15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਜਾਖਲ-ਲੁਧਿਆਣਾ ਰੇਲਵੇ ਲਾਈਨ 'ਤੇ ਬੰਦ ਹੋਈਆਂ ਗੱਡੀਆਂ ਮੁੜ ਚੱਲੀਆਂ <br/>

Ad Position 21
No active advertisement
ਅਜੀਤ ਡੈਸਕ 26-02-2026
ਸੁਨਾਮ ਊਧਮ ਸਿੰਘ ਵਾਲਾ, 25 ਫਰਵਰੀ (ਭੁੱਲਰ, ਧਾਲੀਵਾਲ) - ਉੱਤਰੀ ਰੇਲਵੇ ਦੇ ਅੰਬਾਲਾ ਡਵੀਜ਼ਨ ਤਹਿਤ ਆਉਂਦੇ ਧੂਰੀ ਜੰਕਸ਼ਨ 'ਤੇ ਲਾਈਨ ਨੰਬਰ3,4 ਅਤੇ 5 'ਤੇ ਬਲਾਕ ਹੋਣ ਅਤੇ ਪ੍ਰੀ-ਨਾਨ-ਇੰਟਰਲੋਕਿੰਗ ਤੇ ਨਾਨ-ਇੰਟਰਲੋਕਿੰਗ ਕੰਮਾਂ ਕਾਰਨ ਰੋਹਤਕ ਤੋਂ ਲੋਗੇ ਜਾਣ ਵਾਲੀਆਂ ਰੇਲ ਗੱਡੀਆਂ ਬਦਲਵੇਂ ਰੂਟ ਜਾਖਲ-ਮਾਨਸਾ-ਬਠਿੰਡਾ ਦੀ ਬਜਾਏ ਅੱਜ ਤੋਂ ਮੁੜ ਜਾਖਲ-ਧੂਰੀ-ਲੁਧਿਆਣਾ ਦੇ ਰਸਤੇ ਚੱਲ ਪਈਆਂ ਹਨ | ਸੁਨਾਮ ਊਧਮ ਸਿੰਘ ਵਾਲਾ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਕੈਲਾਸ਼ ਚੰਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਖਲ- ਲੁਧਿਆਣਾ ਬਰਾਸਤਾ ਸੁਨਾਮ, ਧੂਰੀ ਮਲੇਰਕੋਟਲਾ ਹੋਕੇ ਜਾਣ ਵਾਲੀਆਂ ਮੇਲ ਅਤੇ ਪੈਸੇਂਜਰ ਗੱਡੀਆਂ ਜੋ ਦਸੰਬਰ ਮਹੀਨੇ ਤੋਂ ਬੰਦ ਸਨ | ਅੱਜ ਤੋਂ ਇਸ ਰਸਤੇ ਜਾਣ ਵਾਲੀਆਂ ਸਾਰੀਆਂ ਹੀ ਰੇਲ ਗੱਡੀਆਂ ਮੁੜ ਚੱਲ ਪਈਆਂ ਹਨ ਜਦੋਂ ਕਿ ਇਨ੍ਹਾਂ 'ਚ ਕੁੱਝ ਰੇਲ ਗੱਡੀਆਂ ਕਈ ਦਿਨ ਪਹਿਲਾਂ ਹੀ ਚੱਲ ਚੁੱਕੀਆਂ ਹਨ | ਜ਼ਿਕਰਯੋਗ ਹੈ ਕਿ ਬੰਦ ਪਈਆਂ ਗੱਡੀਆਂ ਚੱਲਣ ਨਾਲ ਸ਼ਹਿਰ ਅਤੇ ਇਲਾਕਾ ਵਾਸੀਆਂ ਨੇ ਰਾਹਤ ਮਹਿਸੂਸ ਕੀਤੀ ਹੈ ਕਿਉਂਕਿ ਬੱਸ ਸਫ਼ਰ ਮਹਿੰਗਾ ਹੋਣ ਕਾਰਨ ਲੋਕ ਕਾਫੀ ਪ੍ਰੇਸ਼ਾਨ ਹੋ ਰਹੇ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਆਈ.ਟੀ.ਆਈਜ਼. ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਨੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਦੀ ਰਣਨੀਤੀ ਉਲੀਕੀ <br/> ਅਗਲੀ ਖ਼ਬਰ ਸੰਗਰੂਰ ਮੰਡਲ ਵਿਚ ਬਣਨਗੇ 187 ਪੇਂਡੂ ਖੇਡ ਮੈਦਾਨ
Ad Position 24