ਸੰਗਰੂਰ, 30 ਜਨਵਰੀ (ਸੁਖਵਿੰਦਰ ਸਿੰਘ ਫੁੱਲ)-ਡਾਇਰੈਕਟਰ ਆਫ਼ ਆਯੁਰਵੈਦਾਂ, ਪੰਜਾਬ ਡਾ. ਰਮਨ ਖੰਨਾ ਤੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ, ਸੰਗਰੂਰ ਡਾ. ਮਲਕੀਤ ਸਿੰਘ ਘੱਗਾ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਰਾਜੀਵ ਜਿੰਦੀਆ ਦੀ ਯੋਗ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਆਯੁਸ਼ਮਾਨ ਆਰੋਗਿਆ ਕੇਂਦਰ ਮਹਿਲਾਂ ਵਲੋਂ ਪ੍ਰਾਚੀਨ ਸ਼ਿਵ ਮੰਦਰ, ਮਹਿਲਾਂ ਵਿਖੇ ਇਕ ਵਿਸ਼ਾਲ ਆਯੁਰਵੈਦਿਕ ਤੇ ਹੋਮਿਓਪੈਥਿਕ ਸਿਹਤ ਕੈਂਪ ਸਫਲਤਾਪੂਰਵਕ ਆਯੋਜਿਤ ਕੀਤਾ | ਇਸ ਸਿਹਤ ਕੈਂਪ ਦਾ ਸ਼ੁਭ ਉਦਘਾਟਨ ਡਾ. ਮਲਕੀਤ ਸਿੰਘ ਘੱਗਾ ਤੇ ਪ੍ਰਸਿੱਧ ਸਮਾਜ ਸੇਵੀ ਅਸ਼ੋਕ ਬਾਂਸਲ ਵਲੋਂ ਕੀਤਾ | ਕੈਂਪ ਦਾ ਮੁੱਖ ਸੰਚਾਲਨ ਡਾ. ਰੋਜ਼ੀ, ਆਯੁਰਵੈਦਿਕ ਮੈਡੀਕਲ ਅਫ਼ਸਰ, ਆਯੁਸ਼ਮਾਨ ਆਰੋਗਿਆ ਕੇਂਦਰ ਮਹਿਲਾਂ ਵਲੋਂ ਬਹੁਤ ਹੀ ਸੁਚੱਜੇ ਅਤੇ ਸੁਚਾਰੂ ਢੰਗ ਨਾਲ ਕੀਤਾ | ਕੈਂਪ ਦੌਰਾਨ ਕੁੱਲ 531 ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ | ਮਰੀਜ਼ਾਂ ਨੂੰ ਮੁਫ਼ਤ ਆਯੁਰਵੈਦਿਕ ਤੇ ਹੋਮਿਓਪੈਥਿਕ ਦਵਾਈਆਂ ਦੇ ਨਾਲ-ਨਾਲ ਉਨ੍ਹਾਂ ਦੀ ਬਿਮਾਰੀ ਅਨੁਸਾਰ ਸਿਹਤ ਸੰਬੰਧੀ ਲੋੜੀਂਦੀ ਸਲਾਹ ਵੀ ਪ੍ਰਦਾਨ ਕੀਤੀ ਗਈ | ਕੈਂਪ 'ਚ ਆਯੁਰਵੈਦਿਕ ਵਿਭਾਗ ਵਲੋਂ ਡਾ. ਦਿਵਿਆ ਬਾਂਸਲ ਤੇ ਡਾ. ਗੁਰਪ੍ਰੀਤ ਕੌਰ ਤੇ ਹੋਮਿਓਪੈਥੀ ਵਿਭਾਗ ਵਲੋਂ ਡਾ. ਜਸਦੀਪ ਸਿੰਘ ਨੇ ਮਰੀਜ਼ਾਂ ਦੀ ਪੂਰੀ ਤਨਦਿਹੀ ਤੇ ਨਿਪੁੰਨਤਾ ਨਾਲ ਜਾਂਚ ਕੀਤੀ | ਕੈਂਪ ਦੌਰਾਨ ਅਮਿਤ ਕਾਂਸਲ, ਕੈਲਾਸ਼ ਮਿੱਤਲ, ਮਨਪ੍ਰੀਤ ਕੌਰ, ਕਰਨੈਲ ਸਿੰਘ, ਬਬੀਤਾ ਵਲੋਂ ਡਾਕਟਰਾਂ ਦੀ ਸਲਾਹ ਅਨੁਸਾਰ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਕਤਾਰਬੱਧ ਅਤੇ ਵਿਵਸਥਿਤ ਢੰਗ ਨਾਲ ਵੰਡੀਆਂ ਗਈਆਂ | ਇਸ ਦੇ ਨਾਲ ਹੀ ਯੋਗਾ ਇੰਸਟਰਕਟਰ ਲਛਮਣ ਸਿੰਘ ਵਲੋਂ ਵੱਖ-ਵੱਖ ਯੋਗ ਆਸਣਾਂ ਦੇ ਲਾਭਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਮੌਕੇ ਇਲਾਕੇ ਦੇ ਪ੍ਰਮੁੱਖ ਸਮਾਜ ਸੇਵੀ ਤੇ ਗਣਮਾਨਯ ਵਿਅਕਤੀ ਅਸ਼ੋਕ ਬਾਂਸਲ, ਸ਼ਿਵ ਜਿੰਦਲ, ਸੁਖਪਾਲ ਸਿੰਘ, ਤੇਜਾ ਸਿੰਘ ਤੇ ਸੁਭਾਸ਼ ਜਿੰਦਲ, ਯੋਗੇਸ਼ ਸ਼ਰਮਾ, ਸਿਕੰਦਰ ਸ਼ਰਮਾ, ਕੁਲਦੀਪ ਸ਼ਰਮਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ |