13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਜ਼ਿਲ੍ਹਾ ਮਲੇਰਕੋਟਲਾ ਦੇ 'ਖੇਤੀ ਸੈਕਟਰ ਦੀ ਤਕਦੀਰ' ਬਦਲਣ ਦੇ ਸਮਰੱਥ ਹੋਵੇਗਾ 250 ਕਰੋੜ ਰੁਪਏ ਦਾ 'ਸੁਪਨਮਈ ਪ੍ਰੋਜੈਕਟ'

Ad Position 21
No active advertisement
ਅਜੀਤ ਡੈਸਕ 03-02-2026
ਮਲੇਰਕੋਟਲਾ, 2 ਫਰਵਰੀ (ਮਨਜਿੰਦਰ ਸਿੰਘ ਸਰੌਦ) - ਸੂਬਾ ਸਰਕਾਰ ਵਲੋਂ ਪੰਜਾਬ ਦੀ ਧਰਤੀ ਹੇਠਲੇ ਪਾਣੀ ਦੇ ਖ਼ਤਰਨਾਕ ਹੱਦ ਤੱਕ ਡੂੰਘੇ ਹੋ ਰਹੇ ਪੱਧਰ ਨੂੰ ਰੋਕਣ ਤੇ ਖੇਤੀ ਸੈਕਟਰ ਦੇ ਲਈ ਸਿੰਚਾਈ ਦੇ ਬਦਲਵੇਂ ਸਾਧਨਾਂ ਵਜੋਂ ਨਹਿਰੀ ਪਾਣੀ ਦੀ ਆਮਦ ਨੂੰ ਯਕੀਨੀ ਬਣਾ ਕੇ ਕਿਸਾਨ ਵਰਗ ਨੂੰ ਚੰਗੀਆਂ ਸਿੰਚਾਈ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਕਰੀਬ 250 ਕਰੋੜ ਰੁਪਏ ਦੀ ਲਾਗਤ ਨਾਲ ਜਗੇੜਾ ਤੇ ਜੌੜੇਪੁਲ ਨਹਿਰਾਂ 'ਚੋਂ ਨਿਕਲਦੇ ਰਜਵਾਹਿਆਂ ਰਾਹੀਂ ਇਤਿਹਾਸਕ ਪੱਧਰ ਦਾ ਸਿੰਚਾਈ ਪ੍ਰੋਜੈਕਟ ਜੰਗੀ ਪੱਧਰ 'ਤੇ ਚਲਾਇਆ ਜਾ ਰਿਹਾ ਹੈ | ਜਿਸ ਨਾਲ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਨਹਿਰੀ ਪਾਣੀ ਦੀ ਆਮਦ ਨਾਲ 'ਖੇਤੀ ਸੈਕਟਰ ਦੀ ਤਕਦੀਰ' ਬਦਲਣ ਦੀ ਆਸ ਬੱਝੀ ਹੈ | ਇਸ ਮਹਾਂ ਪ੍ਰੋਜੈਕਟ ਸਬੰਧੀ ਗੱਲਬਾਤ ਕਰਦਿਆਂ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਹਲਕਾ ਅਮਰਗੜ੍ਹ ਦੇ ਅੰਦਰ ਹੁਣ 111 ਕਰੋੜ 34 ਲੱਖ ਰੁਪਏ ਦੀ ਲਾਗਤ ਨਾਲ ਕਰੀਬ 674 ਕਿੱਲੋਮੀਟਰ ਪੱਕੀ ਜ਼ਮੀਨਦੋਜ਼ ਪਾਈਪ ਲਾਈਨ ਤੇ ਪੱਕੇ ਖਾਲਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਦਾ ਕਰੀਬ 70 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਹਲਕਾ ਅਮਰਗੜ੍ਹ ਦੇ ਕਰੀਬ 150 ਤੋਂ ਜ਼ਿਆਦਾ ਮੋਘਿਆਂ ਰਾਹੀਂ ਖੇਤਾਂ ਦੀਆਂ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਦਾ ਕੀਤਾ ਜਾਵੇਗਾ | ਹਲਕਾ ਮਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਨਹਿਰੀ ਪਾਣੀ ਦੇ ਇਸ ਮਹਾਂ ਪ੍ਰੋਜੈਕਟ ਦੇ ਤਹਿਤ ਨਾ ਸਿਰਫ਼ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿਚ ਸਫਲ ਹੋਵੇਗਾ, ਸਗੋਂ ਕਿਸਾਨਾਂ ਦੀ ਆਮਦਨ ਵੀ ਵਧੇਗੀ | ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਪਿਛਲੇ ਲੰਬੇ ਸਮੇਂ ਤੋਂ ਧਰਤੀ ਹੇਠਲੇ ਪਾਣੀ ਦਾ ਪੱਧਰ ਖ਼ਤਰਨਾਕ ਹੱਦ ਤੱਕ ਪਹੁੰਚ ਚੁੱਕਿਆ ਹੈ | ਕਾਫੀ ਦੇਰ ਪਹਿਲਾਂ ਹੀ ਮਲੇਰਕੋਟਲਾ ਤੋਂ ਇਲਾਵਾ ਉਸ ਦੇ ਨਾਲ ਲੱਗਦੇ ਖੇਤਰ ਵੀ ਡਾਰਕ ਜੋਨ ਘੋਸ਼ਿਤ ਕੀਤੇ ਜਾ ਚੁੱਕੇ ਹਨ | ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਕੁਠਾਲਾ, ਭੂਦਨ, ਸੰਦੌੜ, ਹਥਨ, ਬੁਰਜ਼, ਨੌਧਰਾਨੀ ਆਦਿ ਦਰਜਨਾਂ ਪਿੰਡਾਂ ਦੇ ਕਿਸਾਨ ਧਰਤੀ ਹੇਠਲੇ ਡੂੰਘੇ ਪਾਣੀ ਦਾ ਸੰਤਾਪ ਹੰਢਾਉਣ ਲਈ ਮਜ਼ਬੂਰ ਹਨ | ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਦੀ ਬਦੌਲਤ ਵਿਧਾਨ ਸਭਾ ਹਲਕਾ ਮਲੇਰਕੋਟਲਾ ਦੇ ਖੇਤਾਂ ਨੂੰ ਨਹਿਰੀ ਪਾਣੀ ਦੇਣ ਦੀ ਵਿਉਂਤਬੰਦੀ ਸਦਕਾ ਕਈ ਰਜਵਾਹਿਆਂ ਦਾ ਨਿਰਮਾਣ ਕੀਤਾ ਗਿਆ | ਜਿਸ ਦੇ ਚੱਲਦਿਆਂ ਸਰਕਾਰ ਵਲੋਂ ਹਲਕੇ ਦੇ ਸਾਰੇ ਖੇਤਾਂ ਅੰਦਰ ਨਹਿਰੀ ਪਾਣੀ ਦੀ ਆਮਦ ਯਕੀਨੀ ਬਣਾਉਣ ਲਈ ਗੰਭੀਰ ਯਤਨ ਕੀਤੇ ਜਾ ਰਹੇ ਹਨ |
ਇਸ ਅਹਿਮ ਯੋਜਨਾ ਸੰਬੰਧੀ ਕੀ ਕਹਿਣਾ ਹੈ ਪਿੰਡਾਂ ਦੇ ਕਿਸਾਨਾਂ ਦਾ
ਜ਼ਿਲ੍ਹਾ ਮਲੇਰਕੋਟਲਾ ਦੇ ਖੇਤਾਂ ਨੂੰ ਮਹਾਂ ਪ੍ਰੋਜੈਕਟ ਰਾਹੀਂ ਦਿੱਤੇ ਜਾ ਰਹੇ ਨਹਿਰੀ ਪਾਣੀ ਸਬੰਧੀ ਕਿਸਾਨਾਂ ਨੇ ਆਖਿਆ ਕਿ ਜੇਕਰ ਇਸ ਨੂੰ ਪੂਰੇ ਪਾਰਦਰਸ਼ੀ ਤੇ ਸੁਚੱਜੇ ਢੰਗ ਨਾਲ ਨੇਪਰੇ ਚਾੜਿਆ ਜਾਵੇ ਤਾਂ ਇਹ ਵੱਡੀ ਯੋਜਨਾ ਜ਼ਿਲ੍ਹੇ ਦੇ 'ਖੇਤੀ ਸੈਕਟਰ ਦੀ ਤਕਦੀਰ' ਬਦਲਣ ਦੇ ਸਮਰੱਥ ਹੋਵੇਗੀ | ਕਿਉਂਕਿ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਧਰਤੀ ਹੇਠਲਾ ਪਾਣੀ ਬੇਹੱਦ ਖ਼ਤਰਨਾਕ ਸਥਿਤੀ ਵਿਚ ਪਹੁੰਚਿਆ ਹੋਣ ਕਰ ਕੇ ਕਿਸਾਨ ਵਰਗ ਤੋਂ ਇਲਾਵਾ ਬਾਕੀ ਵਰਗਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦਾ 22ਵਾਂ ਸਾਲਾਨਾ ਵਿਆਹ ਸਮਾਗਮ ਸੰਪੰਨ ਅਗਲੀ ਖ਼ਬਰ ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਦੀ ਮੀਟਿੰਗ ਹੋਈ <br/>
Ad Position 24