03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਭੋਗੀਵਾਲ ਵਿਖੇ 5 ਤੋਂ 8 ਮਾਰਚ ਤੱਕ ਹੋਵੇਗੀ ਕੌਮੀ ਪੱਧਰ ਦੀ 'ਮਾਰਵਾੜੀ ਹੌਰਸ ਚੈਂਪੀਅਨਸ਼ਿਪ' <br/>

Ad Position 21
No active advertisement
ਅਜੀਤ ਡੈਸਕ 22-02-2026
ਮਲੇਰਕੋਟਲਾ, 21 ਫ਼ਰਵਰੀ (ਮਨਜਿੰਦਰ ਸਿੰਘ ਸਰੌਦ) - ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਤੇ ਰਾਜਨੀਤਕ ਖੇਤਰ ਅੰਦਰ ਸਰਗਰਮੀ ਨਾਲ ਨਿਵੇਕਲੀਆਂ ਪੈੜਾਂ ਪਾਉਣ ਵਾਲੇ ਨੌਜਵਾਨ ਅਕਾਲੀ ਆਗੂ ਗੁਰਸ਼ਰਨ ਸਿੰਘ ਸਰਨਾ ਚੱਠਾ ਵਲੋਂ ਆਪਣੇ ਸਾਥੀਆਂ ਦੇ ਸਹਿਯੋਗ ਸਦਕਾ ਭਾਰਤ ਦਾ ਸਭ ਤੋਂ ਵੱਡਾ 'ਆਲ ਇੰਡੀਆ ਮਾਰਵਾੜੀ ਹੌਰਸ ਚੈਂਪੀਅਨਸ਼ਿਪ' ਭੋਗੀਵਾਲ 2026 ਪਿੰਡ ਭੋਗੀਵਾਲ ਜ਼ਿਲ੍ਹਾ ਮਲੇਰਕੋਟਲਾ ਵਿਖੇ 5 ਮਾਰਚ ਤੋਂ 8 ਮਾਰਚ ਦਿਨ ਵੀਰਵਾਰ ਤੋਂ ਐਤਵਾਰ ਤੱਕ ਮੀਰੀ-ਪੀਰੀ ਹੌਰਸ ਸੁਸਾਇਟੀ ਵਲੋਂ ਕਰਵਾਇਆ ਜਾ ਰਿਹਾ ਹੈ | ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੇਲੇ ਦੇ ਸਰਪ੍ਰਸਤ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਤੇ ਪ੍ਰਧਾਨ ਗੁਰਸ਼ਰਨ ਸਿੰਘ ਸਰਨਾ ਚੱਠਾ ਸਰਪੰਚ ਭੋਗੀਵਾਲ ਨੇ ਦੱਸਿਆ ਕਿ 5 ਮਾਰਚ ਨੂੰ ਸ਼ੁਰੂ ਹੋਣ ਵਾਲੇ ਭਾਰਤ ਦੇ ਸਭ ਤੋਂ ਵੱਡੇ ਹੌਰਸ ਸੋਅ ਦੌਰਾਨ ਭਾਰਤ ਦੇ ਚੋਟੀ ਦੇ ਘੋੜੇ ਸ਼ਮੂਲੀਅਤ ਕਰਨਗੇ | ਜਿਸ ਦੌਰਾਨ ਸ਼ੋਅ ਦੇ ਸਭ ਤੋਂ ਵਧੀਆ ਘੋੜੇ ਨੂੰ ਟਰੈਕਟਰ ਨਾਲ ਸਨਮਾਨਿਤ ਕੀਤਾ ਜਾਵੇਗਾ, ਨਾਲ ਹੀ ਚੈਂਪੀਅਨ ਆਫ਼ ਚੈਂਪੀਅਨ ਨੂੰ ਵੱਡੇ ਮੋਟਰਸਾਈਕਲ ਨਾਲ ਸਨਮਾਨ ਦਿੱਤੇ ਜਾਣਗੇ | ਇਸ ਤੋਂ ਇਲਾਵਾ 6 ਹੋਰ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਘੋੜਿਆਂ ਨੂੰ ਮੋਟਰਸਾਈਕਲਾਂ ਨਾਲ ਤੇ 6 ਘੋੜਿਆਂ ਨੂੰ ਐਲ.ਈ.ਡੀ ਨਾਲ ਸਨਮਾਨਿਤ ਕੀਤਾ ਜਾਵੇਗਾ | 6 ਨੂੰ ਫ਼ਰਿਜਾਂ ਨਾਲ ਤੇ ਛੇ ਘੋੜਿਆਂ ਨੂੰ ਵਾਸ਼ਿੰਗ ਮਸ਼ੀਨਾਂ ਨਾਲ ਸਨਮਾਨਿਤ ਕੀਤਾ ਜਾਵੇਗਾ | ਅਕਾਲੀ ਆਗੂ ਸਰਨਾ ਚੱਠਾ ਨੇ ਕਿਹਾ ਕਿ ਇਹ ਹੌਰਸ ਸ਼ੋਅ ਪੂਰੇ ਭਾਰਤ ਦਾ ਸਭ ਤੋਂ ਬੈੱਸਟ ਸੋਅ ਸਾਬਤ ਹੋਵੇਗਾ, ਜਿਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ਉਨ੍ਹਾਂ ਕਿ 8 ਮਾਰਚ ਨੂੰ ਸ਼ੋਅ ਦੀ ਸਮਾਪਤੀ ਉਪਰੰਤ ਲੋਕ ਗਾਇਕ ਬੱਬੂ ਮਾਨ ਦਾ ਖੁੱਲ੍ਹਾ ਅਖਾੜਾ ਲਗਾਇਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ - ਐਸ.ਐਸ.ਪੀ. ਸੰਗਰੂਰ <br/> ਅਗਲੀ ਖ਼ਬਰ ਕਿਸਾਨਾਂ ਵਲੋਂ ਦਾਮਨ ਬਾਜਵਾ ਦੀ ਰਿਹਾਇਸ਼ ਅੱਗੇ ਧਰਨਾ ਅੱਜ
Ad Position 24
No active advertisement