08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਪੰਜਾਬ ਦੇ ਅੰਦਰ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਹੋਵੇਗੀ - ਗੁਰਵਿੰਦਰ ਸਿੰਘ ਰਟੌਲ <br/>

Ad Position 21
No active advertisement
ਅਜੀਤ ਡੈਸਕ 25-02-2026
ਮਲੇਰਕੋਟਲਾ, 24 ਫ਼ਰਵਰੀ (ਮਨਜਿੰਦਰ ਸਿੰਘ ਸਰੌਦ) - ਪੰਜਾਬ ਦੇ ਅੰਦਰ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਹੋਵੇਗੀ ਕਿਉਂਕਿ ਪੰਜਾਬ ਦੇ ਲੋਕਾਂ ਦਾ ਮੋਹ 'ਆਪ' ਸਰਕਾਰ ਤੋਂ ਬੁਰੀ ਤਰ੍ਹਾਂ ਭੰਗ ਹੋ ਚੁੱਕਿਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਚਾਇਤ ਸੰਮਤੀ ਮਲੇਰਕੋਟਲਾ ਦੇ ਸਾਬਕਾ ਚੇਅਰਮੈਨ ਬੀਬੀ ਹਰਮਿੰਦਰ ਕੌਰ ਦੇ ਸਪੁੱਤਰ ਕਾਂਗਰਸ ਪਾਰਟੀ ਦੇ ਹਲਕਾ ਅਮਰਗੜ੍ਹ ਤੋਂ ਮੁੱਖ ਬੁਲਾਰੇ ਵਰਗੇ ਉੱਚ ਅਹੁਦਿਆਂ 'ਤੇ ਕੰਮ ਕਰ ਚੁੱਕੇ ਗੁਰਵਿੰਦਰ ਸਿੰਘ ਰਟੌਲ ਫੱਲੇਵਾਲ ਨੇ ਗੱਲਬਾਤ ਦੌਰਾਨ ਕੀਤਾ | ਨੌਜਵਾਨ ਕਾਂਗਰਸੀ ਆਗੂ ਰਟੌਲ ਨੇ ਆਖਿਆ ਕਿ ਕਾਂਗਰਸ ਪਾਰਟੀ ਦੇ ਰਾਜ ਕਾਲ ਸਮੇਂ ਪੰਜਾਬ ਦੇ ਅੰਦਰ ਵਿਕਾਸ ਦੀਆਂ ਨਵੀਆਂ ਲੀਹਾਂ ਪਾਈਆਂ ਗਈਆਂ ਸਨ | ਕਈ ਵੱਡੇ ਪ੍ਰੋਜੈਕਟ ਕਾਂਗਰਸ ਰਾਜ ਕਾਲ ਸਮੇਂ ਪੰਜਾਬ ਦੇ ਅੰਦਰ ਆਏ ਪ੍ਰੰਤੂ ਆਪ ਸਰਕਾਰ ਨੇ ਸੂਬੇ ਦਾ ਭਾਰੀ ਨੁਕਸਾਨ ਕੀਤਾ ਹੈ | ਰਟੌਲ ਨੇ ਆਖਿਆ ਕਿ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਅੰਦਰ ਜਿਸ ਵੀ ਆਗੂ ਨੂੰ ਟਿਕਟ ਦਿੱਤੀ ਜਾਵੇਗੀ ਰਟੌਲ ਪਰਿਵਾਰ ਉਸ ਨੂੰ ਜਿਤਾਉਣ ਦੇ ਲਈ ਦਿਨ ਰਾਤ ਇੱਕ ਕਰ ਦੇਵੇਗਾ | ਇਸ ਮੌਕੇ ਮਨਿੰਦਰ ਸਿੰਘ ਕੁੱਪ ਖੁਰਦ, ਵਿਕਰਮ ਸਿੰਘ ਬੌੜਹਾਈ ਖੁਰਦ, ਗੁਰਜੀਤ ਸਿੰਘ ਕੁੱਪ, ਅਖ਼ਤਿਆਰ ਬੌੜਹਾਈ ਖੁਰਦ, ਗੁਰਪਿੰਦਰ ਸਿੰਘ ਕੁੱਪ ਖੁਰਦ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਲੇਰਕੋਟਲਾ ਵਿਖੇ ਸਕੂਲੀ ਬੱਸਾਂ ਦੀ ਜਾਂਚ-3 ਬੱਸਾਂ ਦੇ ਕੀਤੇ ਚਲਾਨ <br/> ਅਗਲੀ ਖ਼ਬਰ ਕਨੂ ਗਰਗ ਨੇ ਬਤੌਰ ਐੱਸ.ਡੀ.ਐੱਮ. ਮਲੇਰਕੋਟਲਾ ਅਹੁਦਾ ਸੰਭਾਲਿਆ <br/>
Ad Position 24