31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਵਿਧਾਇਕ ਗੱਜਣ ਮਾਜਰਾ ਨੇ 7 ਕਰੋੜ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ

Ad Position 21
No active advertisement
ਅਜੀਤ ਡੈਸਕ 31-01-2026
ਅਹਿਮਦਗੜ੍ਹ, 30 ਜਨਵਰੀ (ਪੁਰੀ, ਮਹੋਲੀ, ਖੇੜਾ)-ਪੰਜਾਬ ਸਰਕਾਰ ਵਲੋਂ ਸ਼ਹਿਰ ਅਹਿਮਦਗੜ੍ਹ ਦੇ ਸਾਰੇ ਅਧੂਰੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਣ ਲਈ ਮਨਜ਼ੂਰ ਕੀਤੀ ਗਈ 7 ਕਰੋੜ ਦੀ ਗਰਾਂਟ ਤਹਿਤ ਸਾਰੇ ਕਾਰਜਾਂ ਨੂੰ ਮੁਕੰਮਲ ਕਰਨ ਲਈ ਵਰਕ ਆਰਡਰ ਜਾਰੀ ਕਰ ਦਿੱਤੇ ਗਏ ਹਨ | ਜਿਨ੍ਹਾਂ 'ਚੋਂ ਅੱਜ ਵੱਖ-ਵੱਖ ਵਾਰਡਾਂ ਅੰਦਰ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਨੀਂਹ ਪੱਥਰ ਰੱਖੇ | ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਤਹਿਤ ਸ਼ੁਰੂ ਹੋਏ ਵਿਕਾਸ ਕਾਰਜਾਂ ਨਾਲ ਸਾਰੇ ਸ਼ਹਿਰ ਦੀ ਨੁਹਾਰ ਬਦਲ ਜਾਵੇਗੀ ਤੇ ਕੋਈ ਵੀ ਸੜਕ ਜਾਂ ਗਲੀ ਅਧੂਰੀ ਨਹੀਂ ਰਹੇਗਾ | ਇਸ ਦੇ ਨਾਲ ਹੀ ਉਨ੍ਹਾਂ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਦੇ ਵਾਰੇ ਦੱਸਿਆਂ ਕਿ ਟਰੀਟਮੈਂਟ ਪਲਾਂਟ ਅਗਲੇ ਮਹੀਨੇ ਚਾਲੂ ਹੋ ਜਾਵੇਗਾ, ਜਿਸ ਨਾਲ ਸਾਰੇ ਸ਼ਹਿਰ ਦਾ ਗੰਦਾ ਪਾਣੀ ਸਾਫ਼ ਹੋ ਕੇ ਖੇਤਾਂ ਨੂੰ ਨਿਰੰਤਰ ਸਪਲਾਈ ਹੋਵੇਗਾ | ਸਮਾਗਮਾਂ ਦੌਰਾਨ ਸ਼ਹਿਰ ਦੇ ਵੱਡੀ ਗਿਣਤੀ 'ਚ ਪਹੁੰਚੇ ਪਤਵੰਤੇ ਵਿਅਕਤੀਆਂ ਨੇ ਵਿਧਾਇਕ ਗੱਜਣਮਾਜਰਾ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰਧਾਨ ਨਗਰ ਕੌਂਸਲ ਵਿੱਕੀ ਸ਼ਰਮਾ, ਚੇਅਰਮੈਨ ਕਮਲਜੀਤ ਸਿੰਘ ਉੱਭੀ, ਕੌਂਸਲਰ ਸੰਜੇ ਸੂਦ, ਆਨੰਦੀ ਦੇਵੀ, ਰਿਸ਼ੀ ਜੋਸ਼ੀ, ਆਪ ਪਾਰਟੀ ਦੇ ਸੀਨੀਅਰ ਆਗੂ ਬੱਬੂ ਪੰਡਿਤ, ਜਗਤਾਰ ਸਿੰਘ ਚੀਮਾਂ, ਰਿੰਕੂ ਗਰਗ, ਵਿਸ਼ਾਲ ਸੂਰਲੀਆਂ, ਬਾਬਾ ਸੁਖਦੇਵ ਸਿੰਘ ਤੋਂ ਇਲਾਵਾ ਪ੍ਰਧਾਨ ਮਨਿੰਦਰਪਾਲ ਸਿੰਘ, ਪ੍ਰਦੀਪ ਕੱਚੀ ਕੋਠੀ, ਦਰਸ਼ਨ ਸਿੰਘ ਧਾਲੀਵਾਲ, ਸਾਬਕਾ ਕੌਂਸਲਰ ਦਿਲਸ਼ਾਦ ਮੁਹੰਮਦ, ਇਸਾ ਮੁਹੰਮਦ, ਸਾਬਕਾ ਪ੍ਰਧਾਨ ਜਤਿੰਦਰ ਭੋਲਾ ਤੇ ਰਵਿੰਦਰ ਪੁਰੀ, ਆੜ੍ਹਤੀ ਐਸ਼ੋ. ਦੇ ਪ੍ਰਧਾਨ ਮਨੋਜ ਪੰਡਤ, ਆਤਮਾ ਭੁੱਟਾ, ਬਲਦੇਵ ਮਲੌਦੀਏ, ਨਰੇਸ਼ ਭੁੱਟਾ, ਧਰਮਵੀਰ ਗਰਗ, ਡੀ. ਕੇ. ਗੋਇਲ, ਡਾ. ਰਾਜ ਸਿੰਗਲ, ਆਨੰਦ ਮਿੱਤਲ, ਪ੍ਰਮੋਦ ਮਿੱਤਲ, ਪ੍ਰੇਮ ਚੰਦ ਬਬਲਾ, ਸੋਮੀ ਘਲੋਟੀ, ਸਿਬੂ ਕੰਗਣਵਾਲ, ਅਨਿਲ ਪੱਖੋਵਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਹਮੀਰਗੜ੍ਹ ਦਾ ਨਾਂਅ ਸੁਤੰਤਰਤਾ ਸੰਗਰਾਮੀ ਗਿਆਨੀ ਮਕੰਦ ਸਿੰਘ ਦੇ ਨਾਂਅ 'ਤੇ ਰੱਖਿਆ <br/> ਅਗਲੀ ਖ਼ਬਰ ਸਿਹਤ ਜਾਂਚ ਕੈਂਪ ਲਗਾਇਆ
Ad Position 24