ਸੰਗਰੂਰ, 22 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਸਾਹਿਤ ਸਦਨ ਸੰਗਰੂਰ ਦੇ ਪ੍ਰਧਾਨ ਡਾ. ਇਕਬਾਲ ਸਿੰਘ ਸਕਰੌਦੀ ਦੀ ਅਗਵਾਈ ਵਿਚ ਅੱਜ ਇੱਥੇ ਹੋਏ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਬੋਲਦਿਆਂ ਸੀਬਾ ਇੰਟਰਨੈਸ਼ਨਲ ਸਕੂਲ ਲਹਿਰਾਗਾਗਾ ਦੇ ਚੇਅਰਮੈਨ ਕੰਵਲਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੇ ਦਰਜਨਾਂ ਦੇਸ਼ ਘੁੰਮ ਲਏ ਹਨ ਅਤੇ ਭਾਰਤ ਦੇ ਤਕਰੀਬਨ ਸਾਰੇ ਰਾਜਾਂ ਵਿਚ ਵੇਖਿਆ ਹੈ ਕਿ ਉੱਥੋਂ ਦੇ ਲੋਕ ਆਪਣੀ ਮਾਂ ਬੋਲੀ ਨੂੰ ਅੰਤਾਂ ਦਾ ਮੋਹ ਕਰਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਵੀ ਆਪਣੀ ਮਾਂ ਬੋਲੀ ਪ੍ਰਤੀ ਇਹੋ ਜਿਹੀ ਭਾਵਨਾ ਹੋਣੀ ਚਾਹੀਦੀ ਹੈ | ਉਨ੍ਹਾਂ ਸਪਸ਼ਟ ਕੀਤਾ ਕਿ ਅਕਸਰ ਨਿੱਜੀ ਸਕੂਲਾਂ ਉੱਤੇ ਮਾਂ ਬੋਲੀ ਪੰਜਾਬੀ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ ਜਾਂਦਾ ਹੈ ਪਰ ਇਹ ਗੱਲ ਸਾਰੇ ਸਕੂਲਾਂ ਉੱਤੇ ਨਹੀਂ ਢੁਕਦੀ | ਪੰਜਾਬ ਦੇ ਸੈਂਕੜੇ ਨਿੱਜੀ ਸਕੂਲ ਹਨ ਜਿੱਥੇ ਮਾਂ ਬੋਲੀ ਪੰਜਾਬ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ | ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਇਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੁੱਝ ਵਿਸ਼ੇਸ਼ ਨੁਕਤੇ ਉਠਾਏ | ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਨਾਮਵਰ ਲੇਖਕ ਮੋਹਨ ਸ਼ਰਮਾ, ਡਾ. ਨਰਵਿੰਦਰ ਕੌਸ਼ਲ, ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ, ਜਗਜੀਤ ਸਿੰਘ, ਗੁਰਨਾਮ ਸਿੰਘ, ਅਨੋਖ ਸਿੰਘ ਵਿਰਕ, ਏ.