ਧੂਰੀ, 2 ਫਰਵਰੀ (ਲਖਵੀਰ ਸਿੰਘ ਧਾਂਦਰਾ) - ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੌਲੋਜੀ ਵਲੋਂ ਵਾਤਾਵਰਨ ਜੰਗਲ ਅਤੇ ਜਲਵਾਯੂ ਮੰਤਰਾਲੇ ਦੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਢੋਗਲ- ਖੇੜੀ ਵਿਖੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਗਰੂਰ ਮੈਡਮ ਤਰਵਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਮਨਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਦੇ ਚੱਲਦਿਆਂ ਸਕੂਲ ਦੇ ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ ਸਕੂਲ ਮੁਖੀ ਸ. ਮਲਕੀਤ ਸਿੰਘ ਦੀ ਅਗਵਾਈ ਵਿਚ ਈਕੋ ਕਲੱਬ ਕੁਆਡੀਨੇਟਰ ਸ਼੍ਰੀਮਤੀ ਸੁਖਜੀਤ ਕੌਰ ਸਾਇੰਸ ਮਿਸਟ੍ਰੈਸ ਵਲੋਂ ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਰੱਦੀ ਕੱਪੜੇ ਦੇ ਸ਼ਾਨਦਾਰ ਬਸਤੇ, ਥੈਲੇ ਬਣਾਏ | ਪ੍ਰੋਗਰਾਮ ਦੌਰਾਨ ਮੈਡਮ ਜਸਬੀਰ ਕੌਰ ਨੇ ਵਿਦਿਆਰਥੀਆਂ ਨੂੰ ਰੱਦੀ ਕੱਪੜੇ ਤੋਂ ਬੈਗ ਬਣਾਉਣਾ ਸਿਖਾਇਆ ਅਤੇ ਪਲਾਸਟਿਕ ਦੇ ਦੁਸ਼ਪ੍ਰਭਾਵਾਂ ਬਾਰੇ ਜਾਗਰੂਕ ਕੀਤਾ | ਮੈਡਮ ਸ਼ੈਲਜਾ ਜਿੰਦਲ ਵੱਲੋਂ ਵਿਦਿਆਰਥੀਆਂ ਨੂੰ ਅÏਸ਼ਧੀ ਅਤੇ ਜੜੀ ਬੂਟੀ ਪੌਦਿਆਂ ਦੇ ਆਮ ਜ਼ਿੰਦਗੀ ਵਿਚ ਵਰਤੋਂ ਬਾਰੇ ਵੀ ਗਿਆਨ ਦਿੱਤਾ ਗਿਆ | ਸਕੂਲ ਮੁਖੀ ਮਲਕੀਤ ਸਿੰਘ ਨੇ ਕਿਹਾ ਕਿ ਦੁਨੀਆਂ ਭਰ ਵਿਚ ਪਲਾਸਟਿਕ ਬਹੁਤ ਵੱਡੀ ਸਮੱਸਿਆ ਹੈ ਜੋ ਕਿ ਵਾਤਾਵਰਨ ਲਈ ਬੇਹਦ ਘਾਤਕ ਸਿੱਧ ਹੋ ਰਹੀ ਹੈ | ਪਲਾਸਟਿਕ ਦੀ ਜਗ੍ਹਾ ਕੱਪੜੇ ਦੇ ਬਣੇ ਥੈਲੇ ਵਰਤਣ ਦੀ ਸਲਾਹ ਦਿੱਤੀ ਗਈ | ਸੋ ਸਾਨੂੰ ਵਾਤਾਵਰਨ ਦੀ ਸੰਭਾਲ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਇਸ ਪ੍ਰੋਗਰਾਮ ਦੌਰਾਨ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ |