07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਸੀਬਾ ਸਕੂਲ 'ਚ ਸਾਲਾਨਾ ਸੱਭਿਆਚਾਰਕ ਸਮਾਰੋਹ 'ਕਲਾਂਜਲੀ - 2026' ਦਾ ਆਯੋਜਨ <br/>

Ad Position 21
No active advertisement
ਅਜੀਤ ਡੈਸਕ 04-02-2026
ਲਹਿਰਾਗਾਗਾ, 3 ਫਰਵਰੀ (ਅਸ਼ੋਕ ਗਰਗ) - ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਵਿਖੇ ਸਾਲਾਨਾ ਸਭਿਆਚਾਰਕ ਸਮਾਰੋਹ 'ਕਲਾਂਜਲੀ - 2026' ਕਰਵਾਇਆ ਗਿਆ | ਬੱਚਿਆਂ ਨੇ ਨਾਟਕ, ਕੋਰੀਓਗ੍ਰਾਫੀਆਂ, ਭੰਗੜਾ, ਮਲਵਈ ਗਿੱਧਾ ਅਤੇ ਗੀਤ-ਸੰਗੀਤ ਪੇਸ਼ ਕੀਤਾ | ਵਿਦਿਆਰਥੀਆਂ ਨੇ ਪਾਠ-ਪੁਸਤਕਾਂ 'ਤੇ ਆਧਾਰਿਤ ਨਾਟਕ ਨਸ਼ਾ ਜ਼ਿੰਦਗੀ ਦਾ ਕਾਤਲ, ਭਗਤ ਦੀ ਗਾਥਾ, ਅਪਸ਼ਗਨ, ਧੂੰਆਂ, ਮਾਪੇ, ਵਹਿਮ-ਭਰਮ, ਸਿਰਜਣਾ, ਤਿੰਨ ਸਵਾਲ, ਸਫਲਤਾ ਦਾ ਰਾਜ, ਰਾਜਾ ਭੋਜ ਦਾ ਨਿਆਂ ਅਤੇ ਹੋਰ ਨਾਟਕਾਂ ਰਾਹੀਂ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ | ਨਾਟਕਾਂ ਦੀ ਤਿਆਰੀ ਲਈ ਅਧਿਆਪਕਾਂ ਦੇ ਨਾਲ ਯਸ਼ ਸੰਗਰੂਰ ਨੇ ਅਹਿਮ ਯੋਗਦਾਨ ਪਾਇਆ | ਛੋਟੇ ਬੱਚਿਆਂ ਦੇ ਡਾਂਸ, ਮਾਡਲਿੰਗ ਅਤੇ ਫੈਂਸੀ ਡਰੈੱਸ ਸ਼ੋਅ ਤੋਂ ਇਲਾਵਾ ਸੀਨੀਅਰ ਵਿਦਿਆਰਥੀਆਂ ਦੇ ਭੰਗੜੇ, ਗਿੱਧਾ, ਮਲਵਈ ਗਿੱਧੇ ਅਤੇ ਕੋਰੀਓਗ੍ਰਾਫੀਆਂ ਨੇ ਵੀ ਚੰਗਾ ਰੰਗ ਬੰਨਿ੍ਹਆ | ਵਿਦਿਆਰਥਣਾਂ ਨੇ ਵਿਆਹ ਦੇ ਗੀਤ, ਘੋੜੀਆਂ, ਟੱਪੇ ਅਤੇ ਸੁਹਾਗ ਗਾ ਕੇ ਪੰਜਾਬੀ ਸਭਿਆਚਾਰ ਦੀ ਬਾਕਮਾਲ ਪੇਸ਼ਕਾਰੀ ਕੀਤੀ | ਵਿਸ਼ੇਸ਼ ਮਹਿਮਾਨ ਵਜੋਂ ਨੈਸ਼ਨਲ ਯੂਥ ਪ੍ਰੋਜੈਕਟ ਵੱਲੋਂ ਆਏ ਟਰੱਸਟੀ ਰਣ ਸਿੰਘ ਪਰਮਾਰ, ਮਧੂ ਭਾਈ, ਸੁਕਾਮਰਨ, ਨਰਿੰਦਰ ਭਾਈ ਅਤੇ ਵਿਨੈ ਗੁਪਤਾ ਨੇ ਸਕੂਲ ਦੀਆਂ ਵਿੱਦਿਅਕ, ਖੇਡ, ਸਭਿਆਚਾਰ ਖੇਤਰ 'ਚ ਕੀਤੀਆਂ ਪ੍ਰਾਪਤੀਆਂ ਅਤੇ 10ਵੀਂ, 12ਵੀਂ ਕਲਾਸ ਦੀ ਬੋਰਡ ਪ੍ਰੀਖਿਆ ਦੌਰਾਨ 80 ਤੋਂ ਵੱਧ ਫ਼ੀਸਦੀ ਅੰਕ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਬਚਪਨ ਦੌਰਾਨ ਹਾਸਲ ਕੀਤੇ ਗੁਣ ਹੀ ਸਾਡੇ ਜੀਵਨ ਦਾ ਆਧਾਰ ਬਣਦੇ ਹਨ | ਇਸ ਕਰ ਕੇ ਬੱਚਿਆਂ ਨੂੰ ਆਪਣੀਆਂ ਰੁਚੀਆਂ ਵੇਖਦਿਆਂ ਆਪਣੇ ਭਵਿੱਖ ਨੂੰ ਸੰਵਾਰਨ ਵੱਲ ਵਧਣਾ ਚਾਹੀਦਾ ਹੈ | ਉਨ੍ਹਾਂ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਮਨੋਭਾਵਾਂ ਸਮਝਣ ਅਤੇ ਉਨ੍ਹਾਂ ਨਾਲ ਸਮਾਂ ਬਿਤਾਉਣ ਦੀ ਗੱਲ ਕੀਤੀ | ਉਨ੍ਹਾਂ ਕਿਹਾ ਕਿ ਜੇਕਰ ਮਾਪੇ ਬੱਚਿਆਂ ਨਾਲ ਸੰਵਾਦ ਰਚਾਉਣ ਤਾਂ ਬੱਚੇ ਮੋਬਾਈਲ ਦੀ ਬੇਲੋੜੀ ਵਰਤੋਂ ਤੋਂ ਦੂਰ ਤਾਂ ਹੋਣਗੇ ਹੀ, ਸਗੋਂ ਉਨ੍ਹਾਂ ਵਿਚਕਾਰ ਮੋਹ ਦੀਆਂ ਤੰਦਾਂ ਵੀ ਮਜ਼ਬੂਤ ਹੋਣਗੀਆਂ | ਮੈਡਮ ਅਮਨ ਢੀਂਡਸਾ ਨੇ ਪ੍ਰੋਗਰਾਮ ਦੀ ਸਫਲਤਾ ਲਈ ਮਾਪਿਆਂ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਸਕੂਲ ਪਿ੍ੰਸੀਪਲ ਮੈਡਮ ਫਲੈਵੀ ਡੇਵਿਡ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ | ਮੰਚ ਸੰਚਾਲਨ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਮੈਡਮ ਪਿੰਕੀ ਸ਼ਰਮਾ ਅਤੇ ਮਧੂ ਮੋਤੀ ਦੀ ਅਗਵਾਈ 'ਚ ਬਾਖ਼ੂਬੀ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸੰਤ ਅਤਰ ਸਿੰਘ ਦੀ ਯਾਦ ਵਿਚ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਕਰਵਾਏ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਜਲਵਾਣਾ ਤੋਂ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਲਈ ਜਥਾ ਰਵਾਨਾ, ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਹਰੀ ਝੰਡੀ ਦੇ ਕੇ ਕੀਤੀ...
Ad Position 24