ਦਿੜ੍ਹਬਾ ਮੰਡੀ, 20 ਫਰਵਰੀ (ਜਸਵੀਰ ਸਿੰਘ ਅÏਜਲਾ) - ਇੱਕ ਅਪਾਹਜ ਵਿਅਕਤੀ ਤੋਂ ਮੌਤ ਦਾ ਸਰਟੀਫ਼ਿਕੇਟ ਬਣਾਉਣ ਬਦਲੇ ਅਸ਼ਟਾਮ ਫ਼ਰੋਸ਼ 'ਤੇ 8 ਹਜਾਰ ਰੁਪਏ ਲੈਣ ਦਾ ਦੋਸ਼ ਲਗਾਇਆ ਜਾ ਰਿਹਾ ਹੈ | ਇਹ ਮਾਮਲਾ ਦਿੜ੍ਹਬਾ ਦੇ ਵਾਰਡ ਨੰਬਰ 11 ਦੇ ਫਸਨੀਕ ਗੁਰਜੰਟ ਸਿੰਘ ਜੰਟਾ ਨੇ ਆਪਣੀ ਮਾਤਾ ਪਿਆਰੀ ਕੌਰ ਦੀ ਮੌਤ ਦਾ ਸਰਟੀਫਿਕੇਟ ਬਣਵਾਉਣ ਲਈ ਅਸ਼ਟਾਮ ਫਰੋਸ਼ ਨਾਲ ਗੱਲਬਾਤ ਕੀਤੀ ਅਤੇ ਉਕਤ ਅਸ਼ਟਾਮ ਫਰੋਸ਼ ਨੇ ਉਸ ਤੋਂ 8 ਹਜ਼ਾਰ ਰੁਪਏ ਵਸੂਲ ਲਏ ਅਤੇ ਕੁਝ ਦਿਨਾਂ ਵਿਚ ਸਰਟੀਫ਼ਿਕੇਟ ਬਣਾਉਣ ਦੀ ਗੱਲ ਆਖੀ ਪ੍ਰੰਤੂ ਜਦੋਂ ਗੁਰਜੰਟ ਸਿੰਘ ਨੇ ਉਸ ਤੋਂ ਸਰਟੀਫਿਕੇਟ ਦੀ ਮੰਗ ਕੀਤੀ ਤਾਂ ਉਕਤ ਨੇ ਨਾ ਹੀ ਸਰਟੀਫਿਕੇਟ ਦਿੱਤਾ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ | ਗੁਰਜੰਟ ਸਿੰਘ ਨੇ ਕਿਹਾ ਕਿ ਉਕਤ ਦੁਕਾਨਦਾਰ ਨੇ 5000 ਰੁਪਏ ਆਨਲਾਈਨ ਵਾਪਸ ਕਰ ਦਿੱਤੇ ਹਨ | ਗੁਰਜੰਟ ਸਿੰਘ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਰਿਸ਼ਵਤ ਖੋਰੀ ਖ਼ਤਮ ਕਰਨ ਦੀ ਗੱਲ ਆਖ ਰਹੇ ਹੋ ਪ੍ਰੰਤੂ ਗਰੀਬ ਲੋਕਾਂ ਤੋਂ ਅੱਠ-ਅਠ ਹਜ਼ਾਰ ਰੁਪਏ ਲੈ ਕੇ ਦਿੜ੍ਹਬਾ ਤਹਿਸੀਲ ਅੰਦਰ ਧੋਖਾ ਧੜੀ ਕੀਤੀ ਜਾ ਰਹੀ ਹੈ ਉਨ੍ਹਾਂ ਮੰਗ ਕੀਤੀ ਹੈ ਕਿ ਅਜਿਹੇ ਰਿਸ਼ਵਤ ਖੋਰਾ ਦਾ ਲਾਇਸੈਂਸ ਕੈਂਸਲ ਕਰ ਕੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ | ਜਦੋਂ ਐਸਡੀਐਮ ਰਜੇਸ਼ ਕੁਮਾਰ ਸ਼ਰਮਾ ਦਿੜ੍ਹਬਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ਿਕਾਇਤ ਸਾਡੇ ਕੋਲ ਪਹੁੰਚ ਚੁੱਕੀ ਜਿਸ ਦੀ ਅਸੀਂ ਜਾਂਚ ਕਰ ਰਹੇ ਹਾਂ ਜੇਕਰ ਅਜਿਹਾ ਪਾਇਆ ਜਾਂਦਾ ਹੈ ਤਾਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |