ਮਸਤੂਆਣਾ ਸਾਹਿਬ, 2 ਫਰਵਰੀ (ਦਮਦਮੀ) - ਗੁਰਦੁਆਰਾ ਝਿੜਾ ਸਾਹਿਬ ਕਾਂਝਲਾ ਵਿਖੇ ਸੰਤ ਅਤਰ ਸਿੰਘ ਦੀ 99ਵੀਂ ਬਰਸੀ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਲੌਕਿਕ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਗਿਆ | ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਕਲੇਰ ਅਤੇ ਮੈਨੇਜਰ ਮਲਕੀਤ ਸਿੰਘ ਢਿੱਲੋਂ ਦੀ ਨਿਗਰਾਨੀ ਹੇਠ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਗਏ ਨਗਰ ਕੀਰਤਨ ਦਾ ਇਥੋਂ ਨੇੜਲੇ ਪਿੰਡ ਲਿੱਦੜਾਂ, ਚੰਗਾਲ ਅਤੇ ਕਾਂਝਲਾ ਦੇ ਵੱਖ-ਵੱਖ ਮੁਹੱਲਿਆਂ ਵਿਚ ਵੱਖ ਵੱਖ ਕਮੇਟੀਆਂ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਤੋਂ ਇਲਾਵਾ ਗੁਰਦੁਆਰਾ ਗੁਰਸਾਗਰ ਸਾਹਿਬ, ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਅਤੇ ਗੁਰਦੁਆਰਾ ਮਾਤਾ ਭੋਲੀ ਕੌਰ ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਏਡੀਸੀ ਸੁਖਚੈਨ ਸਿੰਘ ਪਾਪੜਾ, ਸਰਪੰਚ ਸਤਗੁਰ ਸਿੰਘ ਕਾਂਝਲਾ, ਸਾਬਕਾ ਸਰਪੰਚ ਅਮਨਦੀਪ ਸਿੰਘ ਕਾਂਝਲਾ, ਬਾਬਾ ਬਲਜੀਤ ਸਿੰਘ ਫੱਕਰ, ਭਾਈ ਸੁਖਦੇਵ ਸਿੰਘ, ਭਾਈ ਗੁਰਮੇਲ ਸਿੰਘ, ਮੈਨੇਜਰ ਜਸਵੀਰ ਸਿੰਘ, ਮੱਖਣ ਸਿੰਘ, ਮੱਘਰ ਸਿੰਘ, ਰਣਜੀਤ ਸਿੰਘ, ਉੱਘੇ ਸਮਾਜ ਸੇਵੀ ਭਗਵੰਤ ਰਾਏ ਜੋਸ਼ੀ, ਦਰਸਨ ਸਿੰਘ ਦੇਦ, ਦੀਦਾਰ ਸਿੰਘ, ਜਸਪਾਲ ਸਿੰਘ ਨੰਬਰਦਾਰ, ਜਗਜੀਤ ਸਿੰਘ ਕਲੇਰ, ਬਾਬਾ ਭਰਪੂਰ ਸਿੰਘ ਚੰਗਾਲ, ਡਾ. ਗੁਰਵੀਰ ਸਿੰਘ ਸੋਹੀ, ਪਰਮਿੰਦਰ ਸਿੰਘ ਕਾਂਝਲਾ, ਜਸਪਾਲ ਸਿੰਘ ਗਾਗਾ, ਦਰਬਾਰਾ ਸਿੰਘ ਕਲੇਰ, ਭੁਪਿੰਦਰ ਸਿੰਘ ਗਰੇਵਾਲ, ਹਰਬੰਸ ਸਿੰਘ ਅਕੋਈ ਸਾਹਿਬ, ਜਗਰੂਪ ਸਿੰਘ ਲੱਡਾ, ਸੁਰਜੀਤ ਸਿੰਘ ਕੁਲਾਰ, ਜਗਤਾਰ ਸਿੰਘ ਕਲੇਰ, ਸਰਪੰਚ ਰਣਦੀਪ ਸਿੰਘ ਮਿੰਟੂ ਬਡਰੁੱਖਾਂ, ਡਾ. ਮਨਪ੍ਰੀਤ ਸਿੰਘ ਗਿੱਲ , ਡਾ. ਹਰਜਿੰਦਰ ਸਿੰਘ, ਬਲਵਿੰਦਰ ਸਿੰਘ ਕਾਂਝਲਾ, ਪਰਮਿੰਦਰ ਸਿੰਘ, ਸਤਵਿੰਦਰ ਸਿੰਘ ਸੱਤੀ, ਤੇਜਿੰਦਰ ਸਿੰਘ ਖਹਿਰਾ, ਜਸਵਿੰਦਰ ਸਿੰਘ ਬੰਟੀ ਕੁੰਨਰਾਂ, ਗੋਬਿੰਦ ਸਿੰਘ ਨਮੋਲ, ਅਮਨਦੀਪ ਸਿੰਘ ਸੇਰੋਂ, ਅਮਰਿੰਦਰ ਸਿੰਘ ਉਭਾਵਾਲ, ਚਰਨਜੀਤ ਸਿੰਘ ਗੱਗੜਪੁਰ, ਅਜੈਬ ਸਿੰਘ, ਗੁਰਦਰਸ਼ਨ ਸਿੰਘ ਆਦਿ ਵੀ ਸ਼ਾਮਿਲ ਸਨ |