜੀ ਆਇਆ ਆਖਿਆ | ਸ਼ਾਇਰ ਤਰਲੋਚਨ ਮੀਰ ਨੇ ਆਪਣੇ ਰੂ ਬਰੂ ਵਿਚ ਜਾਣ ਪਛਾਣ ਕਰਵਾਉਂਦਿਆਂ ਦੱਸਿਆ ਕਿ ਕਵਿਤਾ ਹੀ ਉਸ ਦਾ ਮੁੱਖ ਵਿਸ਼ਾ ਹੈ, ਥੋੜ੍ਹੇ ਸ਼ਬਦਾਂ ਵਿਚ ਆਪਣੇ ਵਿਚਾਰ ਤੇ ਜਜ਼ਬਾਤ ਪੇਸ਼ ਕਰਨ ਦਾ ਕਵਿਤਾ ਬਹੁਤ ਵਧੀਆ ਜਰੀਆਂ ਹੈ | ਕਹਾਣੀਕਾਰ ਮੁਖ਼ਤਿਆਰ ਸਿੰਘ ਨੇ ਆਪਣੇ ਰੂ ਬਰੂ ਵਿਚ ਦੱਸਿਆ ਕਿ ਉਨ੍ਹਾਂ ਆਪਣੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਤੋਂ ਪ੍ਰੇਰਿਤ ਹੋਕੇ ਕਹਾਣੀ ਲਿਖਣ ਦੀ ਸ਼ੁਰੂਆਤ ਕੀਤੀ | ਇਸ ਤੋਂ ਬਾਅਦ ਕਵੀ ਦਰਬਾਰ ਹੋਇਆ ਜਿਸ ਵਿਚ, ਗੁਲਜ਼ਾਰ ਸਿੰਘ ਸ਼ੌਂਕੀ, ਅਮਰਜੀਤ ਅਮਨ, ਰਜਿੰਦਰ ਪਾਲ, ਮੀਤ ਸਕਰੌਦੀ, ਰਜਿੰਦਰ ਰਾਜਨ, ਸੁਖਵਿੰਦਰ ਲੋਟੇ, ਸੁਖਦੇਵ ਸਿੰਘ ਅÏਲਖ, ਸੁਰਿੰਦਰ ਸ਼ਰਮਾ ਹਰਚੰਦਪੁਰ, ਸਰਬਜੀਤ ਸੰਗਰੂਰਵੀ, ਪਵਨ ਹੋਸ਼ੀ, ਪਰਮਿੰਦਰ ਸਿੰਘ, ਅਮਰ ਗਰਗ ਕਲਮਦਾਨ, ਰਮੇਸ਼ ਜੈਨ, ਕੁਲਵਿੰਦਰ ਬੰਟੀ, ਚਰਨਜੀਤ ਕੈਂਥ ਇੰਦਰਪ੍ਰਵਾਜ ਗੁਰਦੀਪ ਕੈਂਥ, ਜਗਸੀਰ ਮੂਲੋਵਾਲ, ਸੁਖਵਿੰਦਰ ਸੁੱਖੀ, ਗੁਰਦੀਪ ਮਹੌਣ, ਰਣਜੀਤ ਆਜ਼ਾਦ ਕਾਂਝਲਾ, ਸੱਤਪਾਲ ਪ੍ਰਾਸ਼ਰ, ਸੁਖਦੇਵ ਪੇਂਟਰ, ਜਗਜੀਤ ਲੱਡਾ, ਦੇਵੀਸਰੂਪ ਮੀਮਸਾ, ਗੁਰਮੇਲ ਘਨੌਰ, ਨਿਰਮਲ ਫਲੌਂਡ, ਮਨਜੀਤ ਬਖਸ਼ੀ, ਗੁਰਮੀਤ ਆਨੰਦ, ਅਸ਼ੋਕ ਭੰਡਾਰੀ, ਰਣਜੀਤ ਸਿੰਘ ਗਜ਼ਲਗੋ, ਵਿਜਯ ਸੋਫਤ, ਪਿੰ: ਸੰਤ ਸਿੰਘ ਬੀਲ੍ਹਾ ਅਤੇ ਹਰਬੰਸ ਸਿੰਘ ਧੂਰੀ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਪਵਨ ਹਰਚੰਦਪੁਰੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਅੱਜ ਦੇ ਹਾਲਾਤ ਨਾਲ ਨਜਿੱਠਣ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ | ਸਭਾ ਨੇ ਦੋਵੇਂ ਮਹਿਮਾਨ ਸਾਹਿਤਕਾਰਾਂ ਦਾ ਸਨਮਾਨ ਕੀਤਾ | ਅਮਰਜੀਤ ਅਮਨ ਨੇ ਆਏ ਲੇਖਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਸਟੇਜ ਦੀ ਕਾਰਗੁਜ਼ਾਰੀ ਬਖ਼ੂਬੀ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਰਣਜੀਤ ਸਿੰਘ ਰੰਧਾਵਾ ਕਾਤਰੋਂ ਦੀ ਅਗਵਾਈ ਹੇਠ ਵੱਖ-ਵੱਖ ਆਗੂ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਸ਼ਾਮਿਲ ਹੋਏ ਅਗਲੀ ਖ਼ਬਰ ਅਧਿਆਪਕ ਟਰੇਨਿੰਗ ਪ੍ਰੋਗਰਾਮ ਆਯੋਜਿਤ <br/>
Ad Position 24