07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਮਜੀਠੀਆ ਦੀ ਜ਼ਮਾਨਤ ਨੇ ਮੁੱਖ ਮੰਤਰੀ ਸਣੇ ਆਮ ਆਦਮੀ ਪਾਰਟੀ ਦੀ ਉਡਾਈ ਨੀਂਦ- ਸੰਘਰੇੜੀ, ਪੂਨੀਆ <br/>

Ad Position 21
No active advertisement
ਅਜੀਤ ਡੈਸਕ 04-02-2026
ਸੰਗਰੂਰ, 3 ਫਰਵਰੀ (ਦਮਨਜੀਤ ਸਿੰਘ) - ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਜਮਾਨਤ ਮਿਲਣ ਦੇ ਚੱਲਦਿਆਂ ਸੰਗਰੂਰ ਦੇ ਅਕਾਲੀ ਆਗੂਆਂ ਵਲੋਂ ਭਾਰੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ | ਸਥਾਨਕ ਪੂਨੀਆ ਟਾਵਰ ਵਿਖੇ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਅਤੇ ਸੂਬਾ ਮੀਤ ਪ੍ਰਧਾਨ ਇਕਬਾਲਜੀਤ ਸਿੰਘ ਪੂਨੀਆ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਵਲੋਂ ਸ: ਮਜੀਠੀਆ ਨੂੰ ਦਿੱਤੀ ਗਈ ਜ਼ਮਾਨਤ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਦੇ ਆਮ ਆਦਮੀ ਪਾਰਟੀ ਵਾਲੀ ਸਰਕਾਰ ਨੇ ਮਜੀਠੀਆ ਨੰੂ ਸਿਆਸੀ ਰੰਜਸ਼ ਦੇ ਚਲਦਿਆ ਝੂਠੇ ਕੇਸ ਵਿਚ ਫਸਾਇਆ ਹੈ | ਉਨ੍ਹਾਂ ਕਿਹਾ ਕਿ ਅਦਾਲਤ ਵਲੋਂ ਜ਼ਮਾਨਤ ਦਿੱਤੇ ਜਾਣ ਦੀ ਖ਼ਬਰ ਸੁਣਦਿਆਂ ਸਾਰ ਹੀ ਜਿੱਥੇ ਪੰਜਾਬ ਭਰ ਦੇ ਅਕਾਲੀ ਸਫ਼ਿਆਂ ਵਿਚ ਖ਼ੁਸ਼ੀ ਦਾ ਆਲਮ ਛਾਅ ਗਿਆ ਉੱਥੇ ਹੀ ਮੁੱਖ ਮੰਤਰੀ ਸਣੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਨੀਂਦ ਉੱਡ ਗਈ ਜਿਸ ਦੇ ਚਲਦਿਆ ਹੀ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਨੇ ਮਾਣਯੋਗ ਹਾਈ ਕੋਰਟ ਵਿਚ ਇਕ ਅਰਜ਼ੀ ਲਗਾ ਕੇ ਇੱਥੋਂ ਤੱਕ ਮੰਗ ਕਰ ਲਈ ਕਿ ਸ: ਮਜੀਠੀਆ ਨੰੂ ਜ਼ਮਾਨਤ ਉਪਰੰਤ ਸਿਰਫ਼ ਪੇਸ਼ੀ ਮੌਕੇ ਹੀ ਪੰਜਾਬ ਵਿਚ ਦਾਖ਼ਲ ਹੋਣ ਦਿੱਤਾ ਜਾਵੇ | ਅਕਾਲੀ ਆਗੂਆਂ ਨੇ ਕਿਹਾ ਕਿ ਹਾਈ ਕੋਰਟ ਵਲੋਂ ਆਮ ਆਦਮੀ ਪਾਰਟੀ ਦੀ ਇਸ ਅਰਜ਼ੀ ਨੰੂ ਮੁੱਢ ਤੋਂ ਨਕਾਰਦਿਆਂ ਇਹ ਕਹਿ ਦਿੱਤਾ ਹੈ ਕਿ ਸੰਵਿਧਾਨ ਮੁਤਾਬਕ ਦੇਸ਼ ਅੰਦਰ ਸਭ ਨੰੂ ਆਪਣੀ ਗੱਲ ਰੱਖਣ ਦਾ ਹੱਕ ਹੈ | ਅਕਾਲੀ ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ ਦਿਨੋਂ ਦਿਨ ਚੜ੍ਹਦੀਕਲਾ ਵੱਲ ਵਧ ਰਹੇ ਸ਼ੋ੍ਰਮਣੀ ਅਕਾਲੀ ਦਲ ਨੰੂ ਇਸ ਨਾਲ ਹੋਰ ਵੀ ਵੱਡਾ ਬਲ ਮਿਲੇਗਾ ਅਤੇ 2027 ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਵੀ ਤੈਅ ਹੋ ਗਈ ਹੈ | ਇਸ ਮੌਕੇ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਸਿੰਘ ਵਿੱਕੀ ਅਤੇ ਅਧਿਆਪਕ ਦਲ ਦੇ ਆਗੂ ਗੁਰਜੰਟ ਸਿੰਘ ਵਾਲੀਆ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਐਮ.ਐਸ.ਐਮ.ਈ. ਉਦਯੋਗਾਂ ਦੀ ਸਮਰੱਥਾ ਨੂੰ ਵਧਾਉਣ ਲਈ ਨਵਾਂ ਬਜਟ ਵਚਨਬੱਧ - ਭੁਪੇਸ਼ ਕੁਮਾਰ ਜਿੰਦਲ <br/> ਅਗਲੀ ਖ਼ਬਰ ਵਿਧਾਇਕ ਗੱਜਣਮਾਜਰਾ ਨੇ ਅਮਰਗੜ੍ਹ ਹਲਕੇ ਤੋਂ ਸ਼ਰਧਾਲੂਆਂ ਦੀ ਬੱਸ ਗੁਰਧਾਮਾਂ ਦੇ ਦਰਸ਼ਨਾਂ ਲਈ ਕੀਤੀ ਰਵਾਨਾ
Ad Position 24