ਧੂਰੀ, 6 ਫਰਵਰੀ (ਲਖਵੀਰ ਸਿੰਘ ਧਾਂਦਰਾ) - ਧੂਰੀ ਦੇ ਜੰਮਪਲ ਜਗਜੀਤ ਸਿੰਘ ਕਲਸੀ ਨੇ ਪੰਜਾਬ ਦੀ ਵੱਕਾਰੀ ਜੁਡੀਸ਼ਰੀ ਪ੍ਰੀਖਿਆ ਪਾਸ ਕਰਕੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵਜੋਂ ਨਿਯੁਕਤ ਹੋ ਕੇ ਸ਼ਹਿਰ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਵਰਤਮਾਨ ਵਿਚ ਮਲੇਰਕੋਟਲਾ ਵਿਖੇ ਬਤੌਰ ਡਿਪਟੀ ਜ਼ਿਲ੍ਹਾ ਅਟਾਰਨੀ ਸੇਵਾਵਾਂ ਨਿਭਾਅ ਰਹੇ ਸ੍ਰੀ ਕਲਸੀ ਦੀ ਇਸ ਉਪਲਬਧੀ ਨਾਲ ਪੂਰੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਉਨ੍ਹਾਂ ਦੇ ਗ੍ਰਹਿ ਵਿਖੇ ਸੰਗਰੂਰ ਇੰਡਸਟਰੀਅਲ ਚੈਂਬਰ ਧੂਰੀ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਚੈਂਬਰ ਦੇ ਸਰਪ੍ਰਸਤ ਕੁਲਦੀਪ ਸਿੰਘ ਬੁੱਟਰ, ਵਾਈਸ ਪ੍ਰਧਾਨ ਅਮਨ ਗੋਇਲ, ਸੈਕਟਰੀ ਸਰਬਜੀਤ ਸਿੰਘ, ਸੋਮਨਾਥ ਵਰਮਾ, ਸਰਪੰਚ ਗੁਰਜੰਟ ਸਿੰਘ ਭੜੀ ਕਰਤਾਰ ਫ਼ਰਨੀਚਰ ਧੂਰੀ, ਕਿਸ਼ਨ ਕਾਲਾ ਚੀਮਾ, ਗੁਰਚਰਨ ਸ਼ਰਮਾ ਅਤੇ ਬਲਜੀਤ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ |