22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਸਿਧਾਂਤ ਅਤੇ ਧਰਮ ਉੱਪਰ ਪਹਿਰਾ ਦੇਣ ਵਾਲੇ ਲੋਕਾਂ ਦੀ ਹਮੇਸ਼ਾ ਜਿੱਤ ਹੁੰਦੀ ਹੈ- ਗਿਆਨੀ ਹਰਪ੍ਰੀਤ ਸਿੰਘ

Ad Position 21
No active advertisement
ਅਜੀਤ ਡੈਸਕ 02-02-2026
ਮਸਤੂਆਣਾ ਸਾਹਿਬ, 1 ਫ਼ਰਵਰੀ (ਦਮਦਮੀ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਦੇ ਪ੍ਰਧਾਨ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਹਾਂਭਾਰਤ ਤੋਂ ਲੈ ਕੇ ਹੁਣ ਤੱਕ ਜਿੱਤ ਕੇਵਲ ਸਿਧਾਂਤਾਂ ਅਨੁਸਾਰ ਧਰਮ 'ਤੇ ਪਹਿਰਾ ਦੇਣ ਵਾਲੇ ਲੋਕਾਂ ਦੀ ਹੋਈ ਹੈ ਜਦੋਂਕਿ ਕੌਰਵਾਂ ਕੋਲ ਬੇਹਤਰ ਸਾਧਨ ਸਨ ਪਰ ਧਰਮ ਪਾਂਡਵਾਂ ਦੇ ਪੱਖ ਵਿੱਚ ਹੋਣ ਕਰਕੇ ਉਨ੍ਹਾਂ ਦੀ ਜਿੱਤ ਹੋਈ¢ ਸਥਾਨਕ ਗੁਰਦੁਆਰਾ ਗੁਰਸਾਗਰ ਸਾਹਿਬ ਵਿਖੇ ਵੀਹਵੀਂ ਸਦੀ ਦੀ ਮਹਾਨ ਸ਼ਖਸ਼ੀਅਤ ਸ੍ਰੀ ਮਾਨ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਬਰਸੀ ਸਮਾਗਮ ਵਿੱਚ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਚਾਰੇ ਜੰਗਾਂ 'ਚ ਧਰਮ ਦੇ ਸਹਾਰੇ ਮੁਗਲ ਫÏਜਾਂ ਨੂੰ ਹਰਾਇਆ¢ ਇਸੇ ਤਰੀਕੇ ਹੁਣ ਵੀ ਸਿਧਾਂਤਕ ਲੋਕਾਂ ਦੀ ਜਿੱਤ ਹੋਣੀ ਯਕੀਨੀ ਹੈ¢ ਭਗÏੜਾ ਦਲ ਕੋਲ ਸਾਧਨ ਹੋ ਸਕਦੇ ਨੇ ਪਰ ਧਰਮ ਅਤੇ ਸਿਧਾਂਤ ਨਹੀ¢ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਧਾਰਮਿਕ ਅਤੇ ਰਾਜਨੀਤਿਕ ਸਥਿਤੀ ਨੂੰ ਸਮਝਣ ਲਈ 18ਵੀਂ, 19ਵੀਂ ਅਤੇ 20ਵੀਂ ਸਦੀ ਦੇ ਇਤਿਹਾਸਕ ਪ੍ਰਸੰਗਾਂ ਵੱਲ ਮੁੜ ਦੇਖਣ ਦੀ ਲੋੜ ਹੈ¢ ਉਹਨਾਂ ਕਿਹਾ ਕਿ ਸੰਤ ਬਾਬਾ ਅਤਰ ਸਿੰਘ ਵਰਗੇ ਮਹਾਂਪੁਰਖਾਂ ਨੇ ਸਿੱਖ ਸਮਾਜ ਨੂੰ ਕੇਵਲ ਧਾਰਮਿਕ ਹੀ ਨਹੀਂ, ਸਗੋਂ ਸਮਾਜਿਕ ਅਤੇ ਰਾਸ਼ਟਰੀ ਪੱਧਰ 'ਤੇ ਵੀ ਦਿਸ਼ਾ ਦਿੱਤੀ¢ਇਸ ਮÏਕੇ ਉਹਨਾਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲÏਾਗੋਵਾਲ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਗੁਰਜੰਟ ਸਿੰਘ ਦੁੱਗਾਂ, ਡਾ. ਗੁਰਵੀਰ ਸਿੰਘ ਸੋਹੀ, ਦਰਸ਼ਨ ਸਿੰਘ ਲÏਾਗੋਵਾਲ, ਅਮਰਜੀਤ ਸਿੰਘ ਲÏਾਗੋਵਾਲ ਅਤੇ ਹੋਰ ਅਕਾਲੀ ਆਗੂ ਮÏਜੂਦ ਸਨ¢
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਬਖਸ਼ੀਵਾਲਾ ਆਪ ਕਿਸਾਨ ਵਿੰਗ ਦੇ ਸੂਬਾ ਜਨਰਲ ਸਕੱਤਰ ਨਿਯੁਕਤ <br/> ਅਗਲੀ ਖ਼ਬਰ ਸਾਹਿਤ ਤੇ ਹੋਮਿਉਪੈਥੀ ਦੇ ਸੁਮੇਲ ਡਾ. ਸੁਰਿੰਦਰ ਕਾਹਲੋਂ ਨਾਲ ਰੂ-ਬਰੂ <br/>
Ad Position 24