ਵਕੀਲਾਂ ਨੇ ਦੂਜੇ ਦਿਨ ਵੀ ਕੰਮ ਕਾਜ ਰੱਖਿਆ ਠੱਪ <br/>
ਅਜੀਤ ਡੈਸਕ
07-02-2026
ਲੀਗਲ ਏਡ ਡਿਫੈਂਸ ਕੌਂਸਲ ਨਾਲ ਨਵੇਂ ਵਕੀਲਾਂ ਦਾ ਕੰਮ ਕਾਜ ਹੋਵੇਗਾ ਬੁਰੀ ਤਰ੍ਹਾਂ ਪ੍ਰਭਾਵਿਤ ਗਰੇਵਾਲ
ਪੰਜਾਬ ਹਰਿਆਣਾ ਚੰਡੀਗੜ੍ਹ ਬਾਰ ਕੌਂਸਲ ਦੇ ਮੈਂਬਰ ਐਡਵੋਕੇਟ ਗੁਰਤੇਜ ਸਿੰਘ ਗਰੇਵਾਲ ਨੇ ਗੱਲਬਾਤ ਕਰਦਿਆਂ ਕਿਹਾ ਲੀਗਲ ਏਡ ਡਿਫੈਂਸ ਕੌਂਸਲ ਪ੍ਰਣਾਲੀ ਨਾਲ ਨਵੇਂ ਵਕੀਲਾਂ ਦਾ ਕੰਮ ਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਜੋ ਜੁਡੀਸ਼ੀਅਲ ਸਿਸਟਮ ਦੇ ਖ਼ਿਲਾਫ਼ ਹੈ, ਜਦੋਂ ਕੇਸ ਡਿਫੈਂਸ ਕੌਂਸਲ ਕੋਲ ਜਾਣਗੇ ਤਾਂ ਨਵੇਂ ਵਕੀਲ ਕੇਸਾਂ ਤੋਂ ਵਾਂਝੇ ਹੋ ਜਾਣਗੇ, ਇਹ ਜੁਡੀਸ਼ੀਅਲ ਸਿਸਟਮ ਦੇ ਵੀ ਖ਼ਿਲਾਫ਼ ਹੈ | ਉਨਾਂ ਕਿਹਾ ਕਿ ਜੇਕਰ ਕੋਈ ਗਰੀਬ ਵਿਅਕਤੀ ਆਰਥਿਕ ਮਜਬੂਰੀ ਕਾਰਨ ਵਕੀਲ ਨਹੀਂ ਕਰ ਸਕਦਾ ਤਾਂ ਉਸ ਨੰੂ ਇਨਸਾਫ਼ ਦੇਣ ਲਈ ਮੁਫ਼ਤ ਵਕੀਲ ਮੁਹੱਈਆ ਕਰਾਉਣਾ ਜ਼ਰੂਰੀ ਹੈ ਪਰ ਇਹ ਅਪਰਾਧਿਕ ਲੋਕਾਂ ਵਾਸਤੇ ਨਹੀਂ ਹੋਣਾ ਚਾਹੀਦਾ, ਅਜਿਹਾ ਹੋਣ ਨਾਲ ਸੂਬੇ ਵਿਚ ਅਤੇ ਦੇਸ਼ ਵਿਚ ਅਪਰਾਧ ਵਧਣਗੇ |