ਸ਼ਹਿਣਾ, 20 ਫਰਵਰੀ (ਸੁਰੇਸ਼ ਗੋਗੀ)-ਮਾਲਵੇ ਦੇ ਪ੍ਰਸਿੱਧ ਬੀਬੜੀਆਂ ਮਾਈਆਂ ਮੰਦਰ ਸ਼ਹਿਣਾ ਵਿਖੇ ਕਾਰ ਸੇਵਾ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਗ੍ਰੇਨਾਈਟ ਪੱਥਰ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ ਬੀਕਾ, ਖ਼ਜ਼ਾਨਚੀ ਡਾਕਟਰ ਅਨਿਲ ਗਰਗ, ਸਕੱਤਰ ਗੁਰਵਿੰਦਰ ਸਿੰਘ ਨਾਮਧਾਰੀ, ਮੀਤ ਪ੍ਰਧਾਨ ਹਰਮੇਲ ਸਿੰਘ ਟੱਲੇਵਾਲੀਆ ਆਦਿ ਨੇ ਦੱਸਿਆ ਕਿ ਗ੍ਰੇਨਾਈਟ ਪੱਥਰ ਲਾਉਣ ਨਾਲ ਮੰਦਰ ਦੀ ਸੁੰਦਰਤਾ ਚਾਰ ਗੁਣਾ ਵੱਧ ਜਾਵੇਗੀ | ਗ੍ਰੇਨਾਈਟ ਪੱਥਰ ਕੰਮ ਮੁਕੰਮਲ ਹੋਣ ਉਪਰੰਤ ਗਰਿੱਲ ਦੀ ਸੇਵਾ ਸ਼ੁਰੂ ਕੀਤੀ ਜਾਵੇਗੀ | ਇਹ ਸਾਰਾ ਕੰਮ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ | ਡਾ: ਅਨਿਲ ਗਰਗ ਨੇ ਦੱਸਿਆ ਕਿ ਬੀਬੜੀਆਂ ਮਾਈਆਂ ਮੰਦਰ ਵਿਖੇ ਫਲੱਸ਼ਾਂ ਤੇ ਬਾਥਰੂਮਾਂ ਨੂੰ ਨਵੇਂ ਬਣਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਾਰ ਮੇਲਾ 22 ਮਾਰਚ ਦਾ ਹੈ , ਕੰਮ ਮੇਲੇ ਤੱਕ ਮੁਕੰਮਲ ਹੋ ਜਾਵੇਗਾ | ਇਸ ਸਾਰੇ ਕੰਮ 'ਤੇ 4 ਲੱਖ ਰੁਪਏ ਦੇ ਕਰੀਬ ਰਾਸ਼ੀ ਖ਼ਰਚ ਆਉਣ ਦਾ ਅਨੁਮਾਨ ਹੈ | ਮੇਲੇ ਨੂੰ ਲੈ ਕੇ ਮੰਦਰ ਨੂੰ ਆਉਣ ਜਾਣ ਵਾਲੇ ਰਸਤਿਆਂ ਅਤੇ ਮੰਦਰ ਦੇ ਅੰਦਰ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਮੌਕੇ ਨਰਿੰਦਰ ਕੁਮਾਰ ਸਿੰਗਲਾ, ਗੁਰਜੰਟ ਸਿੰਘ, ਬਹਾਦਰ ਸਿੰਘ, ਮੱਘਰ ਸਿੰਘ, ਪ੍ਰਭਜੋਤ ਸਿੰਘ ਆਦ ਹਾਜ਼ਰ ਸਨ |