ਸੁਨਾਮ ਊਧਮ ਸਿੰਘ ਵਾਲਾ, 6 ਫਰਵਰੀ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਬਾਰ ਐਸੋਸੀਏਸ਼ਨ ਸੁਨਾਮ ਊਧਮ ਸਿੰਘ ਵਾਲਾ ਵਲੋਂ ਪ੍ਰਧਾਨ ਐਡਵੋਕੇਟ ਕਰਨਵੀਰ ਵਸ਼ਿਸ਼ਟ ਦੀ ਅਗਵਾਈ ਵਿਚ ਸੂਬਾ ਜਥੇਬੰਦੀ ਦੇ ਸੱਦੇ 'ਤੇ ਅਧੀਨ ਅਦਾਲਤਾਂ ਲਈ ਕਾਰਜ ਯੋਜਨਾਵਾਂ, ਕਾਨੂੰਨੀ ਸਹਾਇਤਾ ਬਚਾਅ ਸਲਾਹਕਾਰ (ਐਲ.ਏ.ਡੀ.ਸੀ) ਪ੍ਰਣਾਲੀ ਅਤੇ ਗ੍ਰਾਮੀਣ ਨਿਆਲਿਆ ਦੀ ਸਥਾਪਨਾ ਦੇ ਵਿਰੋਧ ਵਿਚ ਅੱਜ ਮਾਲ ਅਤੇ ਜੁਡੀਸ਼ੀਅਲ ਅਦਾਲਤਾਂ 'ਚ ਆਪਣਾ ਕੰਮਕਾਜ ਠੱਪ ਰੱਖਿਆ ਗਿਆ | ਐਡਵੋਕੇਟ ਹਰਿੰਦਰ ਸਿੰਘ ਲਾਲੀ ਨੇ ਨਿਆਂ ਪ੍ਰਬੰਧਾਂ ਵਿਚ ਲੋਕਾਂ ਦੇ ਵਿਸ਼ਵਾਸ ਨੂੰ ਯਕੀਨੀ ਬਣਾਉਣ ਲਈ ਮਾਨਯੋਗ ਸੁਪਰੀਮ ਕੋਰਟ ਆਫ਼ ਇੰਡੀਆ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਤੋਂ ਐਕਸ਼ਨ ਪਲਾਨ ਦੇ ਰੁਝਾਨ ਨੂੰ ਬੰਦ ਕਰਨ ਦੀ ਮੰਗ ਕੀਤੀ | ਇਸ ਸਮੇਂ ਐਡਵੋਕੇਟ ਤੇਜਪਾਲ ਭਾਰਦਵਾਜ, ਬਿਕਰਮਜੀਤ ਸਿੰਘ ਗੁਰਾਇਆ, ਰਵਿੰਦਰ ਭਾਰਦਵਾਜ, ਵਿਸ਼ਵਜੀਤ ਸਿੰਘ ਮਾਨਸ਼ਾਹੀਆ, ਮਿੱਤ ਸਿੰਘ ਜਨਾਲ ਆਦਿ ਨੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸੂਬਾ ਜਥੇਬੰਦੀ ਦੇ ਸੱਦੇ 'ਤੇ ਅੱਜ ਤੋਂ 7 ਫਰਵਰੀ ਤੱਕ ਅਦਾਲਤੀ ਕੰਪਲੈਕਸ 'ਚ ਦਿੱਤੇ ਜਾਣ ਵਾਲੇ ਧਰਨਿਆਂ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉ¨ ਇਸ ਮੌਕੇ ਐਡਵੋਕੇਟ ਨਸ਼ਿੰਦਰ ਸਿੰਘ, ਕੁਲਵੀਰ ਕੌਰ ਮਾਨ, ਪ੍ਰਵੀਨ ਜੈਨ, ਵਰੁਨ ਕਾਂਸਲ, ਗੁਰਪ੍ਰੀਤ ਸਿੰਘ ਸਿੱਧੂ, ਤਰਲੋਕ ਸਿੰਘ ਭੰਗੂ, ਐਚ.ਐਮ.ਐਸ ਬੇਦੀ, ਸੁਸ਼ੀਲ ਕੁਮਾਰ ਵਸ਼ਿਸ਼ਟ, ਸੁਖਵਿੰਦਰ ਸਿੰਘ ਨਹਿਲ, ਵਰਿੰਦਰਪਾਲ ਸਿੰਘ ਚੱਠਾ, ਮਲਕੀਤ ਸਿੰਘ ਅਬਦਾਲ, ਕਿ੍ਸ਼ਨ ਸਿੰਘ ਭੁਟਾਲ, ਨਵੀਨ ਗਰਗ, ਪ੍ਰਦੀਪ ਸਿੰਘ ਛਾਹੜ, ਸੁਰਜੀਤ ਸਿੰਘ ਛਾਹੜ, ਸੁਭਾਸ਼ ਚੰਦਰ ਗੋਇਲ ਅਤੇ ਅਰਸ਼ਦੀਪ ਭਾਰਦਵਾਜ ਆਦਿ ਮੌਜੂਦ ਸਨ |