ਫ਼ਿਰੋਜ਼ਸ਼ਾਹ, 22 ਫਰਵਰੀ (ਸਰਬਜੀਤ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਕਾਰਜਕਾਲ ਦੌਰਾਨ ਜੋ ਵੀ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕੀਤਾ ਸੀ ਅਤੇ ਸੂਬੇ 'ਚ 'ਵਿਕਾਸ ਦੀ ਲਹਿਰ ਚਲਾ ਵੱਡੇ ਵੱਡੇ ਫਲਾਈ ਓਵਰ, ਸੜਕਾਂ, ਮੰਡੀਆਂ, ਸਕੂਲ, ਕਾਲਜ ਬਣਾਏ, ਲੋਕ ਭਲਾਈ ਦੇ ਕਾਰਜ ਕਰਦਿਆਂ ਸ਼ਗਨ ਸਕੀਮ, ਆਟਾ ਦਾਲ ਸਕੀਮ, ਪੈਨਸ਼ਨਾਂ ਲਗਾਈਆਂ ਜਦਕਿ ਪਹਿਲਾਂ ਪੰਜ ਸਾਲ ਕਾਂਗਰਸ ਤੇ ਹੁਣ 'ਆਪ' ਸਰਕਾਰ ਨੇ ਸੂਬੇ 'ਚ ਵਿਕਾਸ ਨੂੰ ਬਰੇਕਾਂ ਹੀ ਲਾ ਦਿੱਤੀਆਂ ਹਨ | ਉਕਤ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਆਗੂ ਜੋਗਾ ਸਿੰਘ ਮੁਰਕ ਵਾਲਾ, ਕੁਲਦੀਪ ਸਿੰਘ ਫ਼ਿਰੋਜ਼ਸ਼ਾਹ, ਹਰਪ੍ਰੀਤ ਸਿੰਘ ਸ਼ੇਰ ਖਾਂ, ਰੁਪਿੰਦਰ ਸਿੰਘ, ਬੂਟਾ ਸਿੰਘ ਭੁੱਲਰ ਤੇ ਗਗਨ ਸਰਪੰਚ ਹਰਾਜ ਨੇ ਸਾਂਝੇ ਤੌਰ 'ਤੇ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਸੂਬੇ 'ਚ ਮੁੜ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਰ ਹਲਕੇ 'ਚ ਵੱਡੀਆਂ ਰੈਲੀਆਂ ਕਰ ਰਹੇ ਹਨ ਤੇ ਇਸੇ ਤਹਿਤ ਹਲਕਾ ਦਿਹਾਤੀ 'ਚ 24 ਫਰਵਰੀ ਨੂੰ ਦਾਣਾ ਮੰਡੀ ਫ਼ਿਰੋਜ਼ਪੁਰ ਛਾਉਣੀ 'ਚ ਰੈਲੀ ਹੋ ਰਹੀ ਹੈ | ਉਨ੍ਹਾਂ ਹਲਕੇ ਦੇ ਵੋਟਰਾਂ ਸਪੋਰਟਰਾਂ ਨੂੰ ਅਪੀਲ ਕੀਤੀ ਕਿ 24 ਫਰਵਰੀ ਨੂੰ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੀ ਅਗਵਾਈ 'ਚ ਹੋ ਰਹੀ | ਰੈਲੀ 'ਚ ਵੱਡੀ ਗਿਣਤੀ ਕਾਫ਼ਲਿਆਂ ਦੇ ਰੂਪ 'ਚ ਪਹੁੰਚੋ ਅਤੇ ਆਗੂਆਂ ਦੇ ਵਿਚਾਰ ਸੁਣੋ |