13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦਾ 22ਵਾਂ ਸਾਲਾਨਾ ਵਿਆਹ ਸਮਾਗਮ ਸੰਪੰਨ

Ad Position 21
No active advertisement
ਅਜੀਤ ਡੈਸਕ 03-02-2026
ਅਹਿਮਦਗੜ੍ਹ, 2 ਫਰਵਰੀ (ਖੇੜਾ, ਮਹੋਲੀ, ਪੁਰੀ) - ਹਰ ਸਾਲ ਦੀ ਤਰ੍ਹਾਂ ਸਮੇਂ ਸੇਵਾ ਸਮਿਤੀ ਅਹਿਮਦਗੜ੍ਹ ਵੱਲੋਂ ਇਸ ਸਾਲ ਵੀ ਲੋੜਵੰਦ ਪਰਿਵਾਰਾਂ ਦੀਆਂ 11 ਲੜਕੀਆਂ ਦੇ ਸਮੂਹਿਕ ਵਿਆਹ ਦਾ ਮਹਾਂਕੁੰਭ ਸਵਾਮੀ ਗੋਬਿੰਦਾ ਨੰਦ ਅਤੇ ਹੈਪੀ ਬਾਬਾ ਛਪਾਰ ਦੀ ਸਰਪ੍ਰਸਤੀ ਹੇਠ ਜਨਮ ਤਲਾਈ ਛਪਾਰ, ਅਹਿਮਦਗੜ੍ਹ ਵਿਖੇ ਕਰਵਾਇਆ ਗਿਆ | ਇਸ ਸਮਾਰੋਹ ਵਿਚ ਮੁੱਖ ਮਹਿਮਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਤਨੀ ਡਾ. ਗੁਰਪ੍ਰੀਤ ਕੌਰ ਮਾਨ ਜਦਕਿ ਵਿਸ਼ੇਸ਼ ਮਹਿਮਾਨ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਸ੍ਰੀਮਤੀ ਪਰਮਿੰਦਰ ਕੌਰ ਗੱਜਣਮਾਜਰਾ ਆਦਿ ਨੇ ਨਵ-ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੰਦਿਆਂ ਸੰਸਥਾ ਦੀ ਤਰਫ਼ੋਂ ਆਰਥਿਕ ਮਦਦ ਵੀ ਕੀਤੀ | ਸੰਸਥਾ ਵੱਲੋਂ ਨਵ ਵਿਆਹੁਤਾ ਲੜਕੀਆਂ ਨੂੰ ਬੈੱਡ, ਅਲਮਾਰੀ, ਗੈੱਸ ਸਿਲੰਡਰ, ਪੇਟੀ, ਕੂਲਰ ਤੇ ਸਿਲਾਈ ਮਸ਼ੀਨ ਆਦਿ ਲੋੜੀਂਦਾ ਸਮਾਨ ਦਿੱਤਾ ਗਿਆ | ਇਸ ਮੌਕੇ ਪ੍ਰਧਾਨ ਸੰਨੀ ਵਰਮਾ, ਸਮਾਜ ਸੇਵਕ ਸਾਹਿਲ ਜਿੰਦਲ, ਮਿੱਤਲ ਮੰਡੀਵਾਲਾ, ਰੋਹਿਤ ਢੰਡ, ਚੇਅਰਮੈਨ ਤੇ ਕੌਂਸਲਰ ਕਮਲਜੀਤ ਸਿੰਘ ਉੱਭੀ, ਉਪ ਪ੍ਰਧਾਨ ਜਗਵੰਤ ਸਿੰਘ ਜੱਗੀ, ਪ੍ਰਧਾਨ ਮਨਿੰਦਰਪਾਲ ਸਿੰਘ, ਰਿੰਕੂ ਗਰਗ, ਕੌਂਸਲਰ ਵਿੱਕੀ ਟੰਡਨ, ਕੌਂਸਲਰ ਵਿਕਾਸ ਕਿ੍ਸ਼ਨ, ਰਾਕੇਸ਼ ਸ਼ਾਹੀ, ਡਾ. ਭਗਵਤੀ ਪ੍ਰਸ਼ਾਦ, ਅਮਰ ਸਿੰਘ ਸਰਾਓਾ, ਹਾਜੀ ਸ਼ਮਸ਼ਾਦ ਅਲੀ, ਗੁਰਸੇਵਕ ਸਿੰਘ ਬਾਬਾ, ਪ੍ਰਧਾਨ ਰਿੰਕੂ ਗਰਗ, ਤਰਸੇਮ ਗਰਗ, ਸੈਂਕੀ ਗੋਇਲ, ਮਨੀਸ਼ ਸਿੰਗਲਾ, ਮੁਨੀਸ਼ ਢੰਡ, ਸੰਜੇ ਢੰਡ, ਅਨੰਦ ਮਿੱਤਲ, ਸੋਨੂੰ ਰਾਮਾਨੰਦ, ਰਾਜੀਵ ਰਾਜਾ, ਡਾ. ਸੁਨੀਤ ਹਿੰਦ, ਸਰਪੰਚ ਕੁਲਦੀਪ ਸਿੰਘ ਬੋਪਾਰਾਏ ਛਪਾਰ, ਰਵਿੰਦਰ ਸਿੰਘ ਰੋਮੀ, ਗੁਰਮੀਤ ਸਿੰਘ ਉੱਭੀ, ਪ੍ਰਧਾਨ ਜਸਵੀਰ ਸਿੰਘ ਜੱਸਾ, ਭਾਜਪਾ ਆਗੂ ਅਵਤਾਰ ਸਿੰਘ ਬੜਿੰਗ, ਰਮੇਸ਼ ਚੰਦ ਘਈ, ਮੁਨੀਸ਼ ਸਿੰਗਲਾ, ਪਿ੍ੰਸੀਪਲ ਹਰਦੇਵ ਸਿੰਘ ਸੇਖੋਂ, ਰਮਨ ਸੂਦ, ਡੀ.ਕੇ. ਗੋਇਲ, ਹਿਮਾਂਸ਼ੂ ਗੋਇਲ, ਗੋਪਾਲ ਕਿ੍ਸ਼ਨ ਟੋਨੀ, ਡਾ. ਜਗਤਾਰ ਸਿੰਘ ਜੱਗੀ ਝੁਨੇਰ, ਸੁਖਦੇਵ ਸਿੰਘ ਵਾਲੀਆ, ਜੋਸ਼ੀ ਆਦਿ ਤੋਂ ਇਲਾਵਾ ਸ਼ਹਿਰ ਅਤੇ ਇਲਾਕੇ ਦੀਆਂ ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਨੇ ਹਾਜ਼ਰੀ ਲਗਵਾਈ |

Ad Position 22
No active advertisement
ਪਿਛਲੀ ਖ਼ਬਰ ਲੱਖਾਂ ਰੁਪਏ ਪੱਲਿਓ ਖ਼ਰਚ ਕੇ ਫ਼ਸਲੀ ਵਿਭਿੰਨਤਾ ਰਾਹੀਂ ਨਵਾਂ ਇਤਿਹਾਸ ਸਿਰਜਣ ਵਾਲੇ ਕਿਸਾਨਾਂ ਦੀਆਂ ਆਸਾਂ ਨੂੰ ਪੈਣ ਲੱਗਿ... ਅਗਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ ਦੇ 'ਖੇਤੀ ਸੈਕਟਰ ਦੀ ਤਕਦੀਰ' ਬਦਲਣ ਦੇ ਸਮਰੱਥ ਹੋਵੇਗਾ 250 ਕਰੋੜ ਰੁਪਏ ਦਾ 'ਸੁਪਨਮਈ ਪ੍ਰੋਜੈਕਟ'
Ad Position 24