29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਦੂਰ-ਦੁਰਾਡੇ ਦੇ ਪ੍ਰੀਖਿਆ ਕੇਂਦਰਾਂ ਵਿਚ ਡਿਊਟੀਆਂ ਦੇਣ ਸਬੰਧੀ ਲੈਕਚਰਾਰ ਯੂਨੀਅਨ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮਿਲਿਆ

Ad Position 21
No active advertisement
ਅਜੀਤ ਡੈਸਕ 21-02-2026
ਸੰਗਰੂਰ, 20 ਫਰਵਰੀ (ਅਮਨਦੀਪ ਸਿੰਘ ਬਿੱਟਾ) - ਗੌਰਮਿੰਟ ਲੈਕਚਰਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਵਾਲੀਆ, ਪਰਮਿੰਦਰ ਕੁਮਾਰ ਲੌਂਗੋਵਾਲ, ਜੁਗਰਾਜ ਸਿੰਘ ਦਿੜ੍ਹਬਾ, ਗੁਰਜੀਤ ਸਿੰਘ ਬਘਰੋਲ, ਇੰਦਰਜੀਤ ਸਿੰਘ, ਦਾਤਾ ਸਿੰਘ ਨਮੋਲ ਅਤੇ ਗੁਰਜੀਤ ਸਿੰਘ ਸਾਰੋਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਤਰਵਿੰਦਰ ਕੌਰ ਨਾਲ ਮੁਲਾਕਾਤ ਕੀਤੀ | ਲੈਕਚਰਾਰ ਯੂਨੀਅਨ ਨੇ ਸਿੱਖਿਆ ਅਧਿਕਾਰੀ ਨਾਲ ਗੱਲਬਾਤ ਦੌਰਾਨ ਇਸ ਗੱਲ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਕਿ ਰਾਜ ਅੰਦਰ ਅੱਠਵੀਂ ਅਤੇ ਬਾਰ੍ਹਵੀਂ ਦੀ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ ਪਰ ਜਿਨ੍ਹਾਂ ਲੈਕਚਰਾਰ ਨੂੰ ਕੇਂਦਰ ਸੁਪਰਡੈਂਟ ਲਗਾਇਆ ਹੈ, ਨੂੰ 40 ਤੋਂ 60 ਕਿੱਲੋਮੀਟਰ ਤੱਕ ਦੂਰ ਦੁਰਾਡੇ ਲਗਾਇਆ ਜਾ ਰਿਹਾ ਹੈ | ਲੈਕਚਰਾਰ ਪਰਮਿੰਦਰ ਲੌਂਗੋਵਾਲ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਅਜਿਹੀ ਐਡਜਸਮੈਂਟ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਹੈ, ਜਿਸ ਦਾ ਲੈਕਚਰਾਰ ਯੂਨੀਅਨ ਨੇ ਵਿਰੋਧ ਕੀਤਾ | ਆਗੂਆਂ ਅਨੁਸਾਰ ਇਕ ਪਾਸੇ ਸਿੱਖਿਆ ਵਿਭਾਗ ਬੱਚਿਆਂ ਨੂੰ ਮਾਨਸਿਕ ਤੌਰ ਉੱਤੇ ਤਣਾਅ ਮੁਕਤ ਕਰਨ ਲਈ ਵਰਕਸ਼ਾਪਾਂ ਲਗਾ ਰਿਹਾ ਹੈ ਅਤੇ ਅਧਿਆਪਕਾਂ ਨੂੰ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਲੈਕਚਰਾਰ ਪ੍ਰੀਖਿਆ ਡਿਊਟੀ ਦੇਣ ਤੋਂ ਇਨਕਾਰ ਨਹੀਂ ਕਰਦਾ ਪਰ ਲੈਕਚਰਾਰ ਡਿਊਟੀ ਆਪਣੇ ਬਲਾਕ ਜਾ ਗੁਆਂਢੀ ਬਲਾਕ ਵਿਚ ਦੇਣ ਦੀ ਮੰਗ ਕਰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਮੌਤ ਦਾ ਸਰਟੀਫ਼ਿਕੇਟ ਬਣਾਉਣ ਬਦਲੇ ਅਸ਼ਟਾਮ ਫ਼ਰੋਸ਼ 'ਤੇ ਲਗਾਏ ਰਿਸ਼ਵਤ ਲੈਣ ਦੇ ਦੋਸ਼ <br/> ਅਗਲੀ ਖ਼ਬਰ ਪੰਥਕ ਸਿਧਾਂਤਾਂ 'ਤੋਂ ਡਿੱਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ-ਢੀਂਡਸਾ <br/>
Ad Position 24