ਧੂਰੀ, 2 ਫਰਵਰੀ (ਲਖਵੀਰ ਸਿੰਘ ਧਾਂਦਰਾ) - ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਦੀ ਅਹਿਮ ਮੀਟਿੰਗ ਵਿੱਕੀ ਪਰੋਚਾ ਧੂਰੀ ਕੌਮੀ ਪ੍ਰਧਾਨ ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਦੀ ਅਗਵਾਈ ਵਿੱਚ ਉਹਨਾਂ ਦੀ ਰਿਹਾਇਸ਼ ਵਿਖੇ ਕੀਤੀ ਗਈ, ਜਿਸ ਵਿੱਚ ਹਰ ਵਰਗ ਦੇ ਵਿਅਕਤੀ ਸ਼ਾਮਿਲ ਸਨ | ਜਥੇਬੰਦੀ ਵੱਲੋਂ ਜਿਸ ਤਰ੍ਹਾਂ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਟੀਮਾਂ ਬਣਾਈਆਂ ਜਾ ਰਹੀਆਂ ਹਨ ਅਤੇ ਸੰਗਠਨ ਨੂੰ ਮਜਬੂਤ ਕੀਤਾ ਜਾ ਰਿਹਾ ਹੈ | ਇਸ ਤਰ੍ਹਾਂ ਹੀ ਧੂਰੀ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਜਥੇਬੰਦੀ ਦੀਆਂ ਟੀਮਾਂ ਬਣਾਈਆਂ ਜਾਣਗੀਆਂ ਜਿਸ ਵਿੱਚ ਸਾਰੇ ਵਰਗ ਦੇ ਮੈਬਰ ਸ਼ਾਮਿਲ ਹੋਣਗੇ | ਵਿੱਕੀ ਪਰੋਚਾ ਨੇ ਬੋਲਦਿਆਂ ਕਿਹਾ ਕਿ ਇਹ ਸਾਰੇ ਵਰਗਾਂ ਦੇ ਲੋਕ ਇਸ ਜਥੇਬੰਦੀ ਵਿੱਚ ਮਿਲ ਕੇ ਕੰਮ ਕਰਨਗੇ, ਕਿਸੇ ਵੀ ਬੰਦੇ ਨਾਲ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਹੁੰਦੀ ਤਾਂ ਸਾਰੇ ਮਿਲਕੇ ਉਸ ਦਾ ਸਾਥ ਦੇਣਗੇ | ਹੋਰ ਵੀ ਕਈ ਬੁਲਾਰਿਆਂ ਨੇ ਆਪਣੇ ਵਿਚਾਰ ਦਿੱਤੇ ਅਤੇ ਸਾਰਿਆਂ ਨੇ ਇੱਕ ਪਲੇਟਫਾਰਮ ਤੇ ਕੰਮ ਕਰਨ ਦੀ ਸਹਿਮਤੀ ਪ੍ਰਗਟ ਕੀਤੀ | ਇਸ ਸਮੇਂ ਸੰਗਠਨ ਦੇ ਹੋਰ ਆਗੂ ਵੀ ਮੌਜੂਦ ਸਨ | ਇਸ ਮੌਕੇ ਲੈਫਟੀਨੈਂਟ ਦਰਸ਼ਨ ਸਿੰਘ, ਅਜੇ ਪਰੋਚਾ ਐਮ ਸੀ, ਦਵਿੰਦਰ ਟਿਵਾਣਾ, ਰਾਜਨ, ਆਵਾ ਸਿੰਘ, ਸੋਨੀ ਲੱਡੀ, ਜਗਮੋਹਨ ਚੋਹਾਨ, ਸੋਨੂੰ ਭੂੰਬਕ, ਮਾਸਟਰ ਕਰਮਜੀਤ ਸਿੰਘ, ਮੱਘਰ ਸਿੰਘ, ਐਡਵੋਕੇਟ ਰਜਨੀਸ਼ ਧੀਰ, ਐਡਵੋਕੇਟ ਅਤਰੀ, ਹੈਪੀ ਖੀਪਲ, ਗੋਰਾ ਐਮ ਸੀ, ਜਸਵਿੰਦਰ ਰਿਖੀ, ਸਮਾ ਰਾਣੀ, ਰਾਜੇਸ਼ ਸ਼ਰਮਾ, ਲਖਪਤ ਰਾਏ, ਦੀਵਾਨ ਚੰਦ ਬਾਂਸਲ ਅਤੇ ਹੋਰ ਮੈਂਬਰ ਹਾਜ਼ਰ ਸਨ |