13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਅਰੋੜਾ ਨੇ ਡਾ. ਭੀਮ ਰਾਓ ਅੰਬੇਡਕਰ ਭਵਨ ਦਾ ਰੱਖਿਆ ਨੀਂਹ ਪੱਥਰ

Ad Position 21
No active advertisement
ਅਜੀਤ ਡੈਸਕ 03-02-2026
ਲੌਂਗੋਵਾਲ, 2 ਫਰਵਰੀ (ਸ.ਸ.ਖੰਨਾ, ਵਿਨੋਦ) - ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਪੱਤੀ ਸੁਨਾਮੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਭਵਨ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਵਿਸ਼ੇਸ਼ ਤੌਰ ਤੇ ਪੁੱਜੇ ਉਨ੍ਹਾਂ ਇਸ ਖ਼ੁਸ਼ੀ ਦੇ ਮੌਕੇ ਉੱਪਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਭਵਨ ਦਾ ਨੀਂਹ ਪੱਥਰ ਰੱਖਿਆ ਜਿਸ 'ਤੇ ਇਕ ਕਰੋੜ ਵੀਹ ਲੱਖ ਰੁਪਏ ਲਾਗਤ ਆਵੇਗੀ | ਉਨ੍ਹਾਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਨੇ ਸਮਾਜਿਕ ਹੱਕ , ਸਮਾਜਿਕ ਬਰਾਬਰੀ, ਨਿਆਂ ਅਤੇ ਸਿੱਖਿਆ ਲਈ ਅਮੋਲਕ ਯੋਗਦਾਨ ਦਿੱਤਾ ਹੈ ਇਹ ਭਵਨ ਉਨ੍ਹਾਂ ਦੇ ਵਿਚਾਰਾਂ ਨੂੰ ਅੱਗੇ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ | ਉਨ੍ਹਾਂ ਦੱਸਿਆ ਕਿ ਇਹ ਭਵਨ ਕਰੀਬ 9 ਮਹੀਨਿਆਂ ਵਿਚ ਬਣ ਕੇ ਤਿਆਰ ਹੋ ਜਾਵੇਗਾ ਇਸ ਭਵਨ ਦੇ ਤਿਆਰ ਹੋਣ ਨਾਲ ਲੌਂਗੋਵਾਲ ਅਤੇ ਆਲੇ-ਦੁਆਲੇ ਪਿੰਡਾਂ ਦੇ ਲੋਕਾਂ ਨੂੰ ਸਮਾਜਿਕ, ਸੱਭਿਆਚਾਰਕ ਅਤੇ ਹੋਰ ਵੱਖ-ਵੱਖ ਕਾਰਜ ਤੇ ਸਮਾਗਮ ਕਰਵਾਉਣ ਲਈ ਵੱਡੀ ਸੁਵਿਧਾ ਉਪਲਬਧ ਹੋਵੇਗੀ ਇਸ ਨਾਲ ਲੋਕਾਂ ਨੂੰ ਹਰ ਖ਼ੁਸ਼ੀ ਅਤੇ ਗਮੀ ਦੇ ਮੌਕੇ ਕਿਤੇ ਪੈਸਾ ਖਰਚ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ | ਉਨ੍ਹਾਂ ਕਿਹਾ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਅਤੇ ਵਿਕਾਸ ਕਾਰਜਾਂ ਵਿਚ ਕਿਸੇ ਕਿਸਮ ਦੀ ਕੋਈ ਕਸਰ ਨਹੀਂ ਛੱਡੀ ਜਾ ਰਹੀ | ਇਸ ਮੌਕੇ ਪਿ੍ਥੀ ਸਿੰਘ,ਰਾਮ ਸਿੰਘ,ਕਸ਼ਮੀਰਾ ਸਿੰਘ,ਸੁਖਪਾਲ ਸਿੰਘ ਬਾਜਵਾ, ਕੌਂਸਲਰ ਬਲਵਿੰਦਰ ਕੌਰ ਗੁਮਟੀ,ਵਿੱਕੀ ਵਿੱਕੀ ਵਸਿਸਟ,ਬਲਵਿੰਦਰ ਸਿੰਘ ਢਿੱਲੋ, ਰਾਜ ਸਿੰਘ ਰਾਜੂ, ਅੰਮਿ੍ਤਪਾਲ ਸਿੰਘ ਸਿੱਧੂ, ਨਸੀਬ ਕੌਰ ਚੋਟੀਆਂ, ਗੁਰਮੀਤ ਸਿੰਘ ਚੋਟੀਆਂ, ਗੁਰਜੰਟ ਸਿੰਘ,ਕੌਂਸਲਰ ਬਲਵਿੰਦਰ ਸਿੰਘ ਕਾਲਾ, ਗੁਲਜਾਰ ਸਿੰਘ, ਮਾਲਵਿੰਦਰ ਸੀਟੂ, ਗੁਰਜੰਟ ਖਾਨ, ਜੀਵਨ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਮਾਇਣ ਦੇ ਪਾਠ ਦੇ ਭੋਗ ਪਾਏ <br/> ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ
Ad Position 24