13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਪਿੰਡ ਝਨੇੜੀ ਦੇ ਡੇਰਾ ਮੱਟ ਸਾਹਿਬ ਵਿਖੇ ਸ੍ਰੀਮਦ ਭਾਗਵਤ ਮਹਾਪੁਰਾਣ ਸਪਤਾਹ ਗਿਆਨ ਯੱਗ ਦੇ ਭੋਗ ਪਾਏ <br/>

Ad Position 21
No active advertisement
ਅਜੀਤ ਡੈਸਕ 03-02-2026
ਭਵਾਨੀਗੜ੍ਹ, 2 ਫਰਵਰੀ (ਲਖਵਿੰਦਰ ਪਾਲ ਗਰਗ) - ਪਿੰਡ ਝਨੇੜੀ ਦੇ ਡੇਰਾ ਬਾਬਾ ਮਾਧੋਦਾਸ ਜੀ ਮੱਟ ਸਾਹਿਬ ਵਿਖੇ ਸਮੂਹ ਨਗਰ ਨਿਵਾਸੀ ਪਿੰਡ ਝਨੇੜੀ, ਘਰਾਚੋਂ, ਫੱਗੂਵਾਲਾ, ਰੇਤਗੜ੍ਹ ਅਤੇ ਦੌਲਤਪੁਰ ਦੇ ਸਹਿਯੋਗ ਨਾਲ ਕਰਵਾਏ ਗਏ ਸ੍ਰੀ ਮਦਭਾਗਵਤ ਮਹਾਪੁਰਾਣ ਸਪਤਾਹ ਗਿਆਨ ਯੱਗ ਦੀ ਕਥਾ ਦੇ ਭੋਗ ਸੰਗਤਾਂ ਵਲੋਂ ਹਵਨ ਯੱਗ ਕਰ ਕੇ ਪਾਏ ਗਏ | ਇਸ ਮੌਕੇ ਕਥਾ ਵਾਚਕ ਆਚਾਰਿਆ ਸ੍ਰੀ ਦਲਵੀਰ ਸ਼ਾਸਤਰੀ ਜਨਾਲ ਵਾਲਿਆਂ ਨੇ ਦੱਸਿਆ ਕਿ ਮਹਾਨ ਤਪੱਸਵੀ ਸੰਤ ਸ੍ਰੀ 108 ਸਵਾਮੀ ਮਾਧੋ ਦਾਸ ਦੇ ਡੇਰਾ ਮੱਟ ਸਾਹਿਬ ਝਨੇੜੀ ਵਿਖੇ ਸ੍ਰੀ ਮਦਭਾਗਵਤ ਮਹਾਂਪੁਰਾਣ ਸਪਤਾਹ ਯੱਗ ਕਥਾ ਦੇ ਭੋਗ ਪਾਏ ਗਏ ਹਨ ਤੇ ਸੰਗਤਾਂ ਦੇ ਲਈ ਲੰਗਰ ਵੀ ਲਗਾਇਆ ਗਿਆ | ਇਸ ਮੌਕੇ ਹਲਕਾ ਸੰਗਰੂਰ ਦੀ ਵਿਧਾਇਕਾ ਬੀਬਾ ਨਰਿੰਦਰ ਕੌਰ ਭਰਾਜ, ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਡੇਰੇ ਦੇ ਮੁੱਖ ਸੇਵਾਦਾਰ ਮਹੰਤ ਨਿਰੰਜਣ ਦਾਸ , ਪੰਡਤ ਆਕਾਸ਼ ਖੇੜੀ, ਪੰਡਤ ਨਵੀਨ ਸੁਨਾਮ, ਪੰਡਤ ਜੈਪਾਲ ਪਟਿਆਲਾ, ਪੰਡਤ ਤਰੁਣ ਮਿਸ਼ਰਾ ਬਰਨਾਲਾ, ਪੰਡਤ ਕੁਸ਼ ਛਾਹੜ, ਪੰਡਤ ਰਵੀ ਸੰਗਰੂਰ, ਪ੍ਰਧਾਨ ਸੁਖਪਾਲ ਸਿੰਘ, ਗੀਪੂ ਸ਼ਰਮਾ, ਜਸ਼ਨ ਸਿੰਘ, ਗੱਗੀ ਸਿੰਘ, ਸੱਤਪਾਲ ਸਿੰਘ, ਪਵਨਪ੍ਰੀਤ ਸਿੰਘ, ਬੀਰਬਲ ਸ਼ਰਮਾ, ਜਗਸੀਰ ਸਿੰਘ, ਗੁਰਮੇਲ ਸਿੰਘ, ਹਾਕਮ ਸਿੰਘ ਤੋਂ ਇਲਾਵਾ ਸਮੂਹ ਡੇਰਾ ਪ੍ਰਬੰਧਕ ਕਮੇਟੀ ਦੇ ਆਗੂ ਤੇ ਭਾਰੀ ਗਿਣਤੀ 'ਚ ਪਿੰਡ ਵਾਸੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਅਜੇ ਕਿਸੇ ਵੀ ਪਾਰਟੀ ਨਾਲ ਨਹੀਂ ਚੱਲ ਰਹੀ ਗੱਠਜੋੜ ਦੀ ਗੱਲ-ਬਾਪੂ ਤਰਸੇਮ ਸਿੰਘ <br/> ਅਗਲੀ ਖ਼ਬਰ ਸ੍ਰੀ ਰਮਾਇਣ ਦੇ ਪਾਠ ਦੇ ਭੋਗ ਪਾਏ <br/>
Ad Position 24