ਸੰਗਰੂਰ, 24 ਫਰਵਰੀ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਦੇ ਨਵੇਂ ਪਿ੍ੰਸੀਪਲ ਵਜੋਂ ਸ੍ਰੀ ਦਿਨੇਸ਼ ਦੇਵ ਥਪਲਿਆਲ ਨੇ ਅਹੁਦਾ ਸੰਭਾਲ ਲਿਆ ਹੈ | ਸਿੱਖਿਆ ਵਿਚ ਪ੍ਰਭਾਵਸ਼ਾਲੀ ਪਿਛੋਕੜ ਰੱਖਣ ਵਾਲੇ ਸ੍ਰੀ ਦਿਨੇਸ਼ ਦੇਵ ਥਪਲਿਆਲ ਜਿਨ੍ਹਾਂ ਦਾ 26 ਸਾਲ ਤੋਂ ਵੱਧ ਦਾ ਵਿੱਦਿਅਕ ਤਜਰਬਾ ਹੈ, ਨੇ ਅਕਾਦਮਿਕ ਅਨੁਸ਼ਾਸਨ ਨੂੰ ਲੈ ਕੇ ਸਕੂਲ ਸਟਾਫ਼ ਨਾਲ ਵਿਚਾਰ ਸਾਂਝੇ ਕੀਤੇ | ਸਕੂਲ ਵਲੋਂ ਆਯੋਜਿਤ ਸਵਾਗਤ ਸਮਾਰੋਹ ਦੌਰਾਨ ਸ੍ਰੀ ਦਿਨੇਸ਼ ਥਪਲਿਆਲ ਦੀ ਰਸਮੀ ਤੌਰ ਉੱਤੇ ਸਟਾਫ਼ ਨਾਲ ਜਾਣ ਪਹਿਚਾਣ ਵੀ ਕਰਵਾਈ ਗਈ | ਸਕੂਲ ਮੈਨੇਜਮੈਂਟ ਵਲੋਂ ਸੈਕਟਰੀ ਡਾ. ਰਵਿੰਦਰ ਕਲੇਰ, ਸਕੂਲ ਦੇ ਵਾਇਸ ਪਿ੍ੰਸੀਪਲ ਗੀਤਾ ਸ਼ਰਮਾ, ਸੁਪਰਡੈਂਟ ਮਨੀਸ਼ ਸਿੰਗਲਾ, ਸਪੋਰਟਸ ਵਿਭਾਗ ਦੇ ਮੁਖੀ ਹਰੀਸ਼ ਸਚਦੇਵਾ, ਮਾਣਕ ਸਿੰਘ ਐਡਮਨਿਸਟਰੈਟਰ, ਸਰਬਜੀਤ ਸਿੰਘ ਐਡਮ ਆਫਿਸਰ, ਸੁਖਵਿੰਦਰ ਸਿੰਘ ਕੋਆਰਡੀਨੇਟਰ, ਹੈੱਡ ਮਿਡਲ ਵਿੰਗ ਜਸਵਿੰਦਰ ਕੌਰ ਕਲੇਰ, ਹੈੱਡ ਜੂਨੀਅਰ ਵਿੰਗ ਤੇਜਿੰਦਰ ਕੌਰ, ਹੈੱਡ ਨਰਸਰੀ ਵਿੰਗ ਸੀਮਾ ਧਵਨ, ਸੀਨੀਅਰ ਅਧਿਆਪਕ ਪਰਮਿੰਦਰ ਕੌਰ ਧਾਲੀਵਾਲ, ਭੁਪਿੰਦਰ ਸਿੰਘ ਸੋਢੀ, ਬੀਰਵਿੰਦਰ ਸਿੰਘ ਬੇਦੀ, ਨਰੇਸ਼ ਕੁਮਾਰ, ਰਾਜਵਿੰਦਰ ਸਿੰਘ ਲੱਕੀ, ਨੰਦਨ ਸ਼ਰਮਾ ਅਤੇ ਮਿਸ. ਬਿੰਦੂ ਨੇ ਗਰਮ ਜੋਸ਼ੀ ਨਾਲ ਸ੍ਰੀ ਦਿਨੇਸ਼ ਦੇਵ ਥਪਲਿਆਲ ਦਾ ਸਵਾਗਤ ਕੀਤਾ |