ਪੀ ਸਿੰਘ ਬਾਬਾ, ਨਿਹਾਲ ਸਿੰਘ ਮਾਨ, ਕੁਲਵੰਤ ਕਸ਼ਕ, ਦਲਬਾਰ ਸਿੰਘ ਚੱਠੇ, ਮਹਿੰਦਰਪਾਲ ਸਿੰਘ ਪਾਹਵਾ ਐਡਵੋਕੇਟ, ਬਲਵੰਤ ਸਿੰਘ ਜੋਗਾ ਚੇਅਰਮੈਨ ਸਾਹਿਤ ਸਦਨ ਸੰਗਰੂਰ, ਨਾਵਲਕਾਰ ਸਤਦੇਵ ਸ਼ਰਮਾ ਨੇ ਵੀ ਸੰਬੋਧਨ ਕੀਤਾ | ਸਾਹਿਤ ਸਦਨ ਦੇ ਪ੍ਰਧਾਨ ਡਾ. ਇਕਬਾਲ ਸਿੰਘ ਸਕਰੌਦੀ ਨੇ ਆਪਣੇ ਧੰਨਵਾਦੀ ਸ਼ਬਦਾਂ ਵਿਚ ਕਿਹਾ ਕਿ ਬੇਸ਼ੱਕ ਪੰਜਾਬੀ ਭਾਸ਼ਾ ਦੇ ਖਤਮ ਹੋ ਜਾਣ ਬਾਰੇ ਬਹੁਤ ਸਾਰੇ ਸ਼ੰਕੇ ਉਠਾਏ ਜਾ ਰਹੇ ਹਨ ਪਰ ਸਮੇਂ ਦੀ ਸਥਿਤੀ ਦੇਖਦਿਆਂ ਇਹ ਦਾਅਵਾ ਕੀਤਾ ਜਾ ਸਕਦਾ ਹੈ ਕਿ ਪੰਜਾਬੀ ਬੋਲੀ ਨੂੰ ਕੋਈ ਖਤਰਾ ਨਹੀਂ ਅਤੇ ਇਹ ਭਵਿੱਖ ਵਿਚ ਹੋਰ ਵਿਕਸਤ ਹੋਵੇਗੀ | ਸਦਨ ਦੇ ਜਨਰਲ ਸਕੱਤਰ ਜੀਤ ਹਰਜੀਤ ਕੀਤੇ ਮੰਚ ਸੰਚਾਲਨ ਦੌਰਾਨ ਮਹਿੰਦਰਪਾਲ ਸਿੰਘ ਪਾਹਵਾ ਨੂੰ ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ਵਿਚ ਬੰਦ ਕੈਦੀਆਂ ਦੀਆਂ ਮੁਸ਼ਕਲਾਂ ਸੁਣਨ ਲਈ ਬਣਾਏ ਬੋਰਡ ਦਾ ਮੈਂਬਰ ਨਾਮਜ਼ਦ ਕਰਨ ਲਈ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੋਏ ਕਵੀ ਦਰਬਾਰ ਵਿਚ ਜਗਦੇਵ ਸ਼ਰਮਾ, ਸ਼ਸ਼ੀ ਬਾਲਾ, ਮੂਲਚੰਦ ਸ਼ਰਮਾ, ਸਰਬਜੀਤ ਸੰਗਰੂਰਵੀ, ਕੁਲਵੰਤ ਕਸਕ, ਰਣਜੀਤ ਆਜ਼ਾਦ ਕਾਂਝਲਾ, ਜੰਗ ਸਿੰਘ ਫੱਟੜ, ਰਜਿੰਦਰ ਕੌਰ, ਖੁਸ਼ਪ੍ਰੀਤ ਕੌਰ, ਸ਼ਿਵਾਨੀ, ਪ੍ਰੀਤੀ, ਸੁਰਿੰਦਰਪਾਲ ਸਿੰਘ ਸਿਦਕੀ, ਜਗਰਾਜ ਸਿੰਘ, ਗੁਰੀ ਚੰਦੜ, ਇਨਸ਼ਾਦ ਖਡਿਆਲ, ਨਵਜੋਤ ਕੌਰ, ਅਮਨਦੀਪ ਕੌਰ, ਹਰਵਿੰਦਰ ਕੌਰ, ਭੁਪਿੰਦਰ ਨਾਗਪਾਲ, ਗੁਲਜ਼ਾਰ ਸਿੰਘ ਸ਼ੌਂਕੀ ਅਤੇ ਜੀਤ ਹਰਜੀਤ ਨੇ ਪੰਜਾਬੀ ਬੋਲੀ ਨਾਲ ਸਬੰਧਤ ਰਚਨਾਵਾਂ ਰਾਹੀਂ ਸਮਾਗਮ ਦਾ ਰੰਗ ਬੰਨਿ੍ਹਆ | ਇਸ ਮੌਕੇ ਜਸਵਿੰਦਰ ਸਿੰਘ ਜੌਲੀ, ਮਦਨ ਗੋਪਾਲ, ਚੌਧਰੀ ਨੰਦ ਲਾਲ ਗਾਂਧੀ, ਬਦਰੀ ਜਿੰਦਲ ਪ੍ਰਧਾਨ