06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸੂਲਰ ਘਰਾਟ ਵਿਖੇ ਦੁਕਾਨਾਂ 'ਚ ਵੜਿਆ ਟਰੱਕ <br/>

Ad Position 21
No active advertisement
ਅਜੀਤ ਡੈਸਕ 01-02-2026
ਦਿੜ੍ਹਬਾ ਮੰਡੀ, 31 ਜਨਵਰੀ (ਛਾਜਲੀ) - ਸੂਲਰ ਘਰਾਟ ਵਿਖੇ ਰਾਸ਼ਟਰੀ ਰਾਜ ਮਾਰਗ 'ਤੇ ਵੀਰਵਾਰ ਅਤੇ ਸ਼ੁੱਕਰਵਾਰ ਦੀ ਰਾਤ ਨੂੰ ਇੱਕ ਟਰਾਲਾ ਬੇਕਾਬੂ ਹੋ ਕੇ ਦੋ ਦੁਕਾਨਾਂ ਵਿਚ ਜਾ ਵੜਿਆ | ਜਿਸ ਕਾਰਨ ਦੁਕਾਨਾਂ ਦਾ ਕਾਫੀ ਨੁਕਸਾਨ ਹੋ ਗਿਆ ਪਰ ਰਾਤ ਹੋਣ ਕਰ ਕੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਪ੍ਰਾਪਤ ਵੇਰਵਿਆਂ ਅਨੁਸਾਰ ਟਰੱਕ ਰਾਤ ਦੇ ਸਮੇਂ ਬੇਕਾਬੂ ਹੋ ਕੇ ਦੁਕਾਨਾਂ ਵਿਚ ਜਾ ਵੜਿਆ ਜਿਸ ਕਾਰਨ ਦੁਕਾਨਾਂ ਢਹਿ ਢੇਰੀ ਹੋ ਗਈਆਂ | ਜਿਊਲਰਜ਼ ਦੀ ਦੁਕਾਨ, ਗਾਰਮੈਂਟਸ ਅਤੇ ਨੇੜੇ ਹੋਰ ਦੁਕਾਨਾਂ ਨੂੰ ਵੀ ਨੁਕਸਾਨ ਹੋਇਆ ਹੈ | ਹਾਦਸੇ ਕਾਰਨ ਦੁਕਾਨਦਾਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਥਾਣਾ ਮੁਖੀ ਦਿੜ੍ਹਬਾ ਕਮਲਦੀਪ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ <br/> ਅਗਲੀ ਖ਼ਬਰ ਨਿਸ਼ਾਤ ਅਖ਼ਤਰ ਨੂੰ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਬਣਾਏ ਜਾਣ ਤੇ ਕਾਂਗਰਸੀ ਆਗੂਆਂ ਨੇ ਕੀਤਾ ਸਵਾਗਤ <br/>
Ad Position 24
No active advertisement