ਦਿੜ੍ਹਬਾ ਮੰਡੀ, 2 ਫਰਵਰੀ (ਜਸਵੀਰ ਸਿੰਘ ਅÏਜਲਾ) - ਹਲਕਾ ਦਿੜ੍ਹਬਾ ਵਿਖੇ ਪਹੁੰਚੇ ਮੈਡਮ ਨਵਜੋਤ ਕੌਰ ਸਿੱਧੂ ਵਲੋਂ ਧੰਨਾ ਜੱਟ ਗਊਸ਼ਾਲਾ ਵਿਚ ਪਹੁੰਚ ਕੇ ਹਾਜ਼ਰੀ ਲਗਵਾਈ ਗਈ | ਇਸ ਮੌਕੇ ਨਵਜੋਤ ਕੌਰ ਸਿੱਧੂ ਨੇ ਭਾਸ਼ਣ ਦੌਰਾਨ ਕਿਹਾ ਕਿ ਸਚਾਈ ਤੇ ਖੜਨ ਵਾਲੇ ਲੋਕ ਧਾਰਮਿਕ ਕੰਮਾਂ ਵਿਚ ਹਾਜ਼ਰੀ ਲਗਵਾ ਰਹੇ ਹਨ | ਉਨ੍ਹਾਂ ਨੇ ਪਿੰਡ ਕੈਂਪ ਵਿਖੇ ਪਹੁੰਚ ਕੇ ਸੰਤਾਂ ਦੇ ਦਰਸ਼ਨ ਕੀਤੇ ਤੇ ਆਸ਼ੀਰਵਾਦ ਲਿਆ ਅਤੇ ਉਨ੍ਹਾਂ ਵਲੋਂ ਗਊ ਮੂਤਰ ਨਾਲ ਅਨੇਕਾਂ ਹੀ ਬਿਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ ਇਸ 'ਤੇ ਵੀ ਚਾਨਣਾ ਪਾਇਆ ਗਿਆ ਤੇ ਇਸ ਤੋਂ ਇਲਾਵਾ ਡਾਕਟਰ ਨਵਜੋਤ ਕੌਰ ਸਿੱਧੂ ਨੇ 1 ਲੱਖ ਰੁਪਏ ਧੰਨਾ ਜੱਟ ਗਊਸ਼ਾਲਾ ਪਿੰਡ ਰੋਗਲਾ ਨੂੰ ਦਾਨ ਦੇ ਰੂਪ ਵਿਚ ਭੇਟ ਕੀਤਾ | ਇਸ ਮੌਕੇ ਤੇ ਉਨ੍ਹਾਂ ਨਾਲ ਬੀ.ਜੇ.ਪੀ. ਕਿਸਾਨ ਮੋਰਚਾ ਦੇ ਸਾਬਕਾ ਪ੍ਰਧਾਨ ਰਣਧੀਰ ਸਿੰਘ ਕਲੇਰ ਵੀ ਮੌਜੂਦ ਸਨ |