ਮਲੇਰਕੋਟਲਾ, 2 ਫਰਵਰੀ (ਮੁਹੰਮਦ ਹਨੀਫ਼ ਥਿੰਦ) - ਸਾਬਕਾ ਕੈਬਨਿਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਅਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੀ ਧੀ ਮੈਡਮ ਨਿਸ਼ਾਤ ਅਖਤਰ ਨੂੰ ਜ਼ਿਲ੍ਹਾ ਕਾਂਗਰਸ ਮਲੇਰਕੋਟਲਾ ਦੀ ਪ੍ਰਧਾਨ ਬਣਾਏ ਜਾਣ 'ਤੇ ਅੱਜ ਮਲੇਰਕੋਟਲਾ ਅਤੇ ਅਮਰਗੜ੍ਹ ਹਲਕਿਆਂ ਦੇ ਕਾਂਗਰਸੀ ਵਰਕਰਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕੀਤਾ | ਇੰਡੀਅਨ ਓਵਰਸੀਜ਼ ਕਾਂਗਰਸ ਯੂਕੇ ਦੇ ਪ੍ਰਧਾਨ ਕਮਲ ਧਾਲੀਵਾਲ, ਸੁਮਿਤ ਮਾਨ ਅਤੇ ਕਾਂਗਰਸੀ ਨੇਤਾ ਗੁਰਜੋਤ ਸਿੰਘ ਢੀਂਡਸਾ ਨੇ ਮੈਡਮ ਨਿਸ਼ਾਤ ਅਖਤਰ ਨੂੰ ਮੁਬਾਰਕਬਦ ਦਿੰਦਿਆਂ ਇਸ ਫੈਸਲੇ ਨੂੰ ਪਾਰਟੀ ਦੀ ਦੂਰ ਅੰਦੇਸ਼ੀ ਸੋਚ ਦਾ ਹੀ ਨਤੀਜਾ ਦੱਸਿਆ ਹੈ | ਮਲੇਰਕੋਟਲਾ ਹਾਊਸ ਵਿਖੇ ਵੱਡੀ ਗਿਣਤੀ 'ਚ ਮਲੇਰਕੋਟਲਾ ਅਤੇ ਅਮਰਗੜ੍ਹ ਨਾਲ ਸੰਬੰਧਿਤ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਮੈਡਮ ਨਿਸ਼ਾਤ ਅਖਤਰ ਨੂੰ ਜ਼ਿਲ੍ਹਾ ਪ੍ਰਧਾਨ ਬਣਾਏ ਜਾਣ 'ਤੇ ਮਿਠਾਈ ਵੰਡ ਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ | ਇਸ ਮੌਕੇ ਸ੍ਰੀਮਤੀ ਰਜ਼ੀਆ ਸੁਲਤਾਨਾ ਦੇ ਪੀਏ ਦਰਬਾਰਾ ਸਿੰਘ, ਮੁਹੰਮਦ ਅਨਵਾਰ, ਸਾਬਕਾ ਚੇਅਰਮੈਨ ਕਰਮਜੀਤ ਸਿੰਘ ਭੂਦਨ, ਬਾਬੂ ਸੁਭਾਸ਼ ਚੰਦਰ ਕੁਠਾਲਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਿੰਦਰ ਸਿੰਘ ਚਹਿਲ, ਕਾਮਰੇਡ ਸੁਲੇਮਾਨ ਜੋਸ਼, ਅਜ਼ਦਾਰ ਹੁਸੈਨ, ਮਹਿਲਾ ਪ੍ਰਧਾਨ ਕਾਂਤਾ ਕੁਠਾਲਾ, ਮਾਸਟਰ ਮੇਲਾ ਸਿੰਘ, ਅਬਦੁਲ ਰਹਿਮਾਨ ਪੱਪਾ, ਫਾਰੂਕ ਅਨਸਾਰੀ, ਬਲਾਕ ਕਾਂਗਰਸ ਪ੍ਰਧਾਨ ਅਕਰਮ ਲਿਬੜਾ, ਕੌਂਸਲਰ ਰਜ਼ੀਆ ਪ੍ਰਵੀਨ ਮੁਹੰਮਦ ਸ਼ਬੀਰ, ਨਸੀਮ ਅਹਿਮਦ, ਅਬਦੁਲ ਸੱਤਾਰ ਕਾਲਾ, ਗੁਲਜ਼ਾਰ ਖ਼ਾਨ, ਹਾਜੀ ਮੁਹੰਮਦ ਹੁਸੈਨ ਲਾਲੀ, ਹਾਜੀ ਮੁਹੰਮਦ ਰਫੀ ਪੱਪੂ ਠੇਕੇਦਾਰ, ਸਾਬਕਾ ਸਰਪੰਚ ਗੁਰਲਵਲੀਨ ਸਿੰਘ ਚਹਿਲ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਲਾਲੀ ਖੁਰਦ, ਮਹਿਲਾ ਕਾਂਗਰਸ ਪ੍ਰਧਾਨ ਸੀਮਾ ਕਲਿਆਣ, ਬੀਬੀ ਸਾਬਰੀ, ਮੁਹੰਮਦ ਅਕਰਮ ਬੱਗਾ, ਸਾਬਕਾ ਕੌਂਸਲਰ ਤਨਵੀਰ ਅਹਿਮਦ, ਮੁਹੰਮਦ ਸਾਬਰ ਬਰਨਾਲਾ, ਇਕਬਾਲ ਢਿੱਲੋਂ ਅਤੇ ਸਈਦ ਅਹਿਮਦ ਤੋਂ ਇਲਾਵਾ ਹੋਰ ਵੀ ਕਾਂਗਰਸੀ ਆਗੂ ਮੌਜੂਦ ਸਨ |