ਧੂਰੀ, 3 ਫਰਵਰੀ (ਲਖਵੀਰ ਸਿੰਘ ਧਾਂਦਰਾ) - ਭਾਰਤੀਯ ਜਨਤਾ ਪਾਰਟੀ ਦੇ ਐਮ.ਐਸ.ਐਮ.ਈ. ਵਿੰਗ ਦੇ ਸੂਬਾ ਮੀਤ ਪ੍ਰਧਾਨ ਭੁਪੇਸ਼ ਜਿੰਦਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਦਸ਼ਕਾਂ ਤੱਕ ਐਮ.ਐਸ.ਐਮ.ਈ. ਉਦਯੋਗ ਬਿਨ੍ਹਾਂ ਸਰਕਾਰੀ ਸਹਾਇਤਾ ਤੋਂ ਖ਼ੁਦ ਹੀ ਸੰਘਰਸ਼ ਕਰਦਾ ਰਿਹਾ ਹੈ | ਮੋਦੀ ਸਰਕਾਰ ਐਮ.ਐਸ.ਐਮ.ਈ. ਨੂੰ ਆਰਥਿਕ ਵਾਧੇ ਦਾ ਇੱਕ ਮਹੱਤਵਪੂਰਨ ਇੰਜਨ ਮੰਨਦੀ ਹੈ ਅਤੇ ਇਸ ਦੇ ਨਿਰਮਾਣ ਹੇਤੂ ਤਿੰਨ ਪੱਖੀ ਹੱਲ ਪ੍ਰਸਤਾਵਿਤ ਕੀਤੇ ਹਨ | ਈਕਿ੍ਟੀ ਸਹਾਇਤਾ ਲਈ ਬਜਟ 'ਚ 10 ਹਜ਼ਾਰ ਕਰੋੜ ਦਾ ਐਮ.ਐਸ.ਐਮ.ਈ. ਕੋਸ਼ ਬਣਾਇਆ ਗਿਆ ਹੈ ਅਤੇ ਲਗਾਤਾਰ ਸਹਾਇਤਾ ਦੇਣ ਲਈ 2 ਹਜ਼ਾਰ ਕਰੋੜ ਰੁਪੈ ਦੀ ਅਤਿਰਿਕਤ ਪੂੰਜੀ ਦਾ ਵੀ ਪ੍ਰਸਤਾਵ ਦਿੱਤਾ ਹੈ | ਤਰਲਤਾ ਸਹਾਇਤਾ ਦੇ ਲਈ ਬਜਟ ਵਿਚ ਇਹ ਪ੍ਰਸਤਾਵ ਹੈ ਕਿ ਐਮ.ਐਸ.ਐਮ.ਈ. ਉਦਯੋਗਾਂ ਤੋਂ ਕੇਂਦਰੀ ਸਰਵਜਨਿਕ ਖੇਤਰ ਉਪਕਰਮਾ ਵਲੋਂ ਕੀਤੀ ਜਾਣ ਵਾਲੀ ਸਾਰੀ ਖ਼ਰੀਦਦਾਰੀ ਦੇ ਭੁਗਤਾਨ ਨਿਪਟਾਉਣ ਹੇਤੂ ਵਪਾਰ ਪਰਾਏ ਛੂਟ ਪ੍ਰਣਾਲੀ (ਟੀ.ਆਰ.ਈ.ਡੀ.ਐਸ) ਨੂੰ ਜ਼ਰੂਰੀ ਲੈਣ-ਦੇਣ ਨਿਪਟਾਉਣ ਮੰਚ ਬਣਾਉਣ ਦਾ ਪ੍ਰਸਤਾਵ ਹੈ | ਇਨਵੁਆਇਸ ਛੋਟ ਹੇਤੂ ਸੀ.ਜੀ.ਟੀ.ਐਮ.ਐਸ.ਈ ਦੇ ਰਾਹੀਂ ਕਰਜ਼ ਸਹਾਇਤਾ ਪ੍ਰਦਾਨ ਕਰਨ ਦਾ ਪ੍ਰਯੋਜਨ, ਸਸਤੀ ਅਤੇ ਤੁਰੰਤ ਵਿੱਤੀ ਸੁਵਿਧਾ ਦੇ ਲਈ ਸਰਕਾਰੀ ਈ ਬਾਜ਼ਾਰ ਜੀ.ਈ.ਐਮ ਨੂੰ ਟੀ.ਆਰ.ਡੀ.ਈ.ਐਸ ਨਾਲ ਲਿੰਕ ਕਰਨ ਅਤੇ ਸੈਕੰਡਰੀ ਮਾਰਕੀਟ ਨੂੰ ਵਿਕਸਿਤ ਕਰਨ ਲਈ ਟੀ.ਸੀ.ਆਰ.ਈ.ਡੀ.ਐਸ ਰਸੀਦਾਂ ਨੂੰ ਪ੍ਰੀ ਸੰਪਤੀ ਸਮਰਪਿਤ ਪ੍ਰਤੀਭੂਤੀਆਂ ਦੇ ਰੂਪ 'ਚ ਪ੍ਰਸਤੁਤ ਕਰਨ ਦੀ ਤਜਵੀਜ਼ ਰੱਖੀ ਗਈ ਹੈ | ਇਸ ਤੋਂ ਇਲਾਵਾ 7 ਹਾਈ ਸਪੀਡ ਰੇਲ ਕਾਰੀਡੋਰ ਬਣਾਉਣ ਦਾ ਵੀ ਪ੍ਰਸਤਾਵ ਰੱਖਿਆ ਗਿਆ ਹੈ | ਅਗਲੇ ਪੰਜ ਸਾਲਾਂ 'ਚ 20 ਨਵੇਂ ਜਲ ਮਾਰਗ ਬਣਾਉਣ ਦਾ ਵੀ ਪ੍ਰਸਤਾਵ ਰੱਖਿਆ ਗਿਆ ਹੈ | ਹਰੇਕ ਜ਼ਿਲੇ੍ਹ 'ਚ ਗਰਲਜ ਹੋਸਟਲ ਬਣਾਉਣ ਦੀ ਤਜਵੀਜ਼ ਰੱਖੀ ਗਈ ਹੈ ਕਿਸਾਨਾਂ ਦੀ ਮਦਦ ਲਈ ਇੱਕ ਬਹੁ ਭਾਸ਼ਾਈ ਏ.ਆਈ. ਟੂਲ ਲਾਂਚ ਕੀਤਾ ਗਿਆ ਹੈ, ਇਹ ਕਿਸਾਨਾਂ ਨੂੰ ਖੇਤੀਬਾੜੀ ਦੇ ਤਰਕਿਆਂ ਅਤੇ ਫ਼ਸਲਾਂ ਦੀ ਸੁਰੱਖਿਆ ਬਾਰੇ ਸਲਾਹ ਦੇ ਕੇ ਪੈਦਾਵਾਰ ਵਧਾਉਣ 'ਚ ਮਦਦ ਕਰੇਗਾ | ਸਿੱਖਿਆ ਅਤੇ ਰੋਜ਼ਗਾਰ ਲਈ ਇੱਕ ਉੱਚੀ ਪੱਧਰੀ ਕਮੇਟੀ ਬਣਾਉਣ ਦਾ ਪ੍ਰਸਤਾਵ ਹੈ, ਜੋ ਏ.ਆਈ ਵਰਗੀਆਂ ਤਕਨੀਕਾਂ ਦੇ ਪ੍ਰਭਾਵ ਦਾ ਮੁਲਾਂਕਣ ਕਰੇਗੀ ਅਤੇ ਹੁਨਰ ਵਿਕਾਸ ਲਈ ਨੀਤੀਆਂ ਦੀ ਸਿਫ਼ਾਰਸ਼ ਕਰੇਗੀ | ਐਨੀਮੇਸ਼ਨ ਅਤੇ ਗੋਮਿੰਗ ਦੇ ਖੇਤਰ ਵਿਚ 15 ਹਜ਼ਾਰ ਸੈਕੰਡਰੀ ਸਕੂਲਾਂ ਅਤੇ 500 ਕਾਲਜਾਂ 'ਚ ਕਨਟੈਂਟ ਕਰੀਏਅਰ ਲਾਇਬਰੇਰੀਆਂ ਸਥਾਪਿਤ ਕਰਨ 'ਚ ਵੀ ਸਹਾਇਤਾ ਦਿੱਤੀ ਜਾਵੇਗੀ |