29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪੰਥਕ ਸਿਧਾਂਤਾਂ 'ਤੋਂ ਡਿੱਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ-ਢੀਂਡਸਾ <br/>

Ad Position 21
No active advertisement
ਅਜੀਤ ਡੈਸਕ 21-02-2026
ਸੰਗਰੂਰ/ਮਸਤੂਆਣਾ ਸਾਹਿਬ, 20 ਫਰਵਰੀ (ਸੁਖਵਿੰਦਰ ਸਿੰਘ ਫੁੱਲ, ਦਮਦਮੀ) - ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਦੇ ਆਗੂਆਂ ਦੀ ਮਸਤੂਆਣਾ ਸਾਹਿਬ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਦਲ ਨਾਲ ਏਕਤਾ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 2 ਦਸੰਬਰ ਨੂੰ ਦਿੱਤੇ ਫ਼ੈਸਲੇ ਦੀ ਰੌਸ਼ਨੀ ਤਹਿਤ ਹੀ ਹੋ ਸਕਦੀ ਹੈ | ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅੱਜ ਵੀ ਹੰਕਾਰੀ ਸੁਰ ਵਿਚ ਵਿਚਰਦੇ ਹਨ ਇਸ ਲਈ ਏਕਤਾ ਕਿਵੇਂ ਹੋ ਸਕਦੀ ਹੈ | ਉਨ੍ਹਾਂ ਸਪਸ਼ਟ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਾ ਗਠਨ ਕੀਤਾ ਗਿਆ ਹੈ, ਇਸ ਲਈ ਇਸ ਫ਼ੈਸਲੇ ਤੋਂ ਵਾਪਸ ਪਰਤਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ | ਉਨ੍ਹਾਂ ਕਿਹਾ ਕਿ ਪੰਥਕ ਸੰਸਥਾਵਾਂ ਨੂੰ ਨਿੱਜੀ ਹਿੱਤਾਂ ਲਈ ਵਰਤਿਆਂ ਜਾ ਰਿਹਾ ਹੈ, ਸਿੰਘ ਸਾਹਿਬਾਨਾਂ ਵਿਰੁੱਧ ਸ਼ੋ੍ਰਮਣੀ ਕਮੇਟੀ ਵਲੋਂ ਹੋ ਰਹੀਆਂ ਕਾਰਵਾਈਆਂ ਨੇ ਸੰਗਤ ਵਿਚ ਸਵਾਲ ਖੜੇ ਕਰ ਦਿੱਤੇ ਹਨ | ਸੁਖਵੰਤ ਸਿੰਘ ਸਰਾਓ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਸਾਨੂੰ ਨਿੱਜੀ ਸਿਆਸੀ ਹਿੱਤਾਂ ਤੋਂ ਉਪਰ ਉਠ ਕੇ ਕੌਮ ਅਤੇ ਪੰਜਾਬ ਦੇ ਹਿੱਤਾਂ ਲਈ ਹੰਭਲਾ ਮਾਰਨ ਦੀ ਲੋੜ ਹੈ | ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ 10 ਸਾਲ ਦੌਰਾਨ ਪਾਰਟੀ ਦਾ ਜੋ ਹਸ਼ਰ ਹੋਇਆ ਹੈ, ਉਹ ਸੱਚਮੁੱਚ ਸ਼ਰਮਿੰਦਗੀ ਵਾਲਾ ਹੈ | ਨਤੀਜੇ ਵਜੋਂ ਪਾਰਟੀ ਦੇ ਸੰਜੀਦਾ ਆਗੂ ਅਤੇ ਵਰਕਰ ਦੂਰ ਹੋ ਗਏ | ਉਨ੍ਹਾਂ ਕਿਹਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਇਕ ਧਾਰਮਿਕ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਪਾਰਟੀ ਦੀ ਕਮਾਨ ਸੰਭਾਲੀ ਅਤੇ ਉਨ੍ਹਾਂ ਪਿੱਛੋਂ ਅੱਜ ਪਾਰਟੀ ਨੂੰ ਗਿਆਨੀ ਹਰਪ੍ਰੀਤ ਸਿੰਘ ਵਰਗੀ ਸ਼ਖ਼ਸੀਅਤ ਦੀ ਅਗਵਾਈ ਮਿਲੀ ਹੈ | ਉਨ੍ਹਾਂ ਕਿਹਾ ਕਿ ਅਸੀ ਪਿੰਡ-ਪਿੰਡ ਜਾ ਕੇ ਪਾਰਟੀ ਨੂੰ ਹੋਰ ਸਰਗਰਮ ਕਰਾਂਗੇ | ਗਗਨਜੀਤ ਸਿੰਘ ਬਰਨਾਲਾ, ਬਾਬੂ ਪ੍ਰਕਾਸ਼ ਚੰਦ ਗਰਗ, ਜਥੇਦਾਰ ਤੇਜਾ ਸਿੰਘ ਕਮਾਲਪੁਰ, ਰਾਮਪਾਲ ਬਹਿਣੀਵਾਲ, ਜਥੇਦਾਰ ਹਰਦੇਵ ਸਿੰਘ ਰੋਗਲਾ ਅਤੇ ਭਾਈ ਮਲਕੀਤ ਸਿੰਘ ਚੰਗਾਲ ਨੇ ਵੀ ਕਿਹਾ ਕਿ ਏਕਤਾ 2 ਦਸੰਬਰ ਦੇ ਹੁਕਮਨਾਮੇ ਦੀ ਰੌਸ਼ਨੀ ਵਿਚ ਹੀ ਹੋ ਸਕਦੀ ਹੈ | ਇਸ ਮੌਕੇ ਏ.ਪੀ. ਸਿੰਘ ਬਾਬਾ, ਰਿਪੁਦਮਨ ਸਿੰਘ ਰਿਪੂ, ਵਿਜੈ ਲੰਕੇਸ਼, ਸੰਦੀਪ ਦਾਨੀਆ, ਪਿ੍ਤਪਾਲ ਸਿੰਘ ਹਾਂਡਾ, ਬਲਦੇਵ ਸਿੰਘ ਭੰਮਾਬਦੀ, ਕੇਵਲ ਸਿੰਘ ਜਲਾਨ, ਗਰਸੰਤ ਸਿੰਘ ਭੁਟਾਲ, ਰੂਪ ਸ਼ੇਰੋ, ਇੰਦਰਜੀਤ ਸਿੰਘ ਤੂਰ, ਸਤਗੁਰ ਸਿੰਘ ਨਮੋਲ, ਅਜੈਬ ਸਿੰਘ ਗੇਹਿਲਾ, ਸਰਪੰਚ ਮਲਕੀਤ ਦਾਸ ਕਲੋਦੀ, ਸਰਪੰਚ ਦਰਸ਼ਨ ਬਿਸ਼ਨਪੁਰਾ, ਸਰਪੰਚ ਮੇਜਰ ਝਨੇੜੀ, ਨਿੱਕਾ ਸਰਪੰਚ ਬਖੋਰਾ, ਕਾਕਾ ਸਰਪੰਚ ਕਲੋਦੀ, ਕਾਲਾ ਸਰਪੰਚ, ਮੱਖਣ ਸਰਪੰਚ ਜਖੇਪਲ, ਸਰਪੰਚ ਚਰਨਾ ਲੱਡਾ, ਸੋਹਨ ਸਿੰਘ ਐਮ ਸੀ, ਪਰਮਜੀਤ ਸਿੰਘ ਉਪਲੀ, ਗੁਰਪ੍ਰੀਤ ਸਿੰਘ ਘਾਬਦਾ, ਕਾਲਾ ਬਖਸ਼ੀਵਾਲਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਦੂਰ-ਦੁਰਾਡੇ ਦੇ ਪ੍ਰੀਖਿਆ ਕੇਂਦਰਾਂ ਵਿਚ ਡਿਊਟੀਆਂ ਦੇਣ ਸਬੰਧੀ ਲੈਕਚਰਾਰ ਯੂਨੀਅਨ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ... ਅਗਲੀ ਖ਼ਬਰ ਬੀਬੜੀਆਂ ਮਾਈਆਂ ਮੰਦਰ ਸ਼ਹਿਣਾ ਵਿਖੇ ਗ੍ਰੇਨਾਈਟ ਪੱਥਰ ਲਾਉਣ ਦਾ ਕੰਮ ਸ਼ੁਰੂ <br/>
Ad Position 24