07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

-ਮਾਮਲਾ ਮੁੱਖ ਮੰਤਰੀ ਵਲੋਂ ਡੇਰਾ ਬਿਆਸ ਮੁਖੀ ਉੱਤੇ ਕੱਸੇ ਗਏ ਤੰਜ਼ ਦਾ- <br> ਆਮ ਆਦਮੀ ਪਾਰਟੀ ਦੇ ਹਲਕਾ ਕੋਆਰਡੀਨੇਟਰ ਨੇ ਦਿੱਤਾ ਅਸਤੀਫ਼ਾ

Ad Position 21
No active advertisement
ਅਜੀਤ ਡੈਸਕ 04-02-2026

ਸੰਗਰੂਰ, 3 ਫਰਵਰੀ (ਦਮਨਜੀਤ ਸਿੰਘ) - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਬੀਤੇ ਕੱਲ੍ਹ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦਾ ਨਾਂਅ ਲਏ ਬਗੈਰ ਸੋਸ਼ਲ ਮੀਡੀਆ ਉੱਤੇ ਕੱਸੇ ਗਏ ਤੰਜ਼ ਦੇ ਆਮ ਆਦਮੀ ਪਾਰਟੀ ਅੰਦਰ ਹੀ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ | ਆਮ ਆਦਮੀ ਪਾਰਟੀ ਵਲੋਂ ਐਸ.ਸੀ. ਵਿੰਗ ਦੇ ਸੰਗਰੂਰ ਤੋਂ ਲਗਾਏ ਗਏ ਹਲਕਾ ਕੁਆਰਡੀਨੇਟਰ ਨਿਰਭੈ ਸਿੰਘ ਬੰਗਾਂਵਾਲੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਬਿਆਨ ਤੋਂ ਦੁਖੀ ਹੋ ਕੇ ਅੱਜ ਆਪਣੇ ਪਾਰਟੀ ਵਿਚਲੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਸਰਪੰਚ ਨਿਰਭੈ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਪੰਜਾਬ ਦੇ ਪ੍ਰਭਾਰੀ ਮਨੀ ਸਿਸੋਦੀਆ ਵਲੋਂ ਉਨ੍ਹਾਂ ਨੰੂ ਸੰਗਰੂਰ ਤੋਂ ਐਸ.ਸੀ. ਵਿੰਗ ਦਾ ਹਲਕਾ ਕੁਆਰਡੀਨੇਟਰ ਨਿਯੁਕਤ ਕੀਤਾ ਗਿਆ ਸੀ ਪਰ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਖ਼ਿਲਾਫ਼ ਜੋ ਸ਼ਬਦ ਵਰਤੇ ਗਏ ਹਨ ਉਨ੍ਹਾਂ ਸ਼ਬਦਾਂ ਨਾਲ ਮੇਰੇ ਮਨ ਨੰੂ ਭਾਰੀ ਠੇਸ ਪਹੁੰਚੀ ਹੈ ਅਤੇ ਏਸੇ ਦੇ ਚਲਦਿਆਂ ਮੈਂ ਪਾਰਟੀ ਵਲੋਂ ਹਲਕਾ ਕੁਆਰਡੀਨੇਟਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ | ਉਨ੍ਹਾਂ ਵਲੋਂ ਆਪਣਾ ਇਹ ਅਸਤੀਫ਼ਾ ਮੀਡੀਆ ਰਾਹੀਂ ਹੀ ਦਿੱਤਾ ਜਾ ਰਿਹਾ ਹੈ ਅਤੇ ਜੇਕਰ ਲੋੜ ਪਈ ਤਾਂ ਉਹ ਪਾਰਟੀ ਪ੍ਰਧਾਨ ਨੰੂ ਆਪਣਾ ਅਸਤੀਫ਼ਾ ਲਿਖਤੀ ਰੂਪ ਵਿਚ ਵੀ ਭੇਜ ਦੇਣਗੇ | ਇਸ ਮੌਕੇ ਮਨਦੀਪ ਸਿੰਘ ਅਤੇ ਹਰਜੀਤ ਸਿੰਘ ਬੰਗਾਂਵਾਲੀ ਵੀ ਉਨ੍ਹਾਂ ਨਾਲ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ 'ਦਿੱਲੀ ਦੀ ਦਖ਼ਲਅੰਦਾਜ਼ੀ' ਬਰਦਾਸ਼ਤ ਨਹੀਂ-ਨਿਸ਼ਾਤ ਅਖ਼ਤਰ <br/> ਅਗਲੀ ਖ਼ਬਰ ਐਮ.ਐਸ.ਐਮ.ਈ. ਉਦਯੋਗਾਂ ਦੀ ਸਮਰੱਥਾ ਨੂੰ ਵਧਾਉਣ ਲਈ ਨਵਾਂ ਬਜਟ ਵਚਨਬੱਧ - ਭੁਪੇਸ਼ ਕੁਮਾਰ ਜਿੰਦਲ <br/>
Ad Position 